8.7 C
Toronto
Friday, October 17, 2025
spot_img
Homeਕੈਨੇਡਾਭੱਜੀ ਸਪੋਟਰਸ ਦਾ ਸ਼ਾਨਦਾਰ ਉਦਘਾਟਨ

ਭੱਜੀ ਸਪੋਟਰਸ ਦਾ ਸ਼ਾਨਦਾਰ ਉਦਘਾਟਨ

ਲੰਘੇ ਸ਼ਨੀਵਾਰ ਨੂੰ ਬਰੈਂਪਟਨ ਵਿੱਚ ਏਅਰਪੋਰਟ ਰੋਡ ਅਤੇ ਲਕੋਸਟੇ ਵਾਲੇ ਪਲਾਜ਼ੇ ਵਿੱਚ ਸਥਿਤ ਭੱਜੀ ਸਪੋਰਟਸ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਵਰਨਣਯੋਗ ਹੈ ਕ੍ਰਿਕੇਟ ਸਟਾਰ ਹਰਭਜਨ ਸਿੰਘ ਭੱਜੀ ਨੇ ਆਪਣੇ ਨਾਮ ਦੀ ਸਪੋਰਟਸ ਗਾਰਮੈਂਟ ਅਤੇ ਸਪੋਰਟਸ ਦੇ ਸਾਮਾਨ ਦੀ ਇਕ ਕੰਪਨੀ ਸ਼ੁਰੂ ਕੀਤੀ ਹੋਈ ਹੈ, ਜੋ ਕਿ ਭਾਰਤ ਵਿੱਚ ਬਹੁਤ ਕਾਮਯਾਬੀ ਨਾਲ ਬਿਜ਼ਨਸ ਕਰ ਰਹੀ ਹੈ। ਇਹ ਉੱਤਰੀ ਅਮਰੀਕਾ ਵਿੱਚ ਭੱਜੀ ਸਪੋਰਟਸ ਪਹਿਲੀ ਲੋਕੇਸ਼ਨ ਹੋਵੇਗੀ, ਜਿੱਥੋਂ ਸਪੋਰਟਸ ਦੇ ਸਾਮਾਨ ਤੋਂ ਇਲਾਵਾ ਟਰੈਕ ਸੂਟ, ਜੈਕਟਸ ਅਤੇ ਕਈ ਤਰਾ੍ਹਂ ਦਾ ਸਪੋਰਟਸ ਵੀਅਰ ਦਾ ਸਾਮਾਨ ਵਧੀਆ ਕੁਅਲਿਟੀ ਦਾ ਮਿਲੇਗਾ। ਇਸ ਸਟੋਰ ਦੇ ਪ੍ਰਬੰਧਕ ਬਲਰਾਜ ਤੂਰ ਅਤੇ ਅਮ੍ਰਿਤ ਤੂਰ, ਹਰਭਜਨ ਸਿੰਘ ਦੇ ਨੇੜਲੇ ਰਿਸ਼ਤੇਦਾਰ ਹਨ। ਉਨ੍ਹਾਂ ਦੱਸਿਆ ਕਿ ਬਹੁਤ ਜਲਦੀ ਹਰਭਜਨ ਸਿੰਘ ਹੋਰੀਂ ਖੁਦ ਵੀ ਕੈਨੇਡਾ ਦਾ ਦੌਰਾ ਕਰਨਗੇ। ਕਿਸੇ ਵੀ ਹੋਰ ਜਾਣਕਾਰੀ ਲਈ 905-794-1008 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS