Breaking News
Home / ਕੈਨੇਡਾ / ਮਾਤਾ ਜੀ ਦੇ ਸਦੀਵੀ ਵਿਛੋੜੇ ਦਾ ਡਾ. ਕੰਵਲਜੀਤ ਕੌਰ ਢਿੱਲੋਂ ਨੂੰ ਅਸਹਿ ਸਦਮਾ

ਮਾਤਾ ਜੀ ਦੇ ਸਦੀਵੀ ਵਿਛੋੜੇ ਦਾ ਡਾ. ਕੰਵਲਜੀਤ ਕੌਰ ਢਿੱਲੋਂ ਨੂੰ ਅਸਹਿ ਸਦਮਾ

ਬਰੈਂਪਟਨ/ਡਾ. ਝੰਡ : ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਅਤੇ ਅਫ਼ਸੋਸ ਨਾਲ ਪੜ੍ਹੀ ਸੁਣੀ ਜਾਏਗੀ ਕਿ ਬਰੈਂਪਟਨ ਵਿਚ ਪਿਛਲੇ ਕਈ ਸਾਲਾਂ ਤੋਂ ਸਮਾਜਿਕ ਅਤੇ ਸਾਹਿਤਕ ਹਲਕਿਆਂ ਵਿਚ ਵਿਚਰ ਰਹੇ ਡਾ. ਕੰਵਲਜੀਤ ਕੌਰ ਢਿੱਲੋਂ ਜੋ ਔਰਤਾਂ ਦੀ ਜੱਥੇਬੰਦੀ ઑਦਿਸ਼ਾ਼ ਦੇ ਸੰਸਥਾਪਕ ਅਤੇ ਸਰਪ੍ਰਸਤ ਵੀ ਹਨ, ਦੇ ਮਾਤਾ ਜੀ ਨਸੀਬ ਕੌਰ ਢਿੱਲੋਂ 11 ਅਪ੍ਰੈਲ ਨੂੰ ਭਾਰਤ ਵਿਚ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲੱਗਭੱਗ 94 ਵਰ੍ਹਿਆਂ ਦੇ ਸਨ ਅਤੇ ਉਮਰ ਦੇ ਲਿਹਾਜ਼ ਨਾਲ ਉਹ ਭਾਵੇਂ ਚੋਖੀ ਉਮਰ ਭੋਗ ਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ, ਪਰ ਵਿਛੜਨ ਵਾਲੇ ਇਨਸਾਨ ਦਾ ਸਦੀਵੀ ਵਿਛੋੜਾ ਨਜ਼ਦੀਕੀ ਰਿਸ਼ਤੇਦਾਰਾਂ ਲਈ ਹਮੇਸ਼ਾ ਦੁਖਦਾਈ ਹੀ ਹੁੰਦਾ ਹੈ। ਖ਼ਾਸ ਤੌਰ ‘ਤੇ ਧੀਆਂ ਲਈ ਮਾਵਾਂ ਦਾ ਇਹ ਵਿਛੋੜਾ ਜਰਨਾ ਤਾਂ ਹੋਰ ਵੀ ਦੁਖਦਾਈ ਹੁੰਦਾ ਹੈ, ਕਿਉਂਕਿ ਉਨ੍ਹਾਂ ਦੇ ਵਿਚਕਾਰ ਮੋਹ-ਪਿਆਰ ਦੀਆਂ ਤੰਦਾਂ ਤਾਂ ਹੋਰ ਵੀ ਪੀਡੀਆਂ ਹੁੰਦੀਆਂ ਹਨ। ਮਾਤਾ ਜੀ ਆਪਣੇ ਪਿੱਛੇ ਪਤੀ ਬਾਪੂ ਲਾਲ ਸਿੰਘ ਢਿੱਲੋਂ, ਤਿੰਨ ਧੀਆਂ ਅਤੇ ਉਨ੍ਹਾਂ ਦੇ ਵੱਸਦੇ ਰੱਸਦੇ ਪਰਿਵਾਰ ਛੱਡ ਗਏ ਹਨ। ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿਚ ਵੱਸਦੇ ਡਾ. ਕੰਵਲਜੀਤ ਢਿੱਲੋਂ ਦੇ ਦੋਸਤਾਂ, ਸਖ਼ੀਆਂ ਅਤੇ ਵਾਕਫ਼ਕਾਰਾਂ ਵੱਲੋਂ ਢਿੱਲੋਂ ਪਰਿਵਾਰ ਦੇ ਦੁੱਖ ਅਤੇ ਗ਼ਮ ਵਿਚ ਸ਼ਰੀਕ ਹੁੰਦਿਆਂ ਡੂੰਘੇ ਅਫ਼ਸੋਸ ਤੇ ਹਮਦਰਦੀ ਦਾ ਇਜ਼ਹਾਰ ਕੀਤਾ ਜਾਂਦਾ ਹੈ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰਕ ਮੈਂਬਰਾਂ ਤੇ ਸਨੇਹੀਆਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …