Breaking News
Home / Special Story / ਗਾਇਕ ਗੁਰਦਾਸ ਮਾਨਦੀ ਜ਼ੁਬਾਂ ‘ਤੇ ਫਿਰ ਆਇਆ ਨਸ਼ੇ ਦਾਦਰਦ

ਗਾਇਕ ਗੁਰਦਾਸ ਮਾਨਦੀ ਜ਼ੁਬਾਂ ‘ਤੇ ਫਿਰ ਆਇਆ ਨਸ਼ੇ ਦਾਦਰਦ

ਚਿੱਟੇ ਦਾ ਤੂਫਾਨ ਏਨਾ ਬਾਹਲਾ ਹੋ ਗਿਆ, ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ
ਨਵੀਂ ਐਲਬਮ
ਗੁਰਦਾਸ ਮਾਨਦੀਨਵੀਂ ਐਲਬਮ’ਪੰਜਾਬ’ਦਾਟਾਈਟਲ ਗੀਤ, ਯੂ-ਟਿਊਬ’ਤੇ ਰਿਲੀਜ਼
ਜਲੰਧਰ/ਬਿਊਰੋ ਨਿਊਜ਼ : ਨਸ਼ੇ ਵਿਚ ਡੁੱਬੇ ਪੰਜਾਬ ਦੇ ਨੌਜਵਾਨਾਂ ਦਾਦਰਦ ਇਕ ਵਾਰੀਫਿਰਮਸ਼ਹੂਰਪੰਜਾਬੀ ਗਾਇਕ ਗੁਰਦਾਸ ਮਾਨਦੀ ਜ਼ੁਬਾਨ ‘ਤੇ ਆ ਗਿਆ ਹੈ। ਗੁਰਦਾਸ ਮਾਨ ਨੇ ਆਪਣੀਨਵੀਂ ਐਲਬਮ’ਪੰਜਾਬ’ਦਾਟਾਈਟਲ’ਯੂਟਿਊਬ’ ਉਤੇ ਰਿਲੀਜ਼ ਕੀਤਾ। ਇਕ ਘੰਟੇ ਅੰਦਰ ਉਨ੍ਹਾਂ ਦੀ ਇਸ ਵੀਡੀਓ ਨੂੰ ਡੇਢ ਲੱਖ ਤੋਂ ਵੱਧ ਲੋਕਾਂ ਨੇ ਦੇਖਿਆ। ਇਸ ਵੀਡੀਓਐਲਬਮਵਿਚ ਗੁਰਦਾਸ ਮਾਨ ਨੇ ਪੰਜਾਬਵਿਚਨਸ਼ਾ, ਗੁਰੂ ਗ੍ਰੰਥਸਾਹਿਬਦੀਬੇਅਦਬੀ, ਖੇਤੀਵਿਚਕੀਟਨਾਸ਼ਕਾਂ ਦੀਜ਼ਿਆਦਾਵਰਤੋਂ ਅਤੇ ਦੁੱਧ ਵਿਚਮਿਲਾਵਟਵਰਗੇ ਮੁੱਦੇ ਵੀ ਚੁੱਕੇ ਹਨ।
ਗਾਣੇ ਦੀ ਸ਼ੁਰੂਆਤ 1917 ਦੇ ਪੰਜਾਬ ਤੋਂ ਦਿਖਾਈ ਗਈ ਹੈ। ਇਹ ਉਹ ਸਮਾਂ ਸੀ ਜਦੋਂ ਸ਼ਹੀਦ-ਏ-ਆਜ਼ਮਭਗਤ ਸਿੰਘ ਬਚਪਨਵਿਚ ਹੀ ਆਜ਼ਾਦੀ ਦੇ ਅੰਦੋਲਨਵਿਚ ਕੁੱਦ ਗਏ ਸਨ। ਇੱਥੇ ਗੁਰਦਾਸ ਮਾਨਅਤੇ ਭਗਤ ਸਿੰਘ ਦੇ ਕੁਝ ਸੰਵਾਦਵੀਹਨ।ਫਾਂਸੀ’ਤੇ ਝੂਲਣ ਤੋਂ ਪਹਿਲਾਂ ਭਗਤ ਸਿੰਘ ਕਹਿੰਦੇ ਹਨ ਕਿ ਉਹ ਪੰਜਾਬ ਦੇ ਹਾਲਾਤ ਤੋਂ ਨਾਖੁਸ਼ ਹਨ। ਇਸ ਲਈਆਪਣੀਕਹਾਣੀ ਖੁਦ ਲਿਖਰਹੇ ਹਨ। ਇਸ ‘ਤੇ ਗੁਰਦਾਸ ਮਾਨ ਉਨ੍ਹਾਂ ਨੂੰ ਨਸ਼ੇ ਨਾਲਬਰਬਾਦ ਹੁੰਦੀ ਪੰਜਾਬਦੀਜਵਾਨੀਦੀਕਹਾਣੀ ਸੁਣਾਉਂਦੇ ਹਨ।
ਗਾਣੇ ਵਿਚਨਸ਼ੀਲੇ ਪਦਾਰਥ ਖਾਸ ਕਰ ਚਿੱਟਾ, ਭੁੱਕੀ ਤੇ ਅਫੀਮ ਤੇ ਸ਼ਰਾਬਦੀਜਦ ‘ਚ ਆਏ ਨੌਜਵਾਨਾਂ ਦਾਦਰਦਵਿਖਾਇਆ ਗਿਆ ਹੈ। ਗਾਣੇ ਦੇ ਬੋਲਹਨ, ‘ਗੱਭਰੂ ਪੰਜਾਬੀਨਸ਼ਿਆਂ ਦੇ ਮਾਰ ਤੇ, ਰੰਗਲੇ ਪੰਜਾਬੀਨਸ਼ਿਆਂ ਨੇ ਮਾਰ ਤੇ, ਚਿੱਟੇ ਦਾਤੂਫਾਨਇੰਨਾਬਾਲਾ ਹੋ ਗਿਆ, ਰੰਗਲਾਪੰਜਾਬਮੇਰਾਕਾਲਾ ਹੋ ਗਿਆ’। ਨਸ਼ੇ ਦੀਕਾਲੀ ਦੁਨੀਆ ਵਿਚਫਸਦੀ ਰੰਗਲੇ ਪੰਜਾਬਦੀਜਵਾਨੀ ਨੂੰ ਦੇਖ ਕੇ ਭਗਤ ਸਿੰਘ ਵੀਕਾਫੀ ਦੁਖੀ ਨਜ਼ਰ ਆਉਂਦੇ ਹਨ। ਗਾਣੇ ਰਾਹੀਂ ਗੁਰਦਾਸ ਮਾਨ ਨੇ ਵਧਦੇ ਪਬ ਤੇ ਕਲੱਬ ਕਲਚਰ ਨੂੰ ਵੀਦਿਖਾਇਆਹੈ। ਉਧਰ ਗੁੰਡਾਗਰਦੀ ਤੇ ਗੈਂਗਵਾਰ ਦੇ ਮੁੱਦੇ ਨੂੰ ਵੀ ਛੋਹਿਆ ਹੈ।ਨਸ਼ੇ ਕਾਰਨਬਰਬਾਦ ਹੁੰਦੇ ਪਰਿਵਾਰਾਂ ਤੇ ਖਿਡਾਰੀਆਂ ਦੀਕਹਾਣੀਵੀਦਿਖਾਈਹੈ।ਖੇਤੀਵਿਚਰਸਾਇਣਕਖਾਦ ਤੇ ਕੀਟਨਾਸ਼ਕਾਂ ਦੀਅੰਨ੍ਹੀਵਰਤੋਂ ਵੱਲ ਵੀਧਿਆਨਦਿਵਾਇਆ ਗਿਆ ਹੈ। ਗੁਰੂ ਗ੍ਰੰਥਸਾਹਿਬਦੀਬੇਅਦਬੀਵਰਗੇ ਸੰਵੇਦਨਸ਼ੀਲ ਮੁੱਦਿਆਂ ‘ਤੇ ਗਾਣੇ ਦੇ ਬੋਲਹਨ, ‘ਭੁੱਲੇ ਸਤਕਾਰਬਾਬਿਆਂ ਦੀਬਾਣੀਦਾ, ਗੀਤਾ ਦੇ ਸ਼ਲੋਕਾਂ ਦੀਵਿਚਲੀਕਹਾਣੀਦਾ।’ਵੀਡੀਓ ‘ਚ ਸ਼ਹੀਦਾਂ ਦੇ ਅਪਮਾਨਨਾਲ ਜੁੜੀਆਂ ਘਟਨਾਵਾਂ ਨੂੰ ਵੀਦਿਖਾਇਆ ਗਿਆ ਹੈ।
‘ਪੰਜਾਬ’ ਗੀਤ ਨੂੰ ਲੈ ਕੇ ਸੋਸ਼ਲਮੀਡੀਆ’ਤੇ ਗੁਰਦਾਸ ਮਾਨਦੀ ਹੋ ਰਹੀ ਹੈ ਆਲੋਚਨਾ
ਜਲੰਧਰ : ਪੰਜਾਬੀ ਗਾਇਕ ਗੁਰਦਾਸਮਾਨਦੀਨਵੇਂ ਗੀਤ’ਪੰਜਾਬ’ਕਾਰਨਸੋਸ਼ਲਮੀਡੀਆ’ਤੇ ਹੁਣਆਲੋਚਨਾਸ਼ੁਰੂ ਹੋ ਗਈ ਹੈ। ਜਿੱਥੇ ਕੁਝ ਸਰੋਤੇ ਗੁਰਦਾਸਮਾਨਦੀਦੇਰੀ ਨੂੰ ਲੈ ਕੇ ਨਰਾਜ਼ ਹੋਏ ਦਿਖਾਈ ਦੇ ਰਹੇ ਹਨ, ਉੱਥੇ ਹੀ ਇਕ ਧੜਾ ਗੁਰਦਾਸਮਾਨ ਦੇ ਹੱਕ ਵਿੱਚਵੀਨਿੱਤਰ ਕੇ ਸਾਹਮਣੇ ਆਇਆ ਹੈ। 9 ਫਰਵਰੀਦੀਸ਼ਾਮ ਨੂੰ ਪੰਜਾਬ ਦੇ ਮੌਜੂਦਾ ਦੁਖਾਂਤ ਨੂੰ ਪੇਸ਼ਕਰਦਾ ਗੀਤ’ਪੰਜਾਬ’ਰਿਲੀਜ਼ ਹੋਇਆ ਸੀ ਅਤੇ ਇਸ ਵਿੱਚਪੰਜਾਬ ਦੇ ਮੌਜੂਦਾ ਮੁੱਦਿਆਂ ਨਸ਼ੇ, ਜ਼ਹਿਰੀਲੀਖੇਤੀ, ਸਿਹਤਅਤੇ ਸੂਬੇ ਦੇ ਵਿਗੜੇ ਹਾਲਾਤਾਂ ਦੀਪੇਸ਼ਕਾਰੀਕੀਤੀ ਗਈ ਹੈ। ਹਾਲਾਂਕਿ ਇਸ ਗੀਤ ਨੂੰ ਭਰਵਾਂ ਹੁੰਗਾਰਾਮਿਲਿਆ ਹੈ। ਅਸਲਵਿੱਚਚੋਣਾਂ ਤੋਂ ਬਾਅਦ ਅਜਿਹਾ ਗੀਤਰਿਲੀਜ਼ ਕਰਨਕਰਕੇ ਗੁਰਦਾਸਮਾਨ ਨੂੰ ਤਿੱਖੀਆਲੋਚਨਾਦਾਸਾਹਮਣਾਕਰਨਾਪੈਰਿਹਾ ਹੈ। ਲੋਕਾਂ ਦਾਕਹਿਣਾ ਹੈ ਕਿ 2017 ਦੀਆਂ ਵਿਧਾਨਸਭਾਚੋਣਾਂ ਵਿੱਚ ਇਹੀ ਮੁੱਦੇ ਪ੍ਰਮੁੱਖ ਸਨ, ਜੋ ਗੀਤਵਿੱਚਦਿਖਾਏ ਗਏ ਹਨ। ਉਨ੍ਹਾਂ ਦਾਕਹਿਣਾ ਹੈ ਕਿ ઠਲੋਕਾਂ ਨੂੰ ਜਾਗਰੂਕਕਰਨਲਈ ਗੁਰਦਾਸਮਾਨ ਨੂੰ ਇਹ ਗੀਤ 4 ਫਰਵਰੀ ਤੋਂ ਪਹਿਲਾਂ ਰਿਲੀਜ਼ ਕਰਨਾਚਾਹੀਦਾ ਸੀ। ਸੋਸ਼ਲਮੀਡੀਆ’ਤੇ ਵੱਡੀਗਿਣਤੀ’ਤੇ ਲੋਕ ਇਸ ਗੀਤ ਨੂੰ ਹੁਣ’ਸੱਪਲੰਘਜਾਣ ਤੋਂ ਬਾਅਦਲਕੀਰ ਕੁੱਟਣ’ਵਾਲੀ ਗੱਲ ਕਰਾਰ ਦੇ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਪੁਰਾਣੇ ਗੀਤਾਂ ਨੂੰ ਲੈ ਕੇ ਵੀ ਗੁਰਦਾਸਮਾਨਦੀਆਲੋਚਨਾਕੀਤੀ ਹੈ। ਉਨ੍ਹਾਂ ਦਾਕਹਿਣਾ ਹੈ ਕਿ ਮਾਨ ਨੇ ਕੁਝ ਸਾਲਪਹਿਲਾਂ ‘ਆਪਣਾਪੰਜਾਬਹੋਵੇ, ਘਰਦੀਸ਼ਰਾਬਹੋਵੇ’ ਗੀਤ ਗਾ ਕੇ ਸ਼ਰਾਬੀਆਂ ਨੂੰ ਹੋਰਉਤਸ਼ਾਹਿਤਹੁਲਾਰਾਦੇਣਵਾਲਾ ਗੀਤ ਗਾਇਆ ਸੀ, ਜਿਸ ‘ਤੇ ਸਾਰਾਪੰਜਾਬਨੱਚਿਆ ਸੀ ਤੇ ਹੁਣ ਇਸ ਗੀਤਵਿੱਚ ਗੁਰਦਾਸਮਾਨ ਦੁੱਧ ਨੂੰ ਸ਼ਰਾਬ ਦੇ ਬਰਾਬਰ ਜ਼ਹਿਰੀਲਾਦੱਸਰਿਹਾ ਹੈ। ਉੱਥੇ ਹੀ ਕੁਝ ਲੋਕਾਂ ਨੇ ਗੁਰਦਾਸਮਾਨ’ਤੇ ਪੈਸੇ ਕਮਾਉਣਖਾਤਰਪੰਜਾਬ ਨੂੰ ਬਦਨਾਮਕਰਨ ਦੇ ਦੋਸ਼ਲਾਏ ਹਨ।
ਨਵਾਂ ਗੀਤਲਿਖਣ ‘ਚ ਪੁੱਤਰ ਗੁਰਇਕ ਨੇ ਦਿੱਤੀ ਸੇਧ : ਗੁਰਦਾਸ ਮਾਨ
ਨਵੀਂ ਦਿੱਲੀ : ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸਮਾਨਦੀਨਵੀਂ ਐਲਬਮ’ਪੰਜਾਬ’ ਦੇ ਟਾਈਟਲਟਰੈਕ ਨੂੰ ਲਿਖਣਵਿੱਚ ਗਾਇਕ ਦੇ ਪੁੱਤਰ ਨੇ ਉਸਦੀਮੱਦਦਕੀਤੀ ਸੀ। ਗੁਰਦਾਸਮਾਨ ਨੇ ਦੱਸਿਆ, ”ਮੈਂ ਆਪਣੇ ਪਿਆਰੇ ਪੰਜਾਬਬਾਰੇ ਆਪਣੀਆਂ ਭਾਵਨਾਵਾਂ ਨੂੰ ਕਾਗਜ਼ ‘ਤੇ ਉਤਾਰਨਲਈਜੱਦੋ-ਜਹਿਦਕਰਰਿਹਾ ਸੀ। ਮੈਂ ਆਪਣੇ ਜ਼ਿਆਦਾਤਾਰ ਗੀਤਆਪ ਹੀ ਲਿਖਦਾ ਹਾਂ ਪਰ ਇਸ ਵਾਰਮੇਰੇ ਪੁੱਤਰ ਗੁਰਇੱਕ ਨੇ ਮੈਨੂੰਸੇਧਦਿੱਤੀ, ਜਿਸ ਦੀਮੱਦਦਨਾਲਮੈਂ ਗੀਤਲਿਖ ਸਕਿਆ।”  ਇਸ ਗੀਤਦਾਨਿਰਦੇਸ਼ਨਵੀ ਗੁਰਇੱਕ ਨੇ ਹੀ ਕੀਤਾ ਹੈ। ਵੀਡੀਓ ‘ਚ ਅੱਜ ਦੇ ਸਮੇਂ ਦਾਜ਼ਿਕਰਕਰਦਿਆਂ ਉਨ੍ਹਾਂ ਕੁਝ ਸਟੰਟਵੀਕੀਤੇ ਹਨ। ਟਵਿੱਟਰ’ਤੇ ਬਾਲੀਵੁੱਡ ਹਸਤੀਆਂ ਏ.ਆਰ. ਰਹਿਮਾਨ, ਦਲਜੀਤਦੁਸਾਂਝ, ਅਸ਼ੂਮਨਖੁਰਾਣਾ, ਵਿੱਕੀ ਕੌਸ਼ਲ ਅਤੇ ਸ਼ਿਲਪਾਸ਼ੈਟੀਸਮੇਤਸ਼ਾਨ, ਮੀਕਾ ਤੇ ਕ੍ਰਿਕਟਰਹਰਭਜਨ ਨੇ ਗੀਤਬਾਰੇ ਆਪਣੇ ਵਿਚਾਰਲਿਖੇ ਹਨ।
ਡਾਕੂ ਨਹੀਂ ਗਰੀਬਾਂ ਦਾਹਮਦਰਦ ਸੀ ਜੱਗਾ : ਗੁਲਾਬ ਕੌਰ
ਜੱਗਾ ਜੱਟ ਦੀ 101 ਸਾਲਾਧੀ ਨੇ ਸਾਂਝੀਆਂ ਕੀਤੀਆਂ ਦਿਲਦੀਆਂ ਗੱਲਾਂ
ਬਠਿੰਡਾ : ਜੱਗਾ ਜੱਟ ਡਾਕੂ ਨਹੀਂ ਬਲਕਿ ਗਰੀਬਾਂ ਦਾਹਮਦਰਦ ਸੀ। ਉਸ ਨੇ ਜੋ ਵੀਡਾਕੇ ਮਾਰੇ ਜਾਂ ਲੁੱਟ ਕੀਤੀ ਉਹ ਗਰੀਬਾਂ ਲਈ ਹੀ ਸੀ। ਉਹ ਡਾਕੂ ਵੀ ਇਸੇ ਕਾਰਨ ਹੀ ਬਣਿਆ ਸੀ। ਇਹ ਕਹਿਣਾ ਹੈ ਉਨ੍ਹਾਂ ਦੀ 101 ਸਾਲਾਧੀ ਗੁਲਾਬ ਕੌਰ ਉਰਫ਼ ਗਾਬੋ ਦਾ। ਜੱਗੇ ਨੇ ਆਪਣੀ ਇਕਲੌਤੀ ਧੀਦਾ ਨਾਂ ਗੁਲਾਬ ਕੌਰ ਰੱਖਿਆ। ਬਾਅਦ ‘ਚ ਉਸ ਨੂੰ ਪਿਆਰਨਾਲ ਗਾਬੋ ਕਹਿ ਕੇ ਬੁਲਾਇਆ ਜਾਣ ਲੱਗਾ। ਉਸ ਦਾਵਿਆਹਪਿੰਡਬਨਵਾਲਾ ‘ਚ ਹੋਇਆ ਤੇ ਸਹੁਰੇ ਪਰਿਵਾਰ ਨੇ ਉਸ ਦਾ ਨਾਂ ਰੇਸ਼ਮ ਕੌਰ ਰੱਖ ਦਿੱਤਾ।
ਇਸ ਤਰ੍ਹਾਂ ਬਣਿਆ ਜੱਗਾ ਡਾਕੂ : ਜੱਗੇ ਦੀਬੇਟੀ ਗੁਲਾਬ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਮਾਤਾਦਾ ਨਾਂ ਇੰਦਰ ਕੌਰ ਸੀ ਤੇ ਪਿਤਾ ਜੱਗਾ ਬਹੁਤ ਹੀ ਨਰਮਦਿਲਇਨਸਾਨਸਨ।ਪਰਹਾਲਾਤ ਨੇ ਉਸ ਨੂੰ ਡਾਕੂ ਬਣਾ ਦਿੱਤਾ। ਜੱਗਾ ਜੱਟ ਡਾਕੂ ਕਿਵੇਂ ਬਣ ਗਿਆ, ਬਾਰੇ ਉਨ੍ਹਾਂ ਕਿਹਾ ਕਿ ਜੱਗਾ ਆਪਣੇ ਸਹੁਰੇ ਪਿੰਡਤਲਵੰਡੀ ਗਿਆ ਹੋਇਆ ਸੀ ਤੇ ਉਥੋਂ ਦੇ ਦੋ ਬਦਮਾਸ਼ਸਨਤਾਰੀ ਤੇ ਭਾਗੋ। ਉਨ੍ਹਾਂ ਨੇ ਆਪਣੇ ਹੀ ਪਿੰਡ ਦੇ ਪੰਡਤਾਂ ਦੀਲੜਕੀ ਨੂੰ ਜਬਰਨਆਪਣੇ ਘਰ ਰੱਖਿਆ। ਉਥੇ ਰੌਲਾ ਪਿਆ ਤਾਂ ਜੱਗੇ ਦੇ ਸਹੁਰੇ ਨੇ ਉਸ ਨੂੰ ਉਥੋਂ ਜਾਣ ਤੋਂ ਇਹ ਕਹਿ ਕੇ ਰੋਕਿਆ ਕਿ ਉਥੇ ਬਦਮਾਸ਼ਰਹਿੰਦੇ ਹਨ ਤੇ ਪੂਰੀਕਹਾਣੀ ਸੁਣਾ ਦਿੱਤੀ। ਕੁਝ ਦੇਰਬਾਅਦ ਜੱਗਾ ਉਨ੍ਹਾਂ ਦੇ ਘਰ ਗਿਆ ਪਰ ਉਦੋਂ ਸਿਰਫ਼ ਉਥੇ ਲੜਕੀ ਹੀ ਘਰ ‘ਚ ਸੀ, ਦੋਵੇਂ ਬਦਮਾਸ਼ ਉਥੇ ਨਹੀਂ ਸਨ। ਜੱਗੇ ਨੇ ਲੜਕੀਦੀਬਾਂਹਫੜੀ ਤੇ ਉਸ ਨੂੰ ਉਸਦੇ ਘਰ ਛੱਡ ਆਇਆ। ਵਾਪਸੀ’ਤੇ ਜੱਗੇ ਨੂੰ ਦੋਵੇਂ ਬਦਮਾਸ਼ਾਂ ਨੇ ਆਪਣੇ ਸਾਥੀਆਂ ਸਣੇ ਘੇਰਲਿਆ। ਉਦੋਂ ਉਸ ਨੇ ਸਾਰਿਆਂ ਨੂੰ ਮਾਰ ਦਿੱਤਾ। ਉਸ ਸਮੇਂ ਅੰਗਰੇਜ਼ਾਂ ਦਾਰਾਜ ਸੀ ਤੇ ਉਹ ਕਿਸਾਨਾਂ ਤੋਂ ਪੈਸੇ ਵਸੂਲਦੇ ਸਨ।ਪੈਸਿਆਂ ਦੀਅਦਾਇਗੀ ਤੋਂ ਬਾਅਦ ਹੀ ਕਿਸਾਨਾਂ ਨੂੰ ਜ਼ਮੀਨਮਿਲਦੀ ਸੀ। ਜਦੋਂ ਜੱਗਾ ਜੱਟ ਅੰਗਰੇਜ਼ਾਂ ਦੇ ਏਜੰਟਜਗੀਰਦਾਰਕੋਲਫਰਦਲੈਣ ਗਿਆ ਤਾਂ ਜੱਗੇ ਤੋਂ ਰਿਸ਼ਵਤ ਮੰਗੀ।
ਜੱਗੇ ਨੇ ਕਿਹਾ ਕਿ ਮਾਰ ਤਾਂ ਸਕਦਾ ਹਾਂ ਪਰਰਿਸ਼ਵਤਨਹੀਂ ਦੇ ਸਕਦਾ।ਜਗੀਰਦਾਰ ਨੇ ਆਪਣੇ ਆਦਮੀਆਂ ਨੂੰ ਬੁਲਾ ਕੇ ਜੱਗੇ ਨੂੰ ਕੁੱਟਣ ਦਾ ਹੁਕਮ ਦਿੱਤਾ। ਪਰ ਜੱਗੇ ਨੇ ਸਾਰਿਆਂ ਨੂੰ ਇਕ-ਇਕ ਕਰਕੇ ਕੁੱਟਿਆ।
ਜਗੀਰਦਾਰ ਨੂੰ ਮਜਬੂਰੀ ‘ਚ ਫਰਦਦੇਣੀਪਈ।ਥਾਣੇ ‘ਚ ਇੰਸਪੈਕਟਰਜਗੀਰਦਾਰਦਾਦੋਸਤ ਸੀ ਜਿਸ ਨੇ ਜੱਗੇ ਨੂੰ ਫਸਾਉਣ ਦੀਸਾਜ਼ਿਸ਼ਰਚੀ।ਨੇੜੇ ਦੇ ਪਿੰਡ ‘ਚ ਇਕ ਕਤਲ ਦੇ ਝੂਠੇ ਮਾਮਲੇ ‘ਚ ਜੱਗੇ ਨੂੰ ਫਸਾ ਕੇ ਜੇਲ੍ਹ ਭੇਜ ਦਿੱਤਾ।
ਜਦੋਂ ਜੱਗਾ ਜ਼ਮਾਨਤ’ਤੇ ਛੁਟ ਗਿਆ ਤਾਂ ਉਦੋਂ ਜਗੀਰਦਾਰ ਦੇ ਘਰਡਕੈਤੀ ਹੋ ਗਈ ਤੇ ਜੱਗੇ ਨੂੰ ਇਸ ਮਾਮਲੇ ‘ਚ ਵੀਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਤੋਂ ਰਿਹਾਅ ਹੁੰਦੇ ਹੀ ਜੱਗੇ ਨੇ ਡਾਕੂ ਹੋਣਦਾਐਲਾਨਕਰ ਦਿੱਤਾ। ਜੱਗੇ ਨੇ ਜਗੀਰਦਾਰ ਦੇ ਘਰਪਹਿਲੀਡਕੈਤੀਕੀਤੀ, ਕਰਜ਼ੇ ਦੇ ਵਹੀਖਾਤੇ ਸਾੜ ਕੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰ ਦਿੱਤਾ। ਖਜ਼ਾਨਾ ਲੁੱਟ ਕੇ ਗਰੀਬਾਂ ਨੂੰ ਵੰਡ ਦਿੱਤਾ। ਜੱਗਾ ਡਕੈਤੀਦਾਸਾਰਾਮਾਲ ਗਰੀਬਾਂ ਤੇ ਕਿਸਾਨਾਂ ਨੂੰ ਵੰਡਦਿੰਦਾ ਸੀ।
ਮੁਨਾਦੀਕਰਵਾ ਕੇ ਕਰਦਾ ਸੀ ਡਕੈਤੀ
ਗਾਬੋ ਨੇ ਦੱਸਿਆ ਕਿ ਜੱਗੇ ਦਾਅਸੂਲ ਸੀ ਕਿ ਉਹ ਜਿੱਥੇ ਵੀਡਕੈਤੀਕਰਦਾ ਸੀ ਉਸ ਦੀਪਹਿਲਾਂ ਮੁਨਾਦੀ ਕਰਾਉਂਦਾ ਸੀ ਕਿ ਉਥੇ ਡਕੈਤੀਕੀਤੀਜਾਵੇਗੀ। ਜੇ ਕੋਈ ਰੋਕਸਕਦਾ ਹੈ ਤਾਂ ਰੋਕਲਵੇ ਪਰ ਕਿਸੇ ਦੀਹਿੰਮਤਨਹੀਂ ਹੁੰਦੀ ਸੀ ਕਿ ਉਸ ਦੀਡਕੈਤੀਰੋਕਣਦੀਕੋਸ਼ਿਸ਼ਕਰੇ। ਜੱਗੇ ਜੱਟ ਦੀ ਲਾਇਲਪੁਰ ਦੀਡਕੈਤੀ ਬਹੁਤ ਮਸ਼ਹੂਰ ਹੈ ਜੋ ਅੱਜ ਵੀਪੰਜਾਬ ਦੇ ਲੋਕ ਗੀਤਾਂ (ਜੱਗੇ ਮਾਰਿਆ ਲਾਇਲਪੁਰ ਡਾਕਾਓਏ ਜੱਗੇ ਮਾਰਿਆ) ‘ਚ ਵੀਦਰਜਹੈ।
ਪੁੱਤਰਦੀ ਇੱਛਾ ਪੂਰੀਨਹੀਂ ਹੋਈ
ਗੁਲਾਬ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੱਗੇ ਨੂੰ ਇਕ ਨੂੰ ਇਕ ਪੁੱਤਰ ਦੀ ਇੱਛਾ ਸੀ। ਇਸ ਲਈ ਉਸ ਨੇ ਅਖੰਡਪਾਠਵੀਕਰਵਾਇਆ ਸੀ। ਪਰ ਉਸ ਦੇ ਕੁਝ ਦਿਨਾਂ ਬਾਅਦ ਹੀ ਉਸ ਦਾਕਤਲ ਹੋ ਗਿਆ। ਉਸ ਸਮੇਂ ਉਸ ਦੀ ਉਮਰ 29 ਸਾਲ ਹੀ ਸੀ। ਮੇਰੇ ਹੀਰੋ ਬਾਪਦੀ ਇੱਛਾ ਵੀਪੂਰੀਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਜੱਗੇ ਦਾਜਨਮਪਾਕਿਸਤਾਨ ਦੇ ਪੰਜਾਬ ਦੇ ਕਸੂਰਜ਼ਿਲ੍ਹੇ ਦੇ ਪਿੰਡ ਬੁਰਜ ਸਿੰਘ ਵਾਲਾ ‘ਚ ਹੋਇਆ। ਜੱਗੇ ਜੱਟ ਦੀ ਇਕ ਭੈਣ ਸੀ।

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …