Breaking News
Home / Special Story / ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੱਢੀ ਗਈ ਪੰਜ ਰੋਜ਼ਾ ਜਾਗਰੂਕਤਾ ਬੱਸ ਰੈਲੀ ਜੋ ਕਿ ਵਿਸ਼ਵ ਪੱਧਰ ਉੱਤੇ ਬਣੀ ਚਰਚਾ ਦਾ ਵਿਸ਼ਾ

ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੱਢੀ ਗਈ ਪੰਜ ਰੋਜ਼ਾ ਜਾਗਰੂਕਤਾ ਬੱਸ ਰੈਲੀ ਜੋ ਕਿ ਵਿਸ਼ਵ ਪੱਧਰ ਉੱਤੇ ਬਣੀ ਚਰਚਾ ਦਾ ਵਿਸ਼ਾ

ਜਾਗਰੂਕਤਾ ਬੱਸ ਰੈਲੀ ਤੋਂ ਬਾਅਦ ਪੰਜਾਬ ਸਰਕਾਰ ਨੇ ਮਾਂ ਬੋਲੀ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ ਦਿਵਾਉਣ ਲਈ ਲਏ ਵੱਡੇ ਫੈਸਲੇ : ਡਾ ਦਲਬੀਰ ਸਿੰਘ ਕਥੂਰੀਆ
23-ਸਤੰਬਰ-2023 ਨੂੰ ਵਿਸ਼ਵ ਪੰਜਾਬੀ ਸਭਾ ਕੇਨੈਡਾ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੱਢੀ ਪੰਜ ਰੋਜ਼ਾ ਜਾਗਰੂਕਤਾ ਬੱਸ ਰੈਲੀ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਤੋਂ ਸ਼ੁਰੂ ਹੋਈ। ਇਸ ਰੈਲੀ ਨੂੰ ਪੰਜਾਬ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹਰੀ ਝੰਡੀ ਦਿੱਤੀ ਗਈ। ਇਸ ਬੱਸ ਰੈਲੀ ਦੀ ਰਹਿਨੁਮਾਈ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਬਰੈਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ, ਸਭਾ ਦੇ ਮੁੱਖ ਸਲਾਹਕਾਰ ਡਾ ਗੁਰਪ੍ਰੀਤ ਕੌਰ, ਵਿਸ਼ਵ ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪ੍ਰੋ ਸੰਧੂ ਵਰਿਆਣਵੀਂ, ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਆਤਮ ਪ੍ਰਕਾਸ਼ ਸਿੰਘ ਵੱਲੋਂ ਕੀਤੀ ਗਈ। ਸਤਿਕਾਰਯੋਗ ਸਿੱਖਿਆ ਮੰਤਰੀ ਪੰਜਾਬ ਵੱਲੋਂ ਸਭਾ ਦੇ ਪਹਿਲੇ ਅੰਕ ਵਿਸ਼ਵ ਪੰਜਾਬੀ ਮੈਗਜ਼ੀਨ, ਬਾਲ ਸਾਹਿਤ ਪੁਸਤਕ, ”ਚੱਲੋ ਸਕੂਲ ਚੱਲੀਏ” (ਬਾਲ ਕਵਿਤਾਵਾਂ) ਅਤੇ ਪੰਜਾਬੀ ਮਾਂ ਬੋਲੀ ਗੀਤ ਵੀ ਲੋਕ ਅਰਪਣ ਕੀਤੇ ਗਏ। ਇਸ ਰੈਲੀ ਵਿੱਚ ਵੱਖਵੱਖ ਜ਼ਿਲ੍ਹਿਆਂ ਤੋਂ ਆ ਕੇ ਮਾਂ ਬੋਲੀ ਪੰਜਾਬੀ ਦੇ ਪ੍ਰੇਮੀਆਂ ਨੇ ਹੁੰਮ-ਹੁੰਮਾ ਕੇ ਸ਼ਿਰਕਤ ਕੀਤੀ। ਭਾਸ਼ਾ ਵਿਭਾਗ ਅਫਸਰ ਮੁਹਾਲੀ ਦਵਿੰਦਰ ਬੋਹਾ, ਸੁਖਰਾਜ ਸੁੱਖੀ, ਜਗਦੀਸ਼ ਰਾਣਾ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਗੁਰਦੀਪ ਸੈਣੀ, ਕੰਵਲਜੀਤ ਸਿੰਘ ਲੱਕੀ ਜਨਰਲ ਸਕੱਤਰ, ਲੱਖਾ ਸਲੇਮਪੁਰੀ, ਰਵੀ ਦੇਵਗਨ ਰਾਏਕੋਟ, ਮਲੇਰਕੋਟਲਾ ਤੋਂ ਪ੍ਰਧਾਨ ਮਹਿਮੂਦ ਥਿੰਦ ਅਤੇ ਸਮੁੱਚੀ ਟੀਮ, ਹਰਜੀਤ ਕੌਰ ਗਿੱਲ, ਮੈਡਮ ਹਰਜਿੰਦਰ ਕੌਰ ਸੱਧਰ, ਡਾ ਹਰਜੀਤ ਸਿੰਘ ਸੱਧਰ, ਕਰਨੈਲ ਸਿੰਘ ਅਸਪਾਲ, ਪ੍ਰੋ ਗੁਰਪ੍ਰੀਤ ਕੌਰ, ਪ੍ਰੋ. ਤੇਜਾ ਸਿੰਘ ਥੂਹਾ, ਅਮਰਜੀਤ ਕੌਰ ਥੂਹਾ, ਸੋਹਣ ਸਿੰਘ ਗੈਦੂ ਜ਼ਿਲ੍ਹਾ ਪ੍ਰਧਾਨ ਹੈਦਰਾਬਾਦ, ਸਾਹਿਬਾ ਜੀਟਨ ਕੌਰ, ਜ਼ਿਲ੍ਹਾ ਪ੍ਰਧਾਨ ਸੰਗਰੂਰ ਤੋਂ ਪਰਮਜੀਤ ਕੌਰ ਲੌਗੋਵਾਲ, ਕਰਨੈਲ ਸਿੰਘ ਅਸਪਾਲ, ਸੁਖਬੀਰ ਸਿੰਘ ਮੋਹਾਲੀ, ਰਾਜਦੀਪ ਕੌਰ ਜਨਰਲ ਸਕੱਤਰ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ, ਮਨਜੀਤ ਕੌਰ ਮੀਤ, ਦੀਪ ਫਗਵਾੜਾ, ਸੁਖਦੇਵ ਕੋਮਲ, ਇਲੀਨਾ ਧੀਮਾਨ, ਸਾਹਿਬਦੀਪ ਸਿੰਘ, ਕਿਰਨ ਦੇਵੀ ਸਿੰਗਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਹ ਬੱਸ ਰੈਲੀ ਪੰਜਾਬ ਭਵਨ, ਸੈਕਟਰ -3, ਚੰਡੀਗੜ੍ਹ ਤੋਂ ਰਵਾਨਾ ਹੋ ਕੇ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ, ਬਲੌਂਗੀ ਵਿਖੇ ਪਹੁੰਚੀ। ਜਿਥੇ ਕਿ ਬੱਸ ਰੈਲੀ ਵਿੱਚ ਸ਼ਾਮਿਲ ਸ਼ਖਸ਼ੀਅਤਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇਥੇ ਹੀ ਸਾਰੀਆਂ ਮਹਾਨ ਸ਼ਖਸ਼ੀਅਤਾਂ ਨੇ ਪੰਜਾਬੀ ਮਾਂ ਬੋਲੀ ਬਾਰੇ ਕਾਲਜ ਦੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਹਨਾਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਰੈਲੀ 23-09-2023 ਨੂੰ ਚੰਡੀਗੜ੍ਹ ਤੋਂ ਚੱਲ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਮੁਹਾਲੀ, ਪਟਿਆਲਾ, ਮਲੇਰਕੋਟਲਾ ਤੋਂ ਲੁਧਿਆਣਾ ਵਿਖੇ ਪਹਿਲੇ ਦਿਨ ਦੀ ਸਮਾਪਤੀ ਹੋਈ। ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ, ਭਾਸ਼ਾ ਵਿਭਾਗ ਪੰਜਾਬ ਅਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਜ਼ਿਲ੍ਹਾ ਪਟਿਆਲਾ ਇਕਾਈ ਦੀ ਸਮੁੱਚੀ ਟੀਮ ਵੱਲੋਂ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ। ਅੰਤਿਮ ਸਵਾਗਤੀ ਸਮਾਰੋਹ ਮਲੇਰਕੋਟਲਾ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਜ਼ਿਲ੍ਹਾ ਪ੍ਰਧਾਨ ਮਹਿਮੂਦ ਥਿੰਦ ਦੀ ਸਮੁੱਚੀ ਟੀਮ ਵੱਲੋਂ ਕੀਤਾ ਗਿਆ। 24.09.2023 ਨੂੰ ਰੈਲੀ ਦੀ ਸ਼ੁਰੂਆਤ ਪੰਜਾਬੀ ਭਵਨ ਲੁਧਿਆਣਾ ਤੋਂ ਪ੍ਰੋ ਗੁਰਭਜਨ ਗਿੱਲ, ਡਾ ਗੁਰਇਕਬਾਲ ਸਿੰਘ, ਮੈਡਮ ਗੁਰਚਰਨ ਕੋਚਰ, ਡਾ ਸੁਰਜੀਤ ਸਿੰਘ ਦੋਧਰ ਅਤੇ ਸੁੱਖੀ ਬਾਠ ਕਨੇਡਾ ਅਤੇ ਪੰਜਾਬੀ ਦੇ ਪਿਆਰਿਆਂ ਵੱਲੋਂ ਕੀਤੀ ਗਈ। ਆਦਰਸ਼ ਫਾਰਮ ਹਾਊਸ ਵਿੱਚ ਰੈਲੀ ਦਾ ਸੁਆਗਤ ਲੁਧਿਆਣਾ ਦੇ ਆਪ ਵਿਧਾਇਕ ਕੁਲਦੀਪ ਸਿੰਘ ਸਿੱਧੂ ਅਤੇ ਕੰਵਲਜੀਤ ਸਿੰਘ ਲੱਕੀ ਲੁਧਿਆਣਾ ਵੱਲੋਂ ਸੁਆਗਤ ਕੀਤਾ ਗਿਆ ਅਤੇ ਵਿਧਾਇਕ ਸਾਬ੍ਹ ਨੇ ਆਪਣੇ ਹੱਥੀਂ ਹਰੀ ਝੰਡੀ ਦੇ ਕੇ ਰੈਲੀ ਨੂੰ ਅੱਗੇ ਤੋਰਿਆ। ਜੋ ਕਿ ਸਾਹਿਤ ਸਭਾ ਰਾਏਕੋਟ, ਬੀ ਪੀ ਈ ਓ ਰਾਏਕੋਟ ਤੇ ਅਧਿਆਪਕ ਸਾਹਿਬਾਨ, ਐੱਸ ਐੱਚ ਓ ਰਾਏਕੋਟ, ਰਵੀ ਦੇਵਗਨ, ਬੂਟਾ ਸਿੰਘ, ਹਰਮੇਸ਼ ਸਿੰਘ ਜੌਹਲਾਂ ਨੇ ਰੈਲੀ ਦੌਰਾਨ ਰਾਏਕੋਟ ਵਿਖੇ ਵਿਚਾਰ ਚਰਚਾ ਕਰਨ ਤੋਂ ਬਾਅਦ ਬਰਨਾਲਾ ਜਿੱਥੇ ਪੰਜਾਬ ਰਤਨ ਓਮ ਪ੍ਰਕਾਸ਼ ਗਾਸੋ ਅਤੇ ਸਾਹਿਤਕ ਸਭਾਵਾਂ ਵੱਲੋਂ ਸੁਆਗਤ ਕੀਤਾ ਗਿਆ। ਸੁਖਵਿੰਦਰ ਸਿੰਘ ਫੁੱਲ ਅਤੇ ਸਮੁੱਚੇ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ ਨੇ ਅਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਲੌਂਗੋਵਾਲ ਅਤੇ ਮੀਤ ਪ੍ਰਧਾਨ ਬਲਜੀਤ ਸ਼ਰਮਾ, ਭੁਪਿੰਦਰ ਸਿੰਘ ਲੌਂਗੋਵਾਲ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਭਰਵੀਂ ਸ਼ਮੂਲੀਅਤ ਨਾਲ ਰੈਲੀ ਦਾ ਸੁਆਗਤ ਕੀਤਾ ਗਿਆ ਅਤੇ ਵਿਚਾਰ ਚਰਚਾ ਤੋਂ ਉਪਰੰਤ ਮਾਣ ਸਨਮਾਨ ਕੀਤਾ ਗਿਆ। 25.092023 ਨੂੰ ਤੀਸਰੇ ਦਿਨ ਦੀ ਸ਼ੁਰੂਆਤ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੱਡੀ ਗਿਣਤੀ ਵਿੱਚ ਸ਼ਾਮਿਲ ਆਧਿਆਪਕ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਮਾਂ ਬੋਲੀ ਪੰਜਾਬੀ ਬਾਰੇ ਵਿਚਾਰ ਵਟਾਂਦਰਾ ਹੋਇਆ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਬ੍ਹ ਅਤੇ ਪ੍ਰੋ ਪ੍ਰਦੀਪ ਕੌੜਾ ਦੀ ਰਾਹਨੁਮਾਈ ਵਿੱਚ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਸਮਾਗਮ ਵਿੱਚ ਉਚੇਚੇ ਤੌਰ ‘ਤੇ ਕਵੀਸ਼ਰ ਲੇਖਕ ਦਰਸ਼ਨ ਸਿੰਘ ਭੰਮਾ ਵੱਲੋਂ ਸ਼ਿਰਕਤ ਕੀਤੀ ਗਈ। ਜ਼ਿਲ੍ਹਾ ਬਠਿੰਡਾ ਵਿਖੇ ਟੀਚਰਜ਼ ਹੋਮ ਵਿੱਚ ਸਾਹਿਤਕ ਸਭਾਵਾਂ ਅਤੇ ਪ੍ਰਸਿੱਧ ਲੇਖਕਾਂ ਕਹਾਣੀਕਾਰ ਆਤਮਜੀਤ ਸਿੰਘ, ਸੁਰਿੰਦਰ ਸਿੰਘ ਘਣੀਆਂ (ਸਕੱਤਰ , ਕੇਂਦਰੀ ਪੰਜਾਬੀ ਲੇਖਕ ਸਭਾ) ਅਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਸੀਨੀਅਰ ਮੀਤ ਪ੍ਰਧਾਨ ਦਵੀ ਸਿੱਧੂ, ਵੀਰਪਾਲ ਕੌਰ ਵੱਲੋਂ ਸੁਆਗਤ ਕੀਤਾ ਗਿਆ। ਜਿੱਥੇ ਵੱਡੇ ਪੱਧਰ ‘ਤੇ ਵਿਚਾਰ ਚਰਚਾ ਕੀਤੀ ਗਈ। ਫਰੀਦਕੋਟ ਜ਼ਿਲ੍ਹੇ ਦੇ ਪ੍ਰਧਾਨ ਤੇਜਿੰਦਰਪਾਲ ਸਿੰਘ, ਪ੍ਰੋ ਬੀਰ ਇੰਦਰ ਸਿੰਘ ਸਰਾਂ ਚੇਅਰਮੈਨ ਕਲਮਾਂ ਦੇ ਰੰਗ ਸਾਹਿਤ ਸਭਾ, ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ, ਡਾ ਅਮਰ ਜੋਤੀ ਅਤੇ ਸਮੁੱਚੀ ਟੀਮ ਵੱਲੋਂ ਸੁਆਗਤ ਕੀਤਾ ਗਿਆ। ਜਾਗਰੂਕਤਾ ਬੱਸ ਰੈਲੀ ਦਾ ਸੁਆਗਤ ਮੋਗੇ ਵਿਖੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਸਮੁੱਚੀ ਟੀਮ ਵੱਲੋਂ ਡੀ ਐੱਮ ਕਾਲਜ਼ ਵਿੱਚ ਸਮਾਗਮ ਕਰਵਾਇਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਾਘਾਪੁਰਾਣਾ ਦੇ ‘ਆਪ’ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ। ਸੁਰਜੀਤ ਸਿੰਘ ਕਾਉਂਕੇ ਪ੍ਰਧਾਨ ਲਿਖਾਰੀ ਸਭਾ ਮੋਗਾ, ਗਿਆਨ ਸਿੰਘ, ਸੁਰਜੀਤ ਸਿੰਘ ਦੋਧਰ, ਗੁਰਜੀਤ ਸਿੰਘ, ਗੁਰਦੇਵ ਸਿੰਘ ਦਰਦੀ ਚੜਿੱਕ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਚੇਅਰਮੈਨ ਦਵਿੰਦਰਜੀਤ ਸਿੰਘ ਗਿੱਲ, ਸਤਨਾਮ ਸਿੰਘ ਪ੍ਰਧਾਨ ਮਹਿਤਪੁਰ, ਕੁਲਦੀਪ ਸਿੰਘ, ਵਿਪਿਨ ਕੁਮਾਰ, ਤੇਜਿੰਦਰਪਾਲ ਸਿੰਘ, ਹਰਭਜਨ ਸਿੰਘ, ਪਵਨ ਪੁਰਬਾ ਬਾਘਾਪੁਰਾਣਾ ਅਤੇ ਹੋਰ ਸਾਹਿਤਕ ਸ਼ਖ਼ਸੀਅਤਾਂ ਸ਼ਾਮਲ ਹੋਈਆਂ। 26.09.2023 ਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਖ਼ੁਦ ਆਪਣੇ ਹੱਥੀਂ ਹਰੀ ਝੰਡੀ ਦੇ ਕੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਤੋਂ ਜਾਗਰੂਕਤਾ ਰੈਲੀ ਨੂੰ ਅੱਗੇ ਤੋਰਿਆ। ਬਾਬਾ ਜੀ ਨਾਲ ਵਿਚਾਰ ਚਰਚਾ ਹੋਈ ਅਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੁੱਕੇ ਕਦਮ ਸਦਕਾ ਹੀ ਅੱਜ ਸੰਵਿਧਾਨ ਦੀਆਂ 22 ਭਾਸ਼ਾਵਾਂ ਨੂੰ ਰਾਜ ਸਭਾ ਅਤੇ ਲੋਕ ਸਭਾ ਵਿੱਚ ਅਮਲੀ ਰੂਪ ਵਿੱਚ ਲਾਗੂ ਕੀਤਾ ਅਤੇ ਸਾਰੀਆਂ ਭਾਸ਼ਾਵਾਂ ਵਿੱਚ ਲਿਖਤੀ ਕਾਰਜ ਸ਼ੁਰੂ ਹੋਇਆ। ਜਲੰਧਰ ਵਿਖੇ ਰੈਲੀ ਦਾ ਸੁਆਗਤ ਪੰਜਾਬੀ ਦੇ ਸੱਚੇ ਸਪੂਤ ਦੀਪਕ ਬਾਲੀ ਅਤੇ ਪੰਜਾਬੀ ਪਿਆਰਿਆਂ ਨੇ ਢੋਲ ਵਜਾ ਕੇ ਕੀਤਾ ਗਿਆ। ਇਸ ਦੌਰਾਨ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ, ‘ਆਪ’ ਦੇ ਜੁਆਇੰਟ ਸਕੱਤਰ ਆਤਮ ਪ੍ਰਕਾਸ਼ ਸਿੰਘ, ਅਮਰਜੋਤ ਸਿੰਘ (ਐੱਮ ਐੱਸ ਫਾਰਮ ਹਾਊਸ ਜਲੰਧਰ), ਸੰਗਤ ਰਾਮ, ਗੁਰਮੀਤ ਸਿੰਘ, ਨੀਰੂ ਨਾਗਪਾਲ, ਸੋਨੀਆ ਭਾਰਤੀ, ਸੰਦੀਪ ਕੌਰ ਚੀਮਾ ਅਤੇ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ। ਮਾਂ ਬੋਲੀ ਪੰਜਾਬੀ ਬਾਰੇ ਵਿਚਾਰ ਚਰਚਾ ਸਮਾਰੋਹ ਵਿਰਸਾ ਵਿਹਾਰ ਵਿਖੇ ਰੱਖਿਆ ਗਿਆ ਅਤੇ ਮਾਣ ਸਨਮਾਨ ਦਿੱਤਾ ਗਿਆ। ਸ਼ੇਲਿੰਦਰਜੀਤ ਸਿੰਘ ਰਾਜਨ (ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ) ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਸਮੁੱਚੀ ਟੀਮ ਨੇ ਜਾਗਰੂਕਤਾ ਰੈਲੀ ਦਾ ਸੁਆਗਤ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਜਾਗਰੂਕਤਾ ਬੱਸ ਰੈਲੀ ਬਟਾਲਾ ਵਿਖੇ ਪਹੁੰਚਣ ਤੇ ਡਾ ਰਮਨਦੀਪ ਸਿੰਘ ਦੀਪ ਜ਼ਿਲ੍ਹਾ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕਨੇਡਾ, ਜ਼ਿਲ੍ਹਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਸ਼ਾਨ ਏ ਦਸਤਾਰ ਟੀਮ ਬਟਾਲਾ ਪੰਜਾਬ ਦੇ ਸੰਸਥਾਪਕ ਪ੍ਰਧਾਨ ਪ੍ਰੀਤਪਾਲ ਸਿੰਘ ਅਤੇ ਸਮੁੱਚੀ ਟੀਮ, ਗੁਰਦਾਸਪੁਰ ਅਤੇ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਪਰਮਜੀਤ ਸਿੰਘ ਕਲਸੀ, ਬੇਰਿੰਗ ਕਾਲਜ ਦੇ ਪ੍ਰਿੰਸੀਪਲ ਡਾ ਅਸ਼ਵਨੀ ਕਾਂਸਰਾ, ਸਿਵਲ ਹਸਪਤਾਲ ਤੋਂ ਡਾ ਰਵਿੰਦਰ ਸਿੰਘ, ‘ਆਪ’ ਵਿਧਾਇਕ ਦੇ ਨੁਮਾਇੰਦੇ ਅੰਮ੍ਰਿਤ ਕਲਸੀ, ਨਵਜੋਤ ਕੌਰ ਬਾਜਵਾ, ਰਣਜੀਤ ਕੌਰ ਬਾਜਵਾ, ਡਾ ਸਤਿੰਦਰ ਬੁੱਟਰ ਅਤੇ ਵੱਡੀ ਗਿਣਤੀ ਵਿੱਚ ਸਾਹਿਤਕਾਰ ਤੇ ਹੋਰ ਸ਼ਖ਼ਸੀਅਤਾਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਅਤੇ ਮਾਣ ਸਨਮਾਨ ਕੀਤਾ ਗਿਆ। 27 ਸਤੰਬਰ, 2023 ਨੂੰ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਦੇ ਜੱਦੀ ਪਿੰਡ ਜੰਡਿਆਲਾ ਗੁਰੂ ਵਿਖੇ ਸਰਬਜੀਤ ਸਿੰਘ ਡਿੰਪੀ ਦੀ ਅਗਵਾਈ ਹੇਠ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ, ਮਾਰਕਿਟ ਕਮੇਟੀ ਚੇਅਰਮੈਨ ਸੂਬੇਦਾਰ ਛਨਾਖ ਸਿੰਘ, ਸੁਨੈਨਾ ਰੰਧਾਵਾ, ਸੁਖਚੈਨ ਸਿੰਘ, ਗੁਰਮੀਤ ਸਿੰਘ ਕਥੂਰੀਆ, ਉਘੇ ਕਵੀ ਦਵਿੰਦਰ ਸਿੰਘ ਭੋਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਗੋਇੰਦਵਾਲ ਸਾਹਿਬ ਤੋਂ ਰੈਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵਨਿਊ ਦੇ ਵਿਹੜੇ ਪਹੁੰਚੀ ਜਿੱਥੇ ਮਾਣ ਪੰਜਾਬੀਆਂ ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਦੇ ਚੇਅਰਮੈਨ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਪ੍ਰਧਾਨ ਸ੍ਰੀਮਤੀ ਰਾਜਬੀਰ ਕੌਰ ਗਰੇਵਾਲ ਨੇ ਨਿੱਘਾ ਸਵਾਗਤ ਕੀਤਾ।
ਇਸ ਮੌਕੇ ‘ਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਮੁੱਖ ਸਲਾਹਕਾਰ ਡਾ ਗੁਰਪ੍ਰੀਤ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਸਮੁੱਚੀ ਟੀਮ ਵੱਲੋਂ ਸੁਆਗਤ ਕੀਤਾ ਗਿਆ। ਪੰਜਾਬੀ ਕਮੇਡੀਅਨ ਘੁੱਲੇਸ਼ਾਹ, ਅਰਵਿੰਦਰ ਸਿੰਘ ਭੱਟੀ, ਰਾਜਬੀਰ ਜੰਨਤ, ਡਾ ਅਜੈਪਾਲ ਸਿੰਘ ਢਿੱਲੋਂ, ਪ੍ਰਿੰ. ਨਿਰਮਲਜੀਤ ਕੌਰ ਗਿੱਲ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਪਰਮਜੀਤ ਸਿੰਘ ਕਲਸੀ, ਅਰਤਿੰਦਰ ਸੰਧੂ, ਕਲਮਾਂ ਦਾ ਕਾਫਲਾ ਤੋਂ ਪ੍ਰਧਾਨ ਗੁਰਜੀਤ ਕੌਰ ਅਜਨਾਲਾ, ਚੋਗਾਵਾਂ ਸਾਹਿਤ ਸਭਾ ਤੋਂ ਧਰਵਿੰਦਰ ਔਲਖ, ਬਾਬਾ ਬਕਾਲਾ ਸਾਹਿਤ ਸਭਾ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਨਿਰਮਲ ਕੋਟਲਾ, ਜਸਵਿੰਦਰ ਸਿੰਘ ਬਿੱਟਾ ਮੀਡੀਆ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਪੰਜ ਰੋਜ਼ਾ ਜਾਗਰੂਕਤਾ ਬੱਸ ਰੈਲੀ ਦੌਰਾਨ ਵੱਖਵੱਖ ਜ਼ਿਲ੍ਹਿਆਂ ਵਿੱਚ ਸਾਹਿਤਕ ਸਭਾਵਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਭਾਸ਼ਾ ਵਿਭਾਗ ਪੰਜਾਬ ਪਟਿਆਲਾ, ਪੰਜਾਬੀ ਭਵਨ ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਿਰਮਲ ਕੁਟੀਆ, ਦੀਪਕ ਬਾਲੀ ਮੈਨੇਜਿੰਗ ਡਾਇਰੈਕਟਰ ਪਲਾਜ਼ਾ ਕੰਪਨੀ, ਕੇਂਦਰੀ ਪੰਜਾਬੀ ਲੇਖਕ ਸਭਾ, ਸਕੂਲਾਂ , ਕਾਲਜਾਂ, ਮਾਤਾ ਸਾਹਿਬ ਕੌਰ ਐਜੂਕੇਸ਼ਨ ਆਫ਼ ਨਰਸਿੰਗ ਕਾਲਜ ਮੁਹਾਲੀ, ਬੇਰਿੰਗ ਕਾਲਜ ਬਟਾਲਾ, ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵਨਿਊ, ਸਮੁੱਚਾ ਪੰਜਾਬੀ ਮੀਡੀਆ ਅਤੇ ਸਹਿਯੋਗੀ ਸੰਸਥਾਵਾਂ ਦਾ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਜਾਗਰੂਕਤਾ ਬੱਸ ਰੈਲੀ ਵਿੱਚ ਸ਼ਾਮਿਲ ਹੋ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ। ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਅਤੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਸਹਿਯੋਗੀ ਸੰਸਥਾਵਾਂ ਅਤੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੀ ਸਮੁੱਚੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ।

Check Also

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼

ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗ਼ਦਰੀ ਸ਼ਹੀਦ ਅਤੇ ਕੈਨੇਡਾ ਦੇ ਸ਼ਹੀਦ ਲੂਈਸ ਰਿਆਲ …