ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ 12 ਸਾਲ ਤੋਂ ਵਿਚਰ ਰਹੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਹਰ ਮਹੀਨੇ ਦੇ ਤੀਸਰੇ ਐਤਵਾਰ ਆਪਣਾ ਮਹੀਨਾਵਾਰ ਸਮਾਗ਼ਮ ਕਰਦੀ ਹੈ। ਇਸ ਮਹੀਨੇ 15 ਅਕਤੂਬਰ ਨੂੰ ਹੋਣ ਵਾਲੇ ਸਮਾਗ਼ਮ ਦੇ ਪਹਿਲੇ ਭਾਗ ਵਿੱਚ ਵੈਨਕੂਵਰ ਦੇ ਉੱਘੇ ਲੇਖਕ ਸੋਹਣ ਸਿੰਘ ਪੂੰਨੀ ਜਿਨ੍ਹਾਂ ਨੇ ਇਸ ਤੋਂ ਪਹਿਲਾਂ 2009 ਵਿਚ ਗ਼ਦਰੀ ਬਾਬਿਆਂ ਬਾਰੇ ਯਾਦਗਾਰੀ ਇਤਿਹਾਸਕ ਪੁਸਤਕ ‘ਕਨੇਡਾ ਦੇ ਗ਼ਦਰੀ ਯੋਧੇ’ ਲਿਖੀ ਹੈ, ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸਲਾਮ ਬੰਗਾ’ ਲੋਕ-ਅਰਪਿਤ ਕੀਤੀ ਜਾਏਗੀ ਅਤੇ ਇਸ ਉੱਪਰ ਵਿਚਾਰ-ਚਰਚਾ ਕੀਤੀ ਜਾਏਗੀ। ਡਾ. ਸੁਖਦੇਵ ਸਿੰਘ ਝੰਡ ਅਤੇ ਡਾ. ਸਤਿੰਦਰ ਕੌਰ ਕਾਹਲੋਂ ਇਸ ਪੁਸਤਕ ਬਾਰੇ ਆਪਣੇ ਪੇਪਰ ਪੜ੍ਹਨਗੇ। ਉਪਰੰਤ, ਜਿਨ੍ਹਾਂ ਵਿਅੱਕਤੀਆਂ ਨੇ ਇਹ ਪੁਸਤਕ ਪੜ੍ਹੀ ਹੋਵੇਗੀ, ਉਹ ਵੀ ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ।
ਸਮਾਗ਼ਮ ਦੇ ਦੂਸਰੇ ਭਾਗ ਵਿੱਚ ਕਵੀ ਦਰਬਾਰ ਹੋਵੇਗਾ ਜਿਸ ਵਿਚ ਕਵੀਜਨ ਤੇ ਕਵਿੱਤਰੀਆਂਂ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ਅਤੇ ਗਾਇਕੀ ਦਾ ਦੌਰ ਵੀ ਚੱਲੇਗਾ। ਮੀਟਿੰਗ ਵਿੱਚ ਚਾਹ-ਪਾਣੀ ਦਾ ਸਮਾਂ 1.30 ਵਜੇ ਤੋਂ 2.00 ਵਜੇ ਤੱਕ ਰੱਖਿਆ ਗਿਆ ਹੈ। ਸਮਾਗ਼ਮ ਠੀਕ 2 ਵਜੇ ਆਰੰਭ ਹੋ ਜਾਵੇਗਾ। ਸੱਭਨਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤਲਵਿੰਦਰ ਮੰਡ (416-904-3500), ਮਲੂਕ ਸਿੰਘ ਕਾਹਲੋਂ (905-497-1216) ਜਾਂ ਕਰਨ ਅਜਾਇਬ ਸਿੰਘ ਸੰਘਾ (905-965-5509) ਨੂੰ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …