ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਹਮੇਸ਼ਾ ਹੀ ਸੀਨੀਅਰਜ਼ ਦੇ ਮਨੋਰੰਜਨ ਲਈ ਵੱਖ-ਵੱਖ ਸਮੇਂ ‘ਤੇ ਟੂਰ ਪ੍ਰੋਗਰਾਮ ਉਲੀਕਦੀ ਹੈ। ਇਸੇ ਲੜੀ ਵਿਚ ਐਤਵਾਰ 6 ਅਗਸਤ 2017 ਨੂੰ ਕਲੱਬ ਦੇ ਮੈਂਬਰਾਂ ਅਤੇ ਹੋਰ ਸੀਨੀਅਰਜ਼ ਨੇ ਪ੍ਰਧਾਨ ਸੁਖਦੇਵ ਸਿੰਘ ਗਿੱਲ ਅਤੇ ਮਾਸਟਰ ਅਮਰੀਕ ਸਿੰਘ ਕੁਮਰੀਆ ਦੇ ਉਦਮ ਨਾਲ ਨਿਆਗਰਾ ਫਾਲ ਜਾਣ ਦਾ ਪ੍ਰੋਗਰਾਮ ਬਣਾਇਆ। ਇਸ ਟੂਰ ਲਈ ਸ੍ਰੀਮਤੀ ਰਜਨੀ ਸ਼ਰਮਾ ਤੇ ਸਰਦਾਰਨੀ ਮਲਕੀਤ ਕੌਰ ਦੀ ਕੋਸ਼ਿਸ਼ ਨਾਲ ਬੀਬੀਆਂ ਵੀ ਸ਼ਾਮਲ ਹੋਈਆਂ। ਬੱਸ ਐਬੀਨੀਜ਼ਰ ਕਮਿਊਨਿਟੀ ਸੈਂਟਰ ਤੋਂ 11.00 ਵਜੇ ਚੱਲ ਕੇ ਤਕਰੀਬਨ 2.15 ਵਜੇ ਫਲੋਰਲ ਕਲਾਕ ਦੇ ਪਾਰਕ ਵਿਚ ਪਹੁੰਚੀ। ਰਸਤੇ ਵਿਚ ਟਰੈਫਿਕ ਦਾ ਰਸ਼ ਹੋਣ ਕਰਕੇ ਟਾਈਮ ਜ਼ਿਆਦਾ ਲੱਗਾ। ਰਸਤੇ ਵਿਚ ਜਗਨ ਨਾਥ ਸੰਧੂ, ਰਾਮ ਪ੍ਰਕਾਸ਼ ਪਾਲ ਨੇ ਕਵਿਤਾਵਾਂ ਅਤੇ ਚੁਟਕਲੇ ਸੁਣਾ ਕੇ ਸਾਰਿਆਂ ਨੂੰ ਖੁਸ਼ ਕਰ ਦਿੱਤਾ। ਇਸ ਜਗ੍ਹਾ ‘ਤੇ ਬਹੁਤਿਆਂ ‘ਤੇ ਫੋਟੋਆਂ ਖਿੱਚੀਆਂ। ਇੱਥੇ ਹੀ ਅਜੈਬ ਸਿੰਘ ਪੰਨੂ ਦੇ ਲੜਕੇ ਪਰਗਟ ਸਿੰਘ ਪੰਨੂ ਤੇ ਅਜੀਤ ਸਿੰਘ ਸੰਧੂ ਦੇ ਲੜਕੇ ਕੁਲਵਿੰਦਰ ਸਿੰਘ ਸੰਧੂ ਨੇ ਪੀਜ਼ੇ ਦੇ ਨਾਲ ਖਾਣ-ਪੀਣ ਦਾ ਖੂਬ ਲੰਗਰ ਫਰੀ ਲਾਇਆ। ਫਿਰ ਬੱਸ ਵਿਚ ਬੈਝ ਕੇ ਫਾਲ ‘ਤੇ ਉਸ ਜਗ੍ਹਾ ‘ਤੇ ਪਹੁੰਚੇ, ਜਿਥੇ ਆਈ ਮੇਲਾ ਲੱਗਾ ਸੀ। ਵੱਖ-ਵੱਖ ਕਲਾਕਾਰਾਂ ਨੇ ਵੱਖ-ਵੱਖ ਲਹਿਜ਼ੇ ਵਿਚ ਗਾ ਕੇ ਲੋਕਾਂ ਦਾ ਮਨੋਰੰਜਨ ਕੀਤਾ। ਕਈ ਮੈਂਬਰਾਂ ਨੇ ਡਿੱਗਦੇ ਹੋਏ ਪਾਣੀ ਦਾ ਨਜ਼ਾਰਾ ਵੇਖਿਆ। ਕਈ ਮੈਂਬਰਾਂ ਨੇ ਕੋਸੀਨੋ ਦੇ ਦਰਸ਼ਨ ਵੀ ਕੀਤੇ। ਅੰਤ ਵਿਚ ਤਕਰੀਬਨ 7.30 ਵਜੇ ਸ਼ਾਮ ਵਾਪਸੀ ਆਰੰਭ ਕੀਤੀ ਅਤੇ ਰਸਤੇ ਵਿਚ ਬਾਹਰ ਕੁਦਰਤ ਦਾ ਨਜ਼ਾਰਾ ਦੇਖਦੇ ਹੋਏ 10.00 ਵਜੇ ਕਮਿਊਨਿਟੀ ਸੈਂਟਰ ਪਹੁੰਚੇ ਅਤੇ ਆਪਣੇ-ਆਪਣੇ ਘਰਾਂ ਨੂੰ ਤੁਰ ਪਏ। ਹੋਰ ਜਾਣਕਾਰੀ ਲਈ ਸੁਖਦੇਵ ਸਿੰਘ ਗਿੱਲ ਨਾਲ 416-602-5499 ਜਾਂ ਅਮਰੀਕ ਸਿੰਘ ਕੁਮਰੀਆ ਨਾਲ 647-998-7253 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।