Breaking News
Home / ਕੈਨੇਡਾ / ਬਰਲਿੰਗਟਨ ਵਿਖੇ ਮੁਫਤ ਕਮਿਊਨਿਟੀ ਮੇਲਾ

ਬਰਲਿੰਗਟਨ ਵਿਖੇ ਮੁਫਤ ਕਮਿਊਨਿਟੀ ਮੇਲਾ

ਬਰਲਿੰਗਟਨ/ਬਿਊਰੋ ਨਿਊਜ਼
ਹਰ ਸਾਲ ਵਾਂਗ ਬਰਲਿੰਗਟਨ ਸ਼ਹਿਰ ਦੇ ਸਾਊਥ ਏਸ਼ੀਅਨ ਸੀਨੀਅਰਜ਼ ਅਤੇ ਭਾਈਚਾਰੇ ਵਲੋਂ ਕੈਨੇਡੀਅਨ ਕਮਿਊਨਿਟੀ ਨਾਲ਼ ਰਲ਼ ਕੇ ਪੱਤਝੜ ਦਾ ਮੇਲਾ (FALL FAIR) 8 ਸਤੰਬਰ 2018 ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਇਹ ਮੇਲਾ ਨਾਰਥ ਬਰਲਿੰਗਟਨ ਬੈਪਟਿਸਟ ਚਰਚ ACGG WALKERS LINE ਵਿਖੇ ਹੋਵੇਗਾ।
ਇਸ ਮੇਲੇ ਵਿੱਚ ਬੱਚਿਆਂ ਵਾਸਤੇ ਵੱਖ – ਵੱਖ ਰਾਈਡਾਂ ਅਤੇ ਹੋਰ ਖੇਡਾਂ ਦਾ ਪ੍ਰਬੰਧ ਹੋਵੇਗਾ। ਕਈ ਤਰਾਂ ਦੇ ਜਾਨਵਰ ਜਿਵੇਂ ਸੱਪ ਆਦਿ ਦਿਖਾਏ ਜਾਣਗੇ। ਸਾਊਥ ਏਸ਼ੀਅਨ ਸੀਨੀਅਰਜ਼ ਵਲੋਂ ਸਾਰਿਆਂ ਲਈ ਫਰੀ ਸਮੋਸੇ, ਜਲੇਬੀਆਂ ਅਤੇ ਕੈਨੇਡੀਅਨ ਭਾਈਚਾਰੇ ਵਲੋਂ ਕੋਲਡ ਡਰਿੰਕ, ਹੋਟ ਡੌਗ ਅਤੇ ਬਰਗਰ ਆਦਿ ਦੀ ਫਰੀ ਸੇਵਾ ਹੋਵੇਗੀ।ਸਾਰਿਆਂ ਨੂੰ ਇਸ ਮੇਲੇ ਵਿੱਚ ਸ਼ਾਮਿਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ। ਇਹ ਮੇਲਾ ਬਿਲਕੁਲ ਫਰੀ ਹੈ, ਇਸਦੀ ਕੋਈ ਟਿਕਟ ਨਹੀਂ ਹੈ।ਹੋਰ ਜਾਣਕਾਰੀ ਲਈ ਰਸ਼ਪਾਲ ਸਿੰਘ ਜੌਹਲ਼, ਪ੍ਰਧਾਨ ਸਾਊਥ ਏਸ਼ੀਅਨ ਸੀਨੀਅਰ ਜ਼ਬਰ ਲਿੰਗਟਨ ਨੂੰ 905-617-3100 ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …