Breaking News
Home / ਕੈਨੇਡਾ / ਡਰਾਈਵਿੰਗ ਲਾਈਸੈਂਸ ਟੈਸਟਾਂ ਸਮੇਂ ਹੁੰਦੀ ਖੱਜਲ ਖੁਆਰੀ ਵਿਰੁੱਧ ਮੀਟਿੰਗ ਨੂੰ ਲੋਕਾਂ ਵਲੋਂ ਭਰਪੂਰ ਹੁੰਗਾਰਾ

ਡਰਾਈਵਿੰਗ ਲਾਈਸੈਂਸ ਟੈਸਟਾਂ ਸਮੇਂ ਹੁੰਦੀ ਖੱਜਲ ਖੁਆਰੀ ਵਿਰੁੱਧ ਮੀਟਿੰਗ ਨੂੰ ਲੋਕਾਂ ਵਲੋਂ ਭਰਪੂਰ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵਿੱਚ ਡਰਾਈਵਿੰਗ ਲਾਈਸੈਂਸ ਲੈਣ ਲਈ ਉਮੀਦਵਾਰਾਂ ਦੀ ਸਬੰਧਤ ਦਫਤਰ ਵਿੱਚ ਹੋ ਰਹੀ ਖੱਜਲ ਖੁਆਰੀ ਵਿਰੁੱਧ ਡਰਾਈਵਿੰਗ ਸਕੂਲਾਂ ਦੇ ਇੰਸਟਰਕਟਰਾਂ ਦੀ ਜਥੇਬੰਦੀ ਵਲੋਂ 8 ਅਕਤੂਬਰ ਦਿਨ ਐਤਵਾਰ ਨੂੰ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਇੱਕ ਭਰਵੀਂ ਮੀਟਿੰਗ ਹੋਈ ਇਸ ਵਿੱਚ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਸ਼ਾਮਲ ਹੋਏ। ਲੋਕ ਮਸਲਿਆਂ ਨੂੰ ਉਠਾਉਣ ਵਾਲੇ ਚੇਤਨਾ ਕਲਚਰਲ ਸੈਂਟਰ ਦੇ ਨਾਹਰ ਔਜਲਾ ਨੇ ਇਸ ਮੀਟਿੰਗ ਦੀ ਕਾਰਵਾਈ ਨੂੰ ਚਲਾਇਆ। ਮੀਟਿੰਗ ਵਿੱਚ ਬਹੁਤ ਸਾਰੇ ਬੁਲਾਰਿਆਂ ਨੇ ਜਿਨ੍ਹਾਂ ਵਿੱਚ ਸੋਮਾ ਨਗਿੰਦਰਾ, ਐਮ ਪੀ ਪੀ ਵਿੱਕ ਢਿੱਲੋਂ, ਜਸਪਾਲ ਸਿੰਘ ਮਾਂਗਟ, ਜਤਿੰਦਰ ਸਿੰਘ, ਸੰਦੀਪ ਸੰਘਾ, ਦਵਿੰਦਰ ਸਿੰਘ, ਟਰੱਕ ਸਕੂਲ ਡਰਾਈਵਿੰਗ ਦੇ ਨਰਿੰਦਰ ਜਸਵਾਲ ਅਤੇ ਸੀਰਾ ਸਿੰਘ ਪ੍ਰਮੁੱਖ ਸਨ।
ਵੱਖ ਵੱਖ ਬੁਲਾਰਿਆਂ ਨੇ ਡਰਾਈਵਿੰਗ ਲਾਈਸੈਂਸ ਆਫਿਸ ਵਿੱਚ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਦਾ ਕਰੜੇ ਸ਼ਬਦਾਂ ਰਾਹੀਂ ਜਿਕਰ ਕੀਤਾ। ਉਹਨਾਂ ਦੱਸਿਆ ਕਿ ਲੋਕ ਬੇਵਜਾਹ ਹੀ ਦਫਤਰ ਦੀ ਢਿੱਲੀ ਕਾਰਗੁਜਾਰੀ ਕਾਰਣ ਪਰੇਸ਼ਾਨ ਹੋ ਰਹੇ ਹਨ।
ਵਾਰ 2 ਐਮ ਪੀ ਪੀਜ਼ ਨੂੰ ਈ-ਮੇਲਾਂ ਕਰਨ ਦੇ ਬਾਵਜੂਦ ਕੋਈ ਤਸੱਲੀਬਖਸ਼ ਕਦਮ ਨਾ ਚੁੱਕੇ ਜਾਣ ਤੇ ਅਫਸੋਸ ਦਾ ਪਰਗਟਾਵਾ ਕੀਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਪੀਲ ਰੀਜਨ ਵਿੱਚ ਇੱਕ ਹੋਰ ਡਰਾਈਵਿੰਗ ਟੈਸਟ ਕੇਂਦਰ ਖੋਲ੍ਹਿਆ ਜਾਵੇ ਤਾਂ ਜੋ ਲੰਬੇ ਸਮੇਂ ਦੀ ਉਡੀਕ ਤੋਂ ਬਚਿਆ ਜਾਵੇ ਅਤੇ ਨਾਲ ਹੀ ਮੌਜੂਦਾ ਸੈਂਟਰ ਦਾ ਸਿਸਟਮ ਸੁਧਾਰਿਆ ਜਾਵੇ। ਸਟੇਜ ਤੋਂ ਇਹ ਵੀ ਸਪਸ਼ਟ ਕੀਤਾ ਕਿ ਇਹ ਇੱਕ ਲੋਕਾਂ ਨਾਲ ਜੁੜਿਆ ਹੋਇਆ ਮਸਲਾ ਹੈ ਅਤੇ ਇਸ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ। ਬੁਲਾਰਿਆਂ ਵਲੋਂ ਇਹ ਵੀ ਕਿਹਾ ਗਿਆ ਕਿ ਜੇ ਜਲਦੀ ਹੀ ਲੋਕਾਂ ਦੀ ਮੁਸ਼ਕਲ ਦਾ ਕੋਈ ਹੱਲ ਨਾ ਹੋਇਆ ਤਾਂ ਲੋਕਾਂ ਦੇ ਸਹਿਯੋਗ ਨਾਲ ਅਗਲਾ ਐਕਸ਼ਨ ਉਲੀਕਿਆ ਜਾਵੇਗਾ। ਸਮੁੱਚੇ ਮੀਡੀਏ ਅਤੇ ਆਮ ਲੋਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਵਧੇਰੇ ਜਾਣਕਾਰੀ ਲਈ ਜਸਪਾਲ ਮਾਂਗਟ 416-712-3443, ਰਤੀਆਹ ਸੈਣੀ 416-276-2399 ਜਾਂ ਨਾਹਰ ਔਜਲਾ 416-728-5686 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …