ਬਰੈਂਪਟਨ/ਬਿਊਰੋ ਨਿਊਜ਼ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਨੇ 9ਜੁਲਾਈ 2016 ਨੂੰ ਡਮਾਟਾ ਪਾਰਕ ਵਿਖੇ ਕਨੇਡਾ ਡੇ ਅਤੇ ਮਲਟੀ ਕਲਚਰਲ ਮੇਲਾ ਮਨਾਇਆ। ਸਭਾ ਦੇ ਚੀਫ ਅਡਵਾਈਜਰ ਬਲਬੀਰ ਸਿੰਘ ਮੋਮੀ ਪ੍ਰਧਾਨ ਪ੍ਰੀਤਮ ਸਿੰਘ ਸਰਾਂ,ਬਿਸਾਖਾ ਸਿੰਘ ਤਾਤਲਾ, ਪ੍ਰੋ: ਲਾਲ ਸ਼ਿਘ ਬਰਾੜ,ਦੀਪਕ ਗਿੱਲ ਸਮੁੱਚੀ ਕਾਰਜ ਕਰਨੀ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੇ ਮਿਹਨਤ ਕਰਕੇ ਸਮਾਗਮ ਕੀਤਾ।
ਮੇਲੇ ਦੇ ਮੁੱਖ ਮਹਿਮਾਨ ਜੋਗਿੰਦਰ ਸਿੰਘ ਬਾਜਵਾ ਨੇ ਹਰ ਸਾਲ ਦੀ ਤਰ੍ਹਾਂ ਦਿਲ ਖੋਲ ਕੇ ਕਲੱਬ ਦੀ ਮਾਇਕ ਸਹਾਇਤਾ ਕੀਤੀ। ਜਿਥੇ ਗਿੱਧਾ, ਭੰਗੜਾ,ਢਾਡੀ ਜਥਾ, ਦੌੜਾਂ, ਕਬੱਡੀ,ਹਾਸਰਸ, ਜਾਦੂਗਰ ਜਿਹੀਆਂ ਅਨੇਕਾਂ ਆਈਟਮਾਂ ਨਾਲ ઠਲੋਕਾਂ ਦਾ ਮਨੋਰੰਜਨ ਕੀਤਾ ਉੱਥੇ ਇੱਕ ਚੰਗੀ ਰਵਾਇਤ ਪਾਉਂਦਿਆਂ ਲੇਖਕਾਂ ਸਮਾਜੀ ਕਾਰਕੁਨਾਂ ਸਮੇਤ ਕਈ ਨਾਮਵਰ ਹਸਤੀਆਂ ਨੂੰ ਸਨਮਾਨਿਤ ਕੀਤਾ। ਜਿਨ੍ਹਾਂ ਵਿੱਚ ਕੰਪਿਊਟਰ ਦੇ ਮਾਹਰ ਕ੍ਰਿਪਾਲ ਸਿੰਘ ਪਨੂੰ, ਹਰਵਿੰਦਰ ਸਿੰਘ ਸੋਮਲ,ਹਰਚੰਦ ਸਿੰਘ ਬਾਸੀ, ਅੰਕਲ ਜੈ ਜੈ ਕਾਰ ਦੁੱਗਲ, ਬਾਬੂ ਸਿੰਘ ਕਲਸੀ, ਸੁਰਿੰਦਰ ਸਿੰਘ ਪਾਮਾ,ਪ੍ਰਿੰਸੀਪਲ ਪਾਖਰ ਸਿੰਘ,ਗਿਆਨ ਸਿੰਘ ਘਈ, ਗੁਰਦੇਵ ਸਿੰਘ ਬਡਵਾਲ, ਪ੍ਰੋ:ਜਗੀਰ ਸਿੰਘ ਕਾਹਲੋਂ, ਜਰਨੈਲ ਸਿੰਘ ਅਚਰਵਾਲ, ਬਿੱਲਾ ਬਰਾੜ ਤਲਵੰਡੀ ਭਾਈ, ਦਰਸ਼ਨ ਸਿੰਘ ਗਰੇਵਾਲ, ਕਾਕਾ ਗਰੇਵਾਲ, ਕਾ:ਸੁਖਦੇਵ ਸਿੰਘ ਧਾਲੀਵਾਲ ਆਦਿ ਵਿਅੱਕਤੀਆਂ ਨੂੰ ਉਨ੍ਹਾਂ ਦੀ ਸਮਾਜ ਅਤੇ ਪੰਜਾਬੀ ਮਾਂ ਬੋਲੀ ਲਈ ਘਾਲਣਾ ਲਈ ਪਲੈਕਸ ਦੇ ਕੇ ਸਨਮਾਨਿਤ ਕੀਤਾ ਗਿਆ। ਮੇਲੇ ਵਿੱਚ ਆਏ ਲੋਕਾਂ ਦੇ ਲਈ ਖਾਣ ਪੀਣ ਦਾ ਪ੍ਰਬੰਧ ਬਹੁਤ ਵਧੀਆ ਸੀ ਅਤੇ ਸਾਰਾ ਸਾਲ ਚੱਲਦਾ ਰਿਹਾ। ਮੇਲੇ ਦਾ ਅਨੰਦ ਮਾਣ ਕੇ ਲੋਕ ਖੁਸ਼ੀ ਖੁਸ਼ੀ ਘਰਾਂ ਨੂੰ ਪਰਤ ਗਏ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …