Breaking News
Home / ਕੈਨੇਡਾ / ਸੈਂਡਲਵੁੱਡ ਸੀਨੀਅਰ ਕਲੱਬ ਨੇ ਟੂਰ ਪ੍ਰੋਗਰਾਮ ਦਾ ਆਨੰਦ ਮਾਣਿਆ

ਸੈਂਡਲਵੁੱਡ ਸੀਨੀਅਰ ਕਲੱਬ ਨੇ ਟੂਰ ਪ੍ਰੋਗਰਾਮ ਦਾ ਆਨੰਦ ਮਾਣਿਆ

Sandalwood S copy copyਬਰੈਂਪਟਨ/ਬਿਊਰੋ ਨਿਊਜ਼ : ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 9 ਜੁਲਾਈ 2016, ਦਿਨ ਸ਼ਨਿਚਰਵਾਰ ਨੂੰ ਟੋਰਾਂਟੋ ਦੇ ਰਮਣੀਕ ਟਾਪੂ, ਸੈਂਟਰਲ ਆਈਲੇਂਡ ਦੀ ਸੈਰ ਦਾ ਇੰਤਜ਼ਾਮ ਕੀਤਾ ਗਿਆ।  ਇਸ ਵਿਚ ਤਕਰੀਬਨ 30 ਮੈਂਬਰ ਸ਼ਾਮਿਲ ਹੋਏ, ਜਿਨ੍ਹਾਂ ਸਾਰਾ ਦਿਨ ਇਕੱਠਿਆਂ ਰਹਿ ਕੇ ਇਸ ਥਾਂ ਤੇ ਵੱਖ ਵੱਖ ਪਾਰਕਾਂ, ਫੁਹਾਰਿਆਂ, ਇਸ ਵਿਚ ਬਣੇ ਸੰਘਣੇ ਰੁੱਖਾਂ ਵਿਚੋਂ ਦੀ ਲੰਘਦੀਆਂ ਪਗ ਡੰਡੀਆਂ ‘ਤੇ  ਕੁਦਰਤ ਨੂੰ ਮਾਣਿਆਂ।  ਇਸ ਪ੍ਰੋਗਰਾਮ ਲਈ ਕਲੱਬ ਨੇ ਕਿਸੇ ਵੀ ਹੋਰ ਅਦਾਰੇ ਤੋਂ ਕੋਈ ਸਹਾਇਤਾ ਲਏ ਬਿਨਾ ਅਪਣੇ ਸਾਰੇ ਖਰਚੇ ਦਾ ਇੰਤਜ਼ਾਮ ਖੁੱਦ ਕੀਤਾ।  ਖਰਚੇ ਘਟਾਉਣ ਅਤੇ ਨਾਲ ਹੀ ਵੱਖ ਵੱਖ ਤਰ੍ਹਾਂ ਦੇ ਪਕਵਾਨਾ ਦਾ ਆਨੰਦ ਲੈਣ ਲਈ ਮੈਂਬਰਾਂ ਨੇ ਆਪੋ ਆਪਣੇ ਘਰੋਂ, ਕੁਝ ਨਾ ਕੁਝ ਖਾਣ ਲਈ ਲੈ ਲਿਆ ਹੋਇਆ ਸੀ, ਜਿਸ ਨੂੰ ਉਨ੍ਹਾਂ ਰੱਲ ਮਿਲ ਕੇ, ਲੋੜ ਅਨੁਸਾਰ ਸਭ ਨਾਲ ਸਾਂਝਾ ਕਰਕੇ ਵਰਤਿਆ।  ਇਸ ਥਾਂ ਜਾਣ ਲਈ ਬੱਸ ਦਾ ਪ੍ਰਬੰਧ ਕੀਤਾ ਹੋਇਆ ਸੀ, ਜੋ ਗਰੁੱਪ ਨੂੰ ਟੋਰਾਂਟੋ ਝੀਲ ਦੇ ਕਿਨਾਰੇ ਲੈ ਗਈ। ਇਸ ਥਾਂ ਤੋਂ ਟਾਪੂ ਤੱਕ ਕਿਸ਼ਤੀ ਦਾ ਸਫਰ ਬਹੁਤ ਰੌਚਿਕ ਰਿਹਾ, ਜਿਸ ਵਿਚ ਦੂਰ ਤੱਕ ਦੇ ਨਜ਼ਾਰੇ ਵੇਖਣ ਲਈ, ਬਹੁਤ ਸਾਰੇ ਮੈਂਬਰ ਇਸ ਦੀ ਸਭ ਤੋਂ ਉਪਰਲੀ ਮੰਜ਼ਿਲ ਤੇ ਚਲੇ ਗਏ ਅਤੇ ਝੀਲ ਦੇ ਪਾਣੀਆਂ ਵਿਚ ਅਠਖੇਲੀਆਂ ਕਰਦੇ, ਨੌਜਵਾਨਾਂ ਦੀਆਂ ਤੇਜ਼ੀ ਨਾਲ ਦੌੜਾਈਆਂ ਜਾ ਰਹੀਆਂ, ਛੋਟੀਆ ਕਿਸ਼ਤੀਆਂ ਨੂੰ ਵੇਖਦੇ ਰਹੇ।
ਟਾਪੂ ਤੇ ਬਣੇ ਪਾਰਕਾਂ ਵਿਚ ਕੁਝ ਦੇਰ ਅਰਾਮ ਕਰਨ ਉਪਰੰਤ, ਬਰੈਂਪਟਨ ਨੂੰ ਮੁੜਨ ਵੇਲੇ, ਸਫਰ ਇੱਕ ਰੰਗਾ ਰੰਗ ਪ੍ਰੋਗਰਾਮ ਦਾ ਰੂਪ ਧਾਰਨ ਕਰ ਗਿਆ, ਜਿਸ ਵਿਚ ਪੰਜਾਬੀ ਬੋਲੀਆਂ, ਕਿੱਸੇ, ਚੁਟਕਲੇ ਤੇ ਗੀਤ ਸਾਂਝੇ ਕੀਤੇ ਗਏ।  ਸਾਰੇ ਮੈਂਬਰਾਂ ਵਲੋਂ ਇਸ ਟੂਰ ਪ੍ਰੋਗਰਾਮ ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ ਤੇ ਖੁਸ਼ੀ ਖੁਸ਼ੀ ਆਪੋ ਆਪਣੇ ਘਰੀ ਗਏ। ਦਰਸ਼ਨ ਸਿੰਘ ਦਰਾਰ ਅਤੇ ਰਣਜੀਤ ਸਿੰਘ ਨੇ ਸਭ ਸ਼ਾਮਿਲ ਹੋਏ ਮੈਂਬਰਾਂ ਦਾ ਧਨਵਾਦ ਕੀਤਾ।  ਟੂਰ ਸਭ ਨੂੰ ਇਨ੍ਹਾਂ ਚੰਗਾ ਲੱਗਿਆ ਕਿ ਇਸ ਦੀ ਯਾਦ ਉਹ ਅਗਲੇ ਸਮੇਂ ਵਿਚ ਵੀ ਇੱਕ ਦੂਜੇ ਨਾਲ ਸਾਂਝੀ ਕਰਦੇ ਰਹਿਣਗੇ।  ਕਲੱਬ ਵੱਲੋਂ ਇਨ੍ਹਾਂ ਗਰਮੀਆਂ ਵਿਚ ਨਿਆਗਰਾ ਫਾਲ ਵਿਖੇ ਇੱਕ ਹੋਰ ਟੂਰ ਲਿਜਾਇਆ ਜਾਣਾ ਹੈ, ਜਿਸ ਦੀ ਤਾਰੀਖ ਬਾਰੇ ਮੈਂਬਰਾਂ ਨੂੰ ਬਾਅਦ ਵਿਚ ਦੱਸਿਆ ਜਾਵੇਗਾ।  ਕਲੱਬ ਬਾਰੇ ਜਾਣਕਾਰੀ ਲਈ ਸ: ਇੰਦਰਜੀਤ ਸਿੰਘ ਨਾਲ 647 723 9103, ਸ: ਰਣਜੀਤ ਸਿੰਘ ਜੋਸਣ 647 444 2005 ਜਾਂ ਸ: ਤਾਰਾ ਸਿੰਘ ਗਿੱਲ (647 706 5870) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …