Breaking News
Home / ਕੈਨੇਡਾ / ਲੌਕਵੁੱਡ ਸੀਨੀਅਰਜ਼ ਕਲੱਬ ਵਲੋਂ ਮੇਲਾ 7 ਜੁਲਾਈ ਨੂੰ ਕਰਵਾਇਆ ਜਾਵੇਗਾ

ਲੌਕਵੁੱਡ ਸੀਨੀਅਰਜ਼ ਕਲੱਬ ਵਲੋਂ ਮੇਲਾ 7 ਜੁਲਾਈ ਨੂੰ ਕਰਵਾਇਆ ਜਾਵੇਗਾ

ਬਰੈਂਪਟਨ : ਲੌਕਵੁੱਡ ਸੀਨੀਅਰਜ਼ ਕਲੱਬ, ਬਰੈਂਪਟਨ ਵਲੋਂ 7 ਜੁਲਾਈ ਦਿਨ ਐਤਵਾਰ ਨੂੰ ਲਾਰਡ ਸੈਂਡਰਸਨ ਪਾਰਕ ਵਿੱਚ ਕੈਨੇਡਾ ਡੇ ਅਤੇ ਭਾਰਤ ਦਾ ਅਜ਼ਾਦੀ ਦਿਨ ਮਨਾਇਆ ਜਾ ਰਿਹਾ ਹੈ। ਆਪ ਸੱਭ ਨੂੰ ਇਸ ਮੇਲੇ ਵਿੱਚ ਆਉਣ ਦਾ ਖੁੱਲ੍ਹਾ ਸੱਦਾ ਹੈ। ਸਵੀਪ ਦੇ ਮੁਕਾਬਲੇ ਹੋਣਗੇ, ਸਵੀਪ ਦੀ ਐਂਟਰੀ 10:30 ਵਜੇ ਸ਼ੁਰੂ ਹੋਵੇਗੀ ਅਤੇ ਫੀਸ /10 ਹੋਵੇਗੀ, 11 ਵਜੇ ਮੁਕਾਬਲੇ ਸ਼ੁਰੂ ਹੋਣਗੇ। ਪਹਿਲੇ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੇ ਜੇਤੂਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਛੋਟੇ ਅਤੇ ਵੱਡੇ ਬੱਚਿਆਂ ਦੀਆਂ ਦੌੜਾਂ ਹੋਣਗੀਆਂ, ਬੱਚਿਆਂ ਦੀ ਚੇਅਰ ਰੇਸ, ਬੀਬੀਆਂ ਦੀ ਚੇਅਰ ਰੇਸ, ਗਿੱਧਾ, ਬੱਚਿਆਂ ਦਾ ਭੰਗੜਾ ਹੋਵੇਗਾ। ਮੇਲੇ ਵਿੱਚ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ। ਮੇਲਾ ਸ਼ਾਮ 5 ਵਜੇ ਤੱਕ ਚੱਲੇਗਾ। ਇਸ ਮੇਲੇ ਦੀ ਰੌਣਕ ਵਧਾਉਣ ਲਈ ਬਰੈਂਪਟਨ ਦੇ ਮੇਅਰ, ਹਲਕੇ ਦੇ ਸੰਸਦ ਮੈਂਬਰ, ਵਿਧਾਇਕ, ਕੌਂਸਲਰ ਅਤੇ ਰੀਜ਼ਨਲ ਕੌਂਸਲਰ ਵੀ ਪਹੁੰਚਣਗੇ। ਆਓ ਆਪਾਂ ਸਾਰੇ ਮਿਲਕੇ ਇਸ ਮੇਲੇ ਨੂੰ ਇੱਕ ਯਾਦਗਾਰ ਸਮਾਗਮ ਬਣਾਈਏ।

Check Also

ਜਸਟਿਨ ਟਰੂਡੋ ਨੇ ਐਸਟ੍ਰਾਜੈਨੇਕਾ ਵੈਕਸੀਨ ਨੂੰ ਦੱਸਿਆ ਸੇਫ

ਟੋਰਾਂਟੋ/ਬਿਊਰੋ ਨਿਊਜ਼ : ਦੇਸ਼ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਦਾ ਟੀਕਾ ਲਵਾਏ ਜਾਣ ਤੋਂ ਬਾਅਦ ਕਥਿਤ ਤੌਰ …