Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਦੇ ‘ਵਾਅਕ ਐਂਡ ਰਨ ਫਾਰ ਐਜੂਕੇਸ਼ਨ’ ਪ੍ਰੋਗਰਾਮ ਵਿੱਚ ਭਰਵਾਂ ਇਕੱਠ

ਤਰਕਸ਼ੀਲ ਸੁਸਾਇਟੀ ਦੇ ‘ਵਾਅਕ ਐਂਡ ਰਨ ਫਾਰ ਐਜੂਕੇਸ਼ਨ’ ਪ੍ਰੋਗਰਾਮ ਵਿੱਚ ਭਰਵਾਂ ਇਕੱਠ

ਬਰੈਂਪਟਨ/ਹਰਜੀਤ ਬੇਦੀ : 29 ਸਤੰਬਰ ਦਿਨ ਐਤਵਾਰ ਨੂੰ ਚਿੰਕੂਜੀ ਪਾਰਕ ਬਰੈਂਪਟਨ ਵਿੱਚ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਲੋਕ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ‘ਵਾਅਕ ਐਂਡ ਰਨ ਫਾਰ ਐਜੂਕੇਸ਼ਨ’ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਰ ਵਰਗ ਅਤੇ ਉਮਰ ਦੇ ਲੋਕਾਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਭਰਵੀਂ ਸ਼ਮੂਲੀਅਤ ਕੀਤੀ ਗਈ। ਜਿਨ੍ਹਾਂ ਵਿੱਚ 3 ਸਾਲ ਦੀ ਉਮਰ ਤੋਂ 97 ਸਾਲ ਤੱਕ ਦੇ ਲੋਕ ਸ਼ਾਮਲ ਸਨ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਖੇਡ-ਲੇਖਕ ਪ੍ਰਿੰ: ਸਰਵਣ ਸਿੰਘ, ਏਅਰਪੋਰਟ ਰੱਨਰ ਕਲੱਬ ਦੇ 2020 ਬੋਸਟਨ ਮੈਰਾਥਨ ਕੁਆਲੀਫਾਈਡ ਧਿਆਨ ਸਿੰਘ ਸੋਹਲ, ਵੈਟਰਨ ਦੌੜਾਕ ਵਤਨ ਸਿੰਘ ਗਿੱਲ, ਰੈੱਡ ਰੌਕ ਟਰਾਂਸਪੋਰਟ ਦੇ ਜੋਗਾ ਕੰਗ, ਰੈਸਲਿੰਗ ਵਿੱਚ ਇੰਟਨੈਸ਼ਨਲ ਪੱਧਰ ‘ਤੇ ਨਾਮਣਾ ਖੱਟਣ ਵਾਲੇ 5 ਨੌਜਵਾਨ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਸਪਾਂਸਰਜ਼ ਸਿਟੀ ਟੈਕਸੀ ਦੇ ਪਾਲ, ਏ ਐਸ ਟਰੱਕਿੰਗ ਦੇ ਰਾਣਾ ਰੰਧਾਵਾ, ਕੇ ਜੇ ਅੇਸ ਟਰਾਸਪੋਰਟ ਦੇ ਕੁਲਵੰਤ ਸਿੰਘ ਢੀਂਡਸਾ, ਜਿੰਦਰ ਬੁੱਟਰ, ਸੁਪਰ ਬੀ ਦੇ ਪਰਮਿੰਦਰ ਜੌਹਲ ਅਤੇ ਗੁਲਾਚਾ ਟਰਾਂਸਪੋਰਟ ਬ੍ਰਦਰਜ਼ ਸਟੋਨੀ ਕਰੀਕ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਵਾਅਕ ਐਂਡ ਰਨ ਈਵੈਂਟ ਵਿੱਚ ਭਾਗ ਲੈਣ ਵਾਲੇ ਯੂਥ, ਲੇਡੀਜ਼ ਅਤੇ ਬੱਚਿਆਂ ਦੇ ਵਰਗ ਵਿੱਚੋਂ ਜੇਤੂ ਰਹਿਣ ਵਾਲਿਆਂ ਨੂੰ ਸ਼ਾਨਦਾਰ ਪਲੈਕ ਦਿੱਤੇ ਗਏ। ਸਾਰੇ ਭਾਗ ਲੈਣ ਵਾਲਿਆਂ ਨੂੰ ਸੁਸਾਇਟੀ ਵਲੋਂ ਮੈਡਲ ਦਿੱਤੇ ਗਏ।
ਇਸ ਪ੍ਰੋਗਰਾਮ ਵਿੱਚ ਆਮ ਲੋਕਾਂ ਨੇ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ। ਬਹੁਤ ਸਾਰੇ ਗਰੁੱਪਾਂ ਜਿਨ੍ਹਾਂ ਵਿੱਚ ਸੰਧੂਰਾ ਬਰਾੜ ਦੀ ਟੀਮ ਏਅਰਪੋਰਟ ਰੱਨਰਜ਼ ਕਲੱਬ, ਐਨਲਾਈਟ ਰੱਨਰਜ਼ ਕਲੱਬ, ਪਾਲ ਬੈਂਸ ਦੀ ਟੀਮ, ਗੁਰੂ ਗੋਬਿੰਦ ਚਿਲਡਰਨ ਕਲੱਬ, ਪਰਮਜੀਤ ਸਿੰਘ ਦੀ ਟੀਮ, ਨਵਾਂਸ਼ਹਿਰ ਸਪੋਟਸ ਕਲੱਬ ਦੇ ਬਲਿਹਾਰ ਸਧਰਾ ਦੀ ਵਾਲੰਟੀਅਰਾਂ ਸਮੇਤ ਟੀਮ ਅਤੇ ਦੇਸ਼ ਭਗਤ ਸਪੋਰਟਸ ਕਲੱਬ ਦੇ ਇਕਬਾਲ ਸੁੰਬਲ ਦੀ ਟੀਮ ਨੇ ਭਰਵਾਂ ਸਹਿਯੋਗ ਦਿੱਤਾ। ਜਿਨ੍ਹਾਂ ਦੇ ਸਹਿਯੋਗ ਸਦਕਾ ਸਾਰਾ ਪ੍ਰੋਗਰਾਮ ਅੰਤ ਤੱਕ ਰੌਣਕ ਭਰਪੂਰ ਰਿਹਾ। ਚਾਹ ਪਾਣੀ ਅਤੇ ਸਨੈਕਸ ਦਾ ਪ੍ਰੋਗਰਾਮ ਲਗਾਤਾਰ ਚਲਦਾ ਰਿਹਾ।
ਸੁਸਾਇਟੀ ਵਲੋਂ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ, ਮੀਡੀਆ ਅਤੇ ਸਪਾਂਸਰਾਂ ਦਾ ਧੰਨਵਾਦ ਕੀਤਾ ਗਿਆ। ਸ਼ਾਮਲ ਲੋਕਾਂ ਵਿੱਚ ਹੋਰਨਾਂ ਤੋਂ ਬਿਨਾਂ, ਹਰਿੰਦਰ ਹੁੰਦਲ, ਐਮ ਪੀ ਪੀ ਗੁਰਰਤਨ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ ਰੀਜਨਲ ਕੌਂਸਲਰ, ਹਰਕੀਰਤ ਸਿੰਘ ਕੌਂਸਲਰ, ਸਕੂਲ ਟਰੱਸਟੀ ਬਲਬੀਰ ਸੋਹੀ, ਬਰੈਂਪਟਨ ਐਕਸ਼ਨ ਕਮੇਟੀ ਦੀ ਨਵੀ ਔਜਲਾ, ਇੰਦਰਜੀਤ ਸਿੰਘ ਬੱਲ ਅਤੇ ਪ੍ਰਿੰ ਧਵਨ ਨੇ ਹਾਜਰੀ ਲਗਵਾਈ। ਪ੍ਰੋਗਰਾਮ ਦੀ ਸਫਲਤਾ ਲਈ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਪੂਰੀ ਸ਼ਿੱਦਤ ਨਾਲ ਕੰਮ ਕੀਤਾ।
ਸੁਸਾਇਟੀ ਦੇ ਪ੍ਰਬੰਧਕਾਂ ਨੇ ਸਫਲਤਾ ਤੋਂ ਉਤਸ਼ਾਹਤ ਹੋ ਕੇ ਅਗਲੇ ਸਾਲ ਇਸ ਈਵੈਂਟ ਨੂੰ ਹੋਰ ਵੱਡੇ ਪੱਧਰ ‘ਤੇ ਕਰਾਉਣ ਦਾ ਲੋਕਾਂ ਨਾਲ ਵਾਅਦਾ ਕੀਤਾ। ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202 ਜਾਂ ਨਿਰਮਲ ਸੰਧੂ 416-835-3450 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਹੈਟਸ-ਅੱਪ਼ ਟੋਰਾਂਟੋ ਵੱਲੋਂ ਸਾਲ 2019 ਦੌਰਾਨ ਅਨੇਕਾਂ ਨਾਟਕਾਂ ਦਾ ਮੰਚਣ

ਟੋਰਾਂਟੋ : ਬੀਤੇ ਵਰ੍ਹੇ ਦੌਰਾਨ ਗਰੇਟਰ ਟੋਰਾਂਟੋ ਖ਼ੇਤਰ ਵਿੱਚ ਕੰਮ ਕਰਦੀ ਨਾਟ-ਸੰਸਥਾ ਹੈਰੀਟੇਜ਼ ਆਰਟਸ ਐਂਡ …