Breaking News
Home / ਕੈਨੇਡਾ / ਕਿਚਨਰ ਸ਼ਹਿਰ ਵਿੱਚ ਖੁੱਲ੍ਹਿਆ ਨਵਾਂ ਫਿਊਨਰਲ ਹੋਮ ਐਂਡ ਕ੍ਰਿਮੇਸ਼ਨ ਸੈਂਟਰઠ

ਕਿਚਨਰ ਸ਼ਹਿਰ ਵਿੱਚ ਖੁੱਲ੍ਹਿਆ ਨਵਾਂ ਫਿਊਨਰਲ ਹੋਮ ਐਂਡ ਕ੍ਰਿਮੇਸ਼ਨ ਸੈਂਟਰઠ

ਟੋਰਾਂਟੋ : ਕੈਨਡਾ ਵਿੱਚ ਜਿੱਥੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਨਮ ਲੈ ਰਹੀਆਂ ਹਨ ਉੱਥੇ ਹੀ ਸਾਡੇ ਬਜ਼ੁਰਗ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਰਹੇ ਹਨ। ਇਸ ઠਸਮੇ ਉਨ੍ਹਾਂ ਦੀ ਅੰਤਿਮ ਵਿਦਾਈ ਪੂਰੇ ਮਾਣ ਸਨਮਾਨ ਨਾਲ ਕੀਤੀ ਜਾਵੇ ਇਹ ਬਹੁਤ ਲਾਜ਼ਮੀ ਹੀ ਹੋ ਜਾਂਦਾ ਹੈ। ਇਸ ਲੋੜ ਨੂੰ ਦੇਖਦਿਆਂ ਹੋਏ ਕਿਚਨਰ ਵਿਚ ਫਿਊਨਰਲ ਹੋਮ ਕ੍ਰਿਮੇਸ਼ਨ ਸੈਂਟਰ ਖੋਲ੍ਹਿਆ ਗਿਆ।
ਉਨਟਾਰੀਓ ਵਿੱਚ ਬਰੈਂਪਟਨ ਅਤੇ ਮਿਸੀਸਾਗਾ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਲੋਕ ਕਿਚਨਰ, ਵਾਟਰਲੂ ਅਤੇ ਗਲੁਫ ਵਰਗੇ ਸ਼ਹਿਰਾਂ ਵੱਲ ਭਾਰੀ ਗਿਣਤੀ ਵਿੱਚ ਵਸਣ ਲੱਗ ਪਏ ਹਨ। ઠਪਰ ਇਸ ਇਲਾਕੇ ਵਿੱਚ ਅੰਤਿਮ ਰਸਮਾਂ ਲਈ ਕਮਿਊਨਿਟੀ ਦਾ ਆਪਣਾ ਕੋਈ ਫਿਊਨਰਲ ਹੋਮ ਨਹੀਂ ਸੀ। ઠਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਟੋਰਾਂਟੋ, ਮਿਸੀਸਾਗਾ ਜਾਂ ਬਰੈਂਪਟਨ ਆਉਣਾ ਪੈਂਦਾ ਸੀ ਪਰ ਹੁਣ ਕਿਚਨਰ ਵਿੱਚ ਕਿਚਨਰ ਫਿਊਨਰਲ ਹੋਮ ਖੁੱਲ੍ਹ ਗਿਆ ਹੈ ਅਤੇ ਇਸ ਵਿਚ ਅੰਤਿਮ ਵਿਦਾਈ ਦੀਆਂ ਰਸਮਾਂ ਦੇ ਸਾਰੇ ਇੰਤਜ਼ਾਮ ਹਨ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਿੱਚ ਦੋ ਹਾਲ ਹਨ ਅਤੇ 100 ਤੋਂ ਵੱਧ ਵਿਅਕਤੀਆਂ ਦੇ ਬੈਠਣ ਪ੍ਰਬੰਧ ਹੈ । ਇਹ ਫਿਊਨਰਲ ਹੋਮ ਆਧੁਨਿਕ ਤਕਨੀਕਾਂ ਨਾਲ ઠਲੈਸ਼ ਹੈ। ਐਤਵਾਰ 9 ਜੂਨ ਦੀ ਸਵੇਰ ਇਸ ਫਿਊਨਰਲ ਹੋਮ ਦਾ ਰਸਮੀ ਉਦਘਾਟਨ ਕੀਤਾ ਗਿਆ ਜਿਸ ਵਿੱਚ ਸੈਕੜੇ ਵਿਅਕਤੀਆਂ ਨੇ ਸ਼ਿਰਕਤ ਕੀਤੀ।
ਅਰਪਨ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਗਮ ਨੇ ਪਾਈਆਂ ਨਵੀਆਂ ਪੈੜਾਂ
ਕੈਲਗਰੀ/ਜਸਵੰਤ ਸਿੰਘ ਸੇਖੋਂ : ਅਰਪਨ ਲਿਖਾਰੀ ਸਭਾ ਕੈਲਗਰੀ ਦਾ ਸਾਲਾਨਾ ਸਮਾਗਮ ਸ਼ਨਿੱਚਰਵਾਰ 8 ਜੂਨ 2019 ਨੂੰ ਨੱਕੋ ਨੱਕ ਭਰੇ ਟੈਂਪਲ ਕਮਿਊਨਿਟੀ ਹਾਲ ਵਿੱਚ ਬਹੁਤ ਹੀ ਉਤਸ਼ਾਹ ਅਤੇ ਹੁਲਾਸ ਨਾਲ ਮਨਾਇਆ ਗਿਆ। ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸਟੇਜ ਸੰਚਾਲਣ ਸੰਭਾਲਦਿਆਂ ਸਭਾ ਦੀ ਪ੍ਰਧਾਨ ਸਤਪਾਲ ਕੌਰ ਬੱਲ, ਮੁੱਖ-ਮਹਿਮਾਨ ਪਾਲ ਢਿੱਲੋਂ, ਇੰਡੀਆ ਤੋਂ ਆਏ ਡਾ. ਸੁਰਜੀਤ ਬਰਾੜ, ਐਡਮਿੰਟਨ ਤੋਂ ਡਾ.ਪੀ.ਆਰ. ਕਾਲੀਆ ਅਤੇ ਜਸਬੀਰ ਦਿਉਲ ਐੱਮ. ਐੱਲ. ਏ. ਨੂੰ ਪ੍ਰਧਾਨਗੀ ਮੰਡਲ ਵਿੱਚ ਸਿਸ਼ੋਬਤ ਹੋਣ ਲਈ ਬੇਨਤੀ ਕੀਤੀ। ਇਸ ਤੋਂ ਬਾਅਦ ਕੇਸਰ ਸਿੰਘ ਨੀਰ ਨੇ ਆਏ ਹੋਏ ਸਾਹਿਤ ਪ੍ਰੇਮੀ, ਸਰੋਤਿਆਂ ਅਤੇ ਆਏ ਹੋਏ ਵਿਦਵਾਨਾਂ ਬਾਰੇ ਜਾਣ-ਪਛਾਣ ਕਰਾਉਂਦਿਆਂ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਜੀ ਆਇਆਂ ਆਖਿਆ।
ਪ੍ਰੋਗਰਾਮ ਦਾ ਅਗਾਜ਼ ਕਰਦਿਆਂ ਯੰਗਸਿਤਾਨ ਸੰਸਥਾ ਦੇ ਬੱਚਿਆਂ ਨੇ ਏਨੇ ਸੋਹਣੇ ਉਚਾਰਣ ਅਤੇ ਵਧੀਆ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਇਸ ਸੰਸਥਾ ਵੱਲੋਂ ਸਭ ਤੋਂ ਪਹਿਲਾਂ ਕਿਰਤੀ ਕੌਰ ਧਾਰਨੀ ਨੇ ਆਪਣੀ ਕਵਿਤਾ ਦੀ ਪੇਸ਼ਕਾਰੀ ਬੇਬਾਕ ਆਵਾਜ਼ ਨਾਲ ਤਲੀਆਂ ਦੀ ਗੂੰਜ ਵਿੱਚ ਕੀਤੀ, ਪੁਨੀਤ ਕੌਰ ਢੱਡਾ, ਸਾਲੋਨੀ ਗੌਤਮ, ਨਿਮਰਤ ਕੌਰ ਧਾਰਨੀ, ਅਮਰੀਤ ਗਿੱਲ, ਪ੍ਰਭਲੀਨ ਗਰੇਵਾਲ, ਗੁਰਜੀਤ ਸਿੰਘ ਗਿੱਲ ਨੇ ਮਿਆਰੀ ਕਵਿਤਾ ਗਾਇਨ ਕੀਤੀ। ਅਰਮਾਨ ਘਟੌੜਾ ਸੋਨਮ ਕੌਰ ਘਟੌੜਾ, ਜਸਮੀਨ ਕੌਰ ਘਟੌੜਾ ਅਤੇ ਬਾਣੀ ਕੌਰ ਘਟੌੜਾ ਨੇ ਬਾਲ-ਕਵਿਤਾਵਾਂ ਦਾ ਗਾਇਨ ਕੀਤਾ। ਪੰਜਾਬ ਤੋਂ ਆਏ ਕੁੰਡਾ ਸਿੰਘ ਜੋਸ਼ ਦੇ ਢਾਡੀ ਜਥੇ ਨੇ ਵੀ ਸਰੋਤਿਆਂ ਨੂੰ ਨਿਹਾਲ ਕੀਤਾ।
ਸਤਪਾਲ ਕੌਰ ਬੱਲ ਨੇ ਇਕਬਾਲ ਅਰਪਨ ਨੂੰ ਯਾਦ ਕਰਦਿਆਂ, ਇਕਬਾਲ ਅਰਪਨ ਨੂੰ ਸ਼ਰਧਾਂਜਲੀ ਭੇਟ ਕੀਤੀ, ਇਸ ਤੋਂ ਉਪਰੰਤ ਅਰਪਨ ਲਿਖਾਰੀ ਸਭਾ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹੁਣ ਤੱਕ ਸਨਮਾਨਿਤ ਕੀਤੇ ਸਾਹਿਤਕਾਰਾਂ ਬਾਰੇ ਚਾਨਣਾ ਪਾਇਆ ਅਤੇ ਪਾਲ ਢਿੱਲੋਂ ਦੀ ਸਾਹਿਤਕ ਘਾਲਣਾ ਬਾਰੇ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆਂ ਪੇਪਰ ਪੜਿਆ, ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਵੀ ਪਾਲ ਢਿੱਲੋਂ ਦੀ ਕਾਵਿ-ਸਿਰਜਣਾ ਬਾਰੇ ਭਾਵਪੂਰਤ ਪੇਪਰ ਪੜ੍ਹਿਆ। ਇਸ ਉਪਰੰਤ ਅਰਪਨ ਲਿਖਾਰੀ ਸਭਾ ਦੀ ਕਾਰਜ-ਕਾਰਨੀ ਵੱਲੋਂ ਪਾਲ ਢਿੱਲੋਂ ਨੂੰ ਇੱਕ ਯਾਦਗਾਰੀ ਚਿੰਨ, ਇੱਕ ਸ਼ਾਲ ਇੱਕ ਹਜ਼ਾਰ ਡਾਲਰ, ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਅਤੇ ਦੇ ਕੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਪਾਲ ਢਿੱਲੋਂ ਦਾ ਨਵਾਂ ਛਪਿਆ ਗ਼ਜ਼ਲ-ਸੰਗ੍ਰਹਿ ‘ਸਫ਼ਰ ਦਾ ਤਰਜਮਾਂ’ ਵੀ ਰੀਲੀਜ਼ ਕੀਤਾ ਗਿਆ।
ਪਾਲ ਢਿੱਲੋਂ ਨੇ ਆਪਣੀ ਕਾਵਿ-ਰਚਨਾ ਬਾਰੇ ਗੱਲ ਕਰਦਿਆਂ ਆਪਣੀਆਂ ਮਕਬੂਲ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਸ਼ਰਸ਼ਾਰ ਕਰ ਦਿੱਤਾ। ਢਿੱਲੋਂ ਨੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਂ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਲੈਂਦਿਆਂ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਕਰਦਾ ਹਾਂ। ਅਰਪਨ ਜੀ, ਆਪ ਇੱਕ ਬਹੁਤ ਹੀ ਵਧੀਆ ਇਨਸਾਨ ਹੋਣ ਦੇ ਨਾਲ ਨਾਲ ਵਧੀਆ ਸ਼ਾਇਰ, ਵਾਰਤਾਕਾਰ ਅਤੇ ਸਮਾਜ ਸੇਵਕ ਵੀ ਸਨ। ਅੱਜ ਇਹ ਸਨਮਾਣ ਲੈਣ ਨਾਲ ਮੇਰੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਮੈਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਮਿਆਰੀ ਕਵਿਤਾ ਲਿਖਣ ਦੀ ਕੋਸ਼ਿਸ਼ ਕਰਾਂਗਾ।
ਡਾ. ਸੁਰਜੀਤ ਬਰਾੜ ਨੇ ਆਪਣੀ ਜਾਣ-ਪਛਾਣ ਕਰਾਉਣ ਉਪਰੰਤ ਪਾਲ ਢਿੱਲੋਂ ਨੂੰ ਵਧਾਈ ਦਿੱਤੀ ਅਤੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਬਹੁਤ ਹੀ ਵਿਸਥਾਰ ਨਾਲ ਪ੍ਰਗਟ ਕੀਤੇ। ਡਾ. ਬਰਾੜ ਨੇ ਜ਼ੋਰ ਦਿੰਦਿਆਂ ਆਖਿਆ ਕਿ ਜਿੰਨਾ ਚਿਰ ਪੰਜਾਬੀ ਬੋਲੀ ਰੋਜ਼ਗਾਰ ਦੀ ਭਾਸ਼ਾ ਨਹੀਂ ਬਣਦੀ ਓਨਾ ਚਿਰ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ।ਪਰ ਸਾਨੂੰ ਆਪ ਯਤਨ ਕਰਦੇ ਰਹਿਣਾ ਪਵੇਗਾ। ਨਾਲ ਹੀ ਕੁਝ ਆਪਣੀਆਂ ਕਵਿਤਾ ਵੀ ਸੁਣਾਈਆਂ। ਲਾਲ ਸਿੰਘ ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਮਾਂ ਬੋਲੀ ‘ਤੇ ਰਿਸਰਚ ਕਰਨ ਆਏ ਸਾਹਿਤ ਦੇ ਵਿਦਿਆਰਥੀ ਨੇ ਵੀ ਅੱਜ ਪੰਜਾਬੀ ਮਾਂ ਬੋਲੀ ਨੂੰ ਦਰ-ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਪੇਪਰ ਪੜ੍ਹਿਆ। ਇਨ੍ਹਾਂ ਤੋ ਇਲਾਵਾ ਇਸ ਸਹਿਤਕ ਸਮਾਗਮ ਵਿੱਚ ਰਵੀ ਜਨਾਗਲ, ਜੋਗਾ ਸਿੰਘ ਸਹੋਤਾ, ਜਸਬੀਰ ਕੌਰ ਸਰੋਆ, ਸੁਖਵਿੰਦਰ ਸਿੰਘ ਤੂਰ, ਡਾ. ਪੀ.ਆਰ. ਕਲੀਆ, ਮਲਕੀਤ ਸਿੰਘ ਸਿੱਧੂ ਨੇ ਕਵਿਤਾਵਾਂ ਨਾਲ ਆਪੋ ਆਪਣੀ ਹਾਜ਼ਰੀ ਲਗਵਾਈ। ਹਮੇਸ਼ਾਂ ਦੀ ਤਰ੍ਹਾਂ ਐਡਮਿੰਟਨ ਤੋਂ ਆਏ ਅਤੇ ਨਵੇਂ ਬਣੇ ਐੱਮ ਐੱਲ਼ ਏ ਜਸਵੀਰ ਦਿਉਲ ਨੇ ਇਸ ਮੌਕੇ ਪਾਲ ਢਿਲੋਂ ਨੂੰ ਵਧਾਈ ਦਿੱਤੀ। ਅਰਪਨ ਲਿਖਾਰੀ ਸਭਾ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਇਸ ਤਰ੍ਹਾਂ ਦੇ ਉੱਦਮ ਕਰਦੇ ਰਹਿਣ ਨਾਲ ਅਸੀਂ ਪੰਜਾਬੀ ਬੋਲੀ ਦੇ ਚੰਗੇ ਭਵਿੱਖ ਦੀ ਆਸ ਕਰ ਸਕਦੇ ਹਾਂ। ਪੈਰੀ ਮਾਹਲ ਨੇ ਕੈਨੇਡਾ ਦੇ ਦੂਜੇ ਸ਼ਹਿਰਾਂ ਤੋਂ ਆਏ ਹੋਏ ਸਾਹਿਤਕਾਰਾਂ, ਸਰੋਤਿਆਂ, ਪੰਜਾਬੀ ਭਾਈਚਾਰੇ ਦੀਆਂ ਸਾਰੀਆਂ ਸੰਸਥਾਵਾਂ, ਪੰਜਾਬੀ ਮੀਡੀਆ ਅਤੇ ਖ਼ਾਸ ਕਰਕੇ ਭਾਈਚਾਰੇ ਦੇ ਸਪੌਸਰ ਵੀਰਾਂ ਭੈਣਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫ਼ਲ ਹੰਦਾ ਹੈ। ਵਿਸ਼ੇਸ਼ ਕਰਕੇ ਯੰਗਸਿਤਾਨ ਸੰਸਥਾ ਦਾ ਧੰਨਵਾਦ ਕੀਤਾ, ਜਿਸ ਨੇ ਕੈਨੇਡੀਅਨ ਜੰਮ-ਪਲ਼ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਵਿਰਸੇ ਨਾਲ ਜੋੜਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਉਨ੍ਹਾਂ ਆਖਿਆ ਕਿ ਅੱਜ ਦੇ ਸਮਾਗਮ ਦੀ ਸਫ਼ਲਤਾ ਦਾ ਸਿਹਰਾ ਨਿਰ-ਸੁਆਰਥ ਵਲੰਟੀਆਰਾਂ ਦੀ ਟੀਮ ਦੇ ਸਿਰ ਹੈ, ਜਿਨ੍ਹਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ। ਹੋਰ ਜਾਣਕਾਰੀ ਲਈ 403-590-1403 ਸਤਪਾਲ ਕੌਰ ਬੱਲ, 403-681-3132 ਜਸਵੰਤ ਸਿੰਘ ਸੇਖੋਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ ਹੀ ਔਨ-ਲਾਈਨ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ

ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ …