ਬਰੈਂਪਟਨ : ਮਿਤੀ 7 ਜੂਨ 2019 ਨੂੰ ਸ਼ੌਕਰ ਸੇਂਟਰ ਬਰੈਂਪਟਨ ਵਿਖੇ ਵੂਮੈਨ ਸੀਨੀਅਰ ਕਲੱਬ ਵੱਲੋਂ ਸੀਨੀਅਰ ਡੇਅ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੁਲਦੀਪ ਕੌਰ ਗਰੇਵਾਲ ਕਲੱਬ ਪ੍ਰਧਾਨ, ਸ਼ਿੰਦਰਪਾਲ ਬਰਾੜ ਵਾਈਸ ਪ੍ਰਧਾਨ ਨੇ ਸਭ ਨੂੰ ਜੀ ਆਇਆਂ ਕਹਿਂਦਿਆਂ ਨਵੀਂਆਂ ਬਣੀਆਂ ਮੈਂਬਰਾਂ ਨਾਲ ਸਭ ਦੀ ਜਾਣ ਪਹਿਚਾਣ ਕਰਵਾਈ। ਇਸ ਦਿਲਚਸਪ ਪ੍ਰੋਗਰਾਮ ਦੀ ਸ਼ੁਰੂਆਤ ਫੈਸ਼ਨ ਸ਼ੋਅ ਨਾਲ ਕੀਤੀ ਗਈ ਜਿਸ ਵਿੱਚ ਸਭ ਬੀਬੀਆਂ ਨੇ ਬੜੇ ਉਤਸਾਹ ਪੂਰਵਕ ਹਿੱਸਾ ਲਿਆ।
ਸ੍ਰੀਮਤੀ ਕੁਲਵੰਤ ਕੌਰ ਗਰੇਵਾਲ, ਸ੍ਰੀਮਤੀ ਹਰਦੀਪ ਹੈਲਨ ਅਤੇ ਗੁਰਮੀਤ ਕੌਰ ਰਾਏ ਨੇ ਜਜਮੈਂਟ ਕਰਨ ਦੀ ਜਿੰਮੇਵਾਰੀ ਨਿਭਾਈ। ਜਿਸ ਅਨੁਸਾਰ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ ‘ਤੇ ਆਈਆਂ ਬੀਬੀਆਂ ਨੂੰ ਇਨਾਮ ਦਿੱਤੇ ਗਏ। ਇਸ ਉਪਰੰਤ ਸਨੈਕਸ ਆਦਿ ਦਾ ਦੌਰ ਚੱਲਿਆ ਜਿਸ ਦਾ ਸਭ ਨੇ ਬਹੁਤ ਅਨੰਦ ਮਾਣਿਆ। ਆਖੀਰ ਵਿੱਚ ਸ਼ਬਦ ਗਾਇਨ, ਗੀਤ ਅਤੇ ਬੋਲੀਆਂ ਆਦਿ ਨਾਲ ਭਰਪੂਰ ਮਨਪ੍ਰਚਾਵਾ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੈਂਬਰਾਂ ਦੇ ਸਹਿਯੋਗ ਲਈ ਸਭ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਇਸ ਤਰ੍ਹਾਂ ਦੇ ਹੋਰ ਦਿਲਚਸਪ ਪ੍ਰੋਗਰਾਮ ਕਰਨ ਦਾ ਵਾਅਦਾ ਕੀਤਾ ਗਿਆ। ਪ੍ਰੋਗਰਾਮ ਦੀ ਸਫਲਤਾ ਲਈ ਮੈਂਬਰਾਂ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਵਿਦਾ ਲਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …