ਬਰੈਂਪਟਨ/ ਬਿਊਰੋ ਨਿਊਜ਼ : ਰੀਜ਼ਨਲ ਕੌਂਸਲਰ ਸੀਟ ਲਈ ਵਾਰਡ ਨੰਬਰ 9 ਅਤੇ 10 ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਢਿੱਲੋਂ 9 ਸਤੰਬਰ ਤੋਂ ਆਪਣੇ ਚੋਣ ਪ੍ਰਚਾਰ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ‘ਤੇ ਉਹ 1 ਤੋਂ 3 ਵਜੇ ਤੱਕ ਚਾਂਦਲੀ ਗੇਟਵੇ ਬੈਂਕੁਇਟ ਹਾਲ ‘ਚ ਮੁਹਿੰਮ ਦੀ ਸ਼ੁਰੂਆਤ ਕਰਨਗੇ। ਗੁਰਪ੍ਰੀਤ ਇਸ ਵੇਲੇ ਸਿਟੀ ਕੌਂਸਲਰ ਹਨ ਅਤੇ ਉਹ 2014 ਤੋਂ ਵਾਰਡ ਨੰਬਰ 9 ਅਤੇ 10 ਤੋਂ ਕੌਂਸਲਰ ਚਲੇ ਆ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਤਜਵੀਜ਼ਾਂ ਸਦਕਾ 25 ਹਜ਼ਾਰ ਤੋਂ ਜ਼ਿਆਦਾ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ ਅਤੇ ਉਹ ਸ਼ਹਿਰ ‘ਚ ਨਵੀਂ ਯੂਨੀਵਰਸਿਟੀ ਲਿਆਉਣ ‘ਚ ਸਫਲ ਰਹੇ ਹਨ। ਉਨ੍ਹਾਂ ਆਖਿਆ ਕਿ ਬੀਤੇ ਚਾਰ ਸਾਲਾਂ ‘ਚ ਅਸੀਂ ਸ਼ਹਿਰ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ‘ਚ ਉਹ ਲੋਕਾਂ ਦੀ ਮਜ਼ਬੂਤ ਆਵਾਜ਼ ਬਣੇ ਹਨ ਅਤੇ ਲੋਕਾਂ ਲਈ ਹਰ ਵੇਲੇ ਖੜ੍ਹੇ ਰਹੇ ਹਨ। ਇਸ ਸਭ ਦੇ ਬਾਵਜੂਦ ਅਜੇ ਵੀ ਕਾਫ਼ੀ ਕੁਝ ਕਰਨਾ ਬਾਕੀ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ ਆਪਣੀ ਪ੍ਰਵਾਨਿਤ ਲੀਡਰਸ਼ਿਪ ਦੇ ਨਾਲ ਇਕ ਵਾਰ ਮੁੜ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹਨ।
ਉਨ੍ਹਾਂ ਨੇ ਕਿਹਾ ਕਿ 9 ਸਤੰਬਰ ਨੂੰ ਉਹ ਅਗਲੇ ਚਾਰ ਸਾਲ ਲਈ ਆਪਣੇ ਨਵੇਂ ਪਲੇਟਫਾਰਮ ਨੂੰ ਲਾਂਚ ਕਰਨਗੇ ਅਤੇ ਬਰੈਂਪਟਨ ਨੂੰ ਅੱਗੇ ਵਧਾਉਣ ਦਾ ਏਜੰਡਾ ਲਾਂਚ ਕਰਨਗੇ। ਇਸ ਪ੍ਰੋਗਰਾਮ ਨੂੰ ਆਮ ਲੋਕਾਂ ਅਤੇ ਮੀਡੀਆ ਲਈ ਖੁੱਲ੍ਹਾ ਰੱਖਿਆ ਗਿਆ ਹੈ।ਇਸ ਮੌਕੇ ‘ਤੇ ਉਨ੍ਹਾਂ ਦੀ ਮੁਹਿੰਮ ਟੀਮ ਵੀ ਨਾਲ ਹੋਵੇਗੀ ਅਤੇ ਉਹ ਉਦੋਂ ਤੋਂ 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਗੁਰਪ੍ਰੀਤ ਢਿੱਲੋਂ ਦੇ ਸਮਰਥਨ ਨੂੰ ਵਧਾਉਣ ਦੇ ਯਤਨ ਕਰਨਗੇ। ਢਿੱਲੋਂ ਨੇ ਇਸ ਮੌਕੇ ਇਹ ਵੀ ਆਖਿਆ ਕਿ ਲੋਕਾਂ ਦਾ ਜਿਸ ਤਰ੍ਹਾਂ ਸਮਰਥਨ ਮਿਲ ਰਿਹਾ ਹੈ, ਉਸ ਕਾਰਨ ਉਨ੍ਹਾਂ ਦੀ ਜਿੱਤ ਪੱਕੀ ਨਜ਼ਰ ਆ ਰਹੀ ਹੈ।
ਗੁਰਪ੍ਰੀਤ ਢਿੱਲੋਂ 9 ਸਤੰਬਰ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ
RELATED ARTICLES

