Breaking News
Home / ਕੈਨੇਡਾ / ਰੋਬਰਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਗਾਇਆ ਸੈਂਟਰਲ ਆਈਸਲੈਂਡ ਦਾ ਟੂਰ

ਰੋਬਰਟ ਪੋਸਟ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਲਗਾਇਆ ਸੈਂਟਰਲ ਆਈਸਲੈਂਡ ਦਾ ਟੂਰ

ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਸ਼ਨਿਚਰਵਾਰ ਨੂੰ ਸੁਹਾਵਣੇ ਮੌਸਮ ਦਾ ਲਾਹਾ ਲੈਂਦੇ ਹੋਏ ਰੋਬਰਟ ਪੋਸਟ ਸੀਨੀਅਰ ਕਲੱਬ ਦੇ 40 ਦੇ ਲਗਭਗ ਮੈਂਬਰਾਂ ਨੇ ਸੈਲਾਨੀਆਂ ਦੀ ਖਿੱਚ ਦੇ ਕੇਂਦਰ ਸੈਂਟਰਲ ਆਈਲੈਂਡ ਦਾ ਟੂਰ ਲਗਾਇਆ। ਇਸ ਟਾਪੂ ਦੇ ਦਿਲਕਸ਼ ਨਜ਼ਾਰਿਆਂ ਨੂੰ ਵੇਖਣ ਤੇ ਮਾਨਣ ਲਈ ਇਸ ਵਾਰ ਵੱਡੀ ਗਿਣਤੀ ਲੇਡੀਜ ਞੀ ਖੁਸ਼ੀ-ਖੁਸ਼ੀ ਪਹੁੰਚੀਆਂ ਹੋਈਆਂ ਸਨ। ਨਿਸ਼ਚਿਤ ਸਮੇਂ ‘ਤੇ ਬਸ ਆਪਣੇ ਸੀਨੀਅਰਜ਼ ਨੂੰ, ਉਹਨਾਂ ਦੇ ਫੂਡ ਬੈਗਾਂ ਸਮੇਤ, ਲੈ ਕੇ ਆਪਣੀ ਮੰਜ਼ਿਲ ਦੇ ਰਾਹ ਪੈ ਗਈ। ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਤੋਂ ਇਕ ਦਿਨ ਲਈ ਮੁਕਤ ਹੋਏ ਮਨ, ਤੇ ਸਾਥੀਆਂ ਨਾਲ ਮਿਲ ਕੇ ਖੂਬਸੂਰਤ ਥਾਵਾਂ ਤੇ ਪਾਣੀ ਵਿੱਚ ਬੋਟ ਕਰੂਜ ਰਾਹੀ ਤਾਰੀਆਂ ਲਾਉਂਦੇ ਹੋਏ ਆਈਲੈਂਡ ਵੇਖਣ ਦੀ ਖੁਸ਼ੀ, ਉਹਨਾਂ ਦੇ ਖਿੜ੍ਹੇ ਹੋਏ ਚਿਹਰਿਆਂ ਰਾਹੀ ਸਾਫ ਪ੍ਰਗਟ ਹੋ ਰਹੀ ਸੀ। ਆਈਲੈਂਡ ਤੇ ਸੈਲਾਨੀਆਂ ਦਾ ਇਕ ਤਰ੍ਹਾਂ ਹੜ੍ਹ ਆਇਆ ਹੋਇਆ ਸੀ। ਅਸਮਾਨ ‘ਤੇ ਛਾਏ ਹੋਏ ਬਦਲ, ਜੋ ਕਦੇ-ਕਦੇ ਪਾਣੀ ਦੀ ਮਿੱਠੀ ਫੁਆਰ ਬਣ ਮੌਸਮ ਨੂੰ ਹੋਰ ਵੀ ਖੁਸ਼ਗਵਾਰ ਬਣਾ ਰਹੇ ਸਨ। ਸਾਰੇ ਸੀਨੀਅਰਜ਼ ਆਪੋ ਆਪਣੇ ਮਨਪਸੰਦ ਗਰੁੱਪ ਵਿਚ ਵੰਡੇ ਗਏ। ਹਵਾ ਨਾਲ ਝੂਮਦੇ ਉਚੇ ਲੰਮੇ ਰੁੱਖ, ਪਾਣੀ ਨੂੰ ਨਿਰੰਤਰ ਹਵਾ ਵਿੱਚ ਉਡਾਉਣ ਦੀ ਕੋਸ਼ਿਸ਼ ਵਿੱਚ ਲੱਗੇ ਫੁਹਾਰੇ, ਵੱਖ-ਵੱਖ ਰੰਗਾਂ ਦੇ ਖਿੜ੍ਹੇ ਹੋਏ ਫੁੱਲਾਂ ਦੇ ਝੁੰਡ, ਸਾਹਮਣੇ ਵਿਸ਼ਾਲ ਸਮੁੰਦਰ ਵਰਗੀ ਲੇਕ ਵਿੱਚ ਸਾਫ, ਨੀਲੇਪਾਣੀ ਵਿੱਚ ਉਠਦੀਆਂ, ਗੀਤ ਗਾਉਂਦੀਆਂ ਲੱਗਦੀਆਂ ਲਹਿਰਾਂ ਨੇ ਇਕ ਤਰ੍ਹਾਂ ਧਰਤੀ ‘ਤੇ ਸਵਰਗ ਆਉਣ ਦਾ ਸੁਪਨਾ ਪੂਰਾ ਹੋ ਗਿਆ ਲਗਦਾ ਸੀ। ਇਸ ਕੁਦਰਤ ਦੇ ਸੁਹੱਪਣ ਨੂੰ ਮਾਣਦੇ ਤੇ ਇਸ ਦੀ ਖੂਬਸੂਰਤੀ ਵਿੱਚ ਗੁਆਚ ਗਏ ਸੀਨੀਅਰਜ਼ ਵਾਪਸ ਜਾਣ ਦੇ ਟਾਈਮ ਤੋਂ ਬੇਫਿਕਰ ਹੋ ਗਏ ਜਾਪਦੇ ਸਨ। ਵਾਪਸੀ ਵੇਲੇ ਫੈਰੀ ਵਲ ਨੂੰ ਜਾਂਦੇ ਕਦਮਾਂ ਵਿੱਚ ਹੁਣ ਆਉਣ ਸਮੇਂ ਵਾਲੀ ਰਵਾਨਗੀ ਨਹੀ ਸੀ। ਲਗਦਾ ਸੈਂਟਰਲ ਆਈਲੈਡ ਵਿੱਚ ਕੁਦਰਤ ਦੇ ਅੰਗ-ਸੰਗ ਰਹਿ ਕੇ ਲਏ ਸਵਰਗ ਦੇ ਝੂਟੇ, ਮਿਠੀਆਂ ਯਾਦਾਂ ਬਣ ਲੰਮਾ ਸਮਾਂ ਸੀਨੀਅਰਜ਼ ਦੀ ਜ਼ਿੰਦਗੀ ਦਾ ਹਿੱਸਾ ਬਣੀਆਂ ਰਹਿਣਗੀਆਂ।

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …