Breaking News
Home / ਕੈਨੇਡਾ / ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਸ਼ਾਨਦਾਰ ਪਿਕਨਿਕ ਦਾ ਆਯੋਜਨ

ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਸ਼ਾਨਦਾਰ ਪਿਕਨਿਕ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਲੋਂਗ ਵੀਕ-ਐਂਡ ਤੇ ਭਗਤ ਨਾਮਦੇਵ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਲੋਂ ਮੀਡੋਵੇਲ ਕਨਜ਼ਰਵੇਸ਼ਨ ਪਾਰਕ ਮਿਸੀਸਾਗਾ ਵਿੱਚ ਬਹੁਤ ਹੀ ਸ਼ਾਨਦਾਰ ਪਿਕਨਿਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਭਾਗ ਲਿਆ। ਆਰਗੇਨਾਈਜੇਸ਼ਨ ਦੇ ਵਾਲੰਟੀਅਰਾਂ ਦੁਆਰਾ ਖਾਣ-ਪੀਣ ਦੇ ਸਟਾਲ ਬਹੁਤ ਹੀ ਸਲੀਕੇ ਨਾਲ ਲਗਾਏ ਗਏ ਸਨ। ਭਾਂਤ ਭਾਂਤ ਦੇ ਸਨੈਕਸ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਪਰੋਸੇ ਜਾ ਰਹੇ ਸਨ। ਮੁੱਖ ਸੇਵਾਦਾਰ ਨਵਦੀਪ ਟਿਵਾਣਾ ਦੇ ਨਾਲ ਭੁਪਿੰਦਰ ਸਿੰਘ ਰਤਨ, ਅਰਜਨ ਸਿੰਘ, ਜਸਵੀਰ ਸਿੰਘ ਬਾਵਾ, ਕੰਵਲਜੀਤ ਸਿੰਘ ਪੁਰਬਾ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਵਾਲੰਟੀਅਰ ਆਓ ਭਗਤ ਅਤੇ ਹਰ ਤਰ੍ਹਾਂ ਦੀ ਸੇਵਾ ਵਿੱਚ ਮਸ਼ਰੂਫ ਰਹੇ।
ਖਾਣ-ਪੀਣ ਦੇ ਨਾਲ ਹੀ ਹੋਰ ਕਈ ਤਰ੍ਹਾਂ ਦਾ ਮਨੋਰੰਜਨ ਚਲਦਾ ਰਿਹਾ ਜਿਸ ਵਿੱਚ ਔਰਤਾਂ ਦਾ ਗਿੱਧਾ ਅਤੇ ਬੱਚਿਆਂ ਦਾ ਭੰਗੜਾ ਬਹੁਤ ਹੀ ਸਲਾਹੁਣਯੋਗ ਸੀ। ਮਿੳਜੀਕਲ ਚੇਅਰ ਰੇਸ ਜੋ ਕਿ ਬੱਚਿਆਂ, ਔਰਤਾਂ ਅਤੇ ਮਰਦਾਂ ਦੇ ਵੱਖ ਵੱਖ ਉਮਰ ਗਰੁੱਪਾਂ ਵਿੱਚ ਕਰਵਾਈ ਗਈ ਨੇ ਹਾਜ਼ਰੀਨ ਦਾ ਅੱਛਾ ਖਾਸਾ ਮਨੋਰੰਜਨ ਕੀਤਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਪ੍ਰਤੀਯੋਗੀਆਂ ਨੂੰ ਪਰਬੰਧਕੀ ਕਮੇਟੀ ਮੈਂਬਰਾਂ ਵਲੋਂ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸਾਰੇ ਪਰੋਗਰਾਮ ਦੌਰਾਨ ਛੋਲੇ, ਪੂਰੀਆਂ, ਕੜਾਹ ਪਰਸਾਦ ਅਤੇ ਜਲੇਬੀਆਂ ਦਾ ਸਾਦਾ ਅਤੇ ਸੁਆਦੀ ਲੰਗਰ ਚਲਦਾ ਰਿਹਾ।
ਬਹੁਤ ਸਾਰੀਆਂ ਅਹਿਮ ਸਖਸ਼ੀਅਤਾਂ ਅਤੇ ਐਮ ਪੀ ਸੋਨੀਆ ਸਿੱਧੂ ਨੇ ਇਸ ਪਿਕਨਿਕ ਵਿੱਚ ਆਪਣੀ ਹਾਜ਼ਰੀ ਲੁਆਈ। ਪਰਬੰਧਕਾਂ ਵਲੋਂ ਇੰਡੀਆ ਤੋਂ ਕੈਨੇਡਾ ਦੀ ਫੇਰੀ ਤੇ ਆਏ ਨਾਮਦੇਵ ਸੁਸਾਇਟੀ ਮੋਗਾ ਦੇ ਮੁੱਖ-ਸੇਵਾਦਾਰ ਗੁਰਸੇਵਕ ਸਿੰਘ ਰੱਖੜਾ ਦਾ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਸਟੇਜ ਵਲੋਂ ਸਮੂਹ ਸਪਾਂਸਰਾਂ, ਵਾਲੰਟੀਅਰਾਂ ਅਤੇ ਸਮੂਹ ਪਰਿਵਾਰਾਂ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਆਰਗੇਨਾਈਜੇਸ਼ਨ ਵਲੋਂ ਪਿਛਲੇ ਮਹੀਨੇ ਤੋਂ ਅਵੇਅਰਨੈੱਸ ਸੈਮੀਨਾਰ ਲਗਾਏ ਜਾ ਰਹੇ ਹਨ। ਜਿਸ ਵਿੱਚ ਵਿਦਵਾਨਾਂ ਦੁਆਰਾ ਵਿਚਾਰ ਪੇਸ਼ ਕੀਤੇ ਜਾਂਦੇ ਹਨ ਅਤੇ ਹਾਜ਼ਰ ਲੋਕਾਂ ਦੇ ਸੁਝਾਅ ਅਤੇ ਵਿਚਾਰ ਲਏ ਜਾਂਦੇ ਹਨ।
ਇਸ ਲੜੀ ਤਹਿਤ ਅਗਲਾ ਸੈਮੀਨਾਰ ਫਲਾਵਰ ਸਿਟੀ ਸੀਨੀਅਰ ਰੀਕਰੀਏਸ਼ਂਨ ਸੈਂਟਰ ਵਿੱਚ 27 ਅਗਸਤ ਦਿਨ ਐਤਵਾਰ ਸ਼ਾਮ 5:30 ਤੋਂ 7:30 ਤੱਕ ਹੋਵੇਗਾ। ਇਸ ਵਿੱਚ ਸਮੂਹ ਪਰਿਵਾਰਾਂ ਨੂੰ ਬੱਚਿਆਂ ਸਹਿਤ ਪੁੱਜਣ ਲਈ ਬੇਨਤੀ ਹੈ। ਵਧੇਰੇ ਜਾਣਕਾਰੀ ਲਈ ਨਵਦੀਪ ਸਿੰਘ ਟਿਵਾਣਾ 416-823-9472 ਜਾਂ ਭੁਪਿੰਦਰ ਸਿੰਘ ਰਤਨ 647-704-1455 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …