Breaking News
Home / ਕੈਨੇਡਾ / ਦੋ ਬੱਚਿਆਂ ਦੀ ਜਾਨ ਲੈਣ ਵਾਲੇ ਟੀਨੇਜ ਡਰਾਈਵਰ ਨੂੰ 300, 000 ਡਾਲਰ ਦੇ ਮੁਚਲਕੇ ਉਤੇ ਮਿਲੀ ਜ਼ਮਾਨਤ

ਦੋ ਬੱਚਿਆਂ ਦੀ ਜਾਨ ਲੈਣ ਵਾਲੇ ਟੀਨੇਜ ਡਰਾਈਵਰ ਨੂੰ 300, 000 ਡਾਲਰ ਦੇ ਮੁਚਲਕੇ ਉਤੇ ਮਿਲੀ ਜ਼ਮਾਨਤ

ਉਨਟਾਰੀਓ/ਬਿਊਰੋ ਨਿਊਜ਼
ਰਿਚਮੰਡ ਹਿੱਲ ਦੇ ਟੀਨ ਡਰਾਈਵਰ, ਜਿਸ ਉੱਤੇ ਵਾਅਨ, ਓਨਟਾਰੀਓ ਵਿੱਚ ਆਪਣੇ ਘਰ ਦੇ ਬਾਹਰ ਖੇਡ ਰਹੇ ਦੋ ਬੱਚਿਆਂ ਨੂੰ ਮਾਰਨ ਦਾ ਦੋਸ਼ ਸੀ, ਨੂੰ ਬੁੱਧਵਾਰ ਨੂੰ 300,000 ਡਾਲਰ ਦੇ ਮੁਚਲਕੇ ਉੱਤੇ ਜ਼ਮਾਨਤ ਦੇ ਦਿੱਤੀ ਗਈ।
ਪੁਲਿਸ ਅਨੁਸਾਰ, 16 ਮਈ ਨੂੰ 10 ਸਾਲਾਂ ਦੀ ਬੱਚੀ ਤੇ ਉਸ ਦਾ ਚਾਰ ਸਾਲਾਂ ਦਾ ਭਰਾ ਆਪਣੇ ਘਰ ਦੇ ਡਰਾਈਵ-ਵੇਅ ਵਿੱਚ ਆਪਣੇ ਗੁਆਂਢੀ ਨਾਲ ਰਲ ਕੇ ਖੇਡ ਰਹੇ ਸਨ ਜਦੋਂ ਦੁਪਹਿਰ ਦੇ ਸਮੇਂ ਇੱਕ ਕਾਲੇ ਰੰਗ ਦੀ ਮਰਸਡੀਜ਼ ਬੈਂਜ ਸੇਡਾਨ ਨੇ ਆ ਕੇ ਉਨ੍ਹਾਂ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਦੋਵਾਂ ਬੱਚਿਆਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਗੁਆਂਢੀ ਨੂੰ ਵੀ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਗਿਆ। ਇਨ੍ਹਾਂ ਬੱਚਿਆਂ ਦੀ ਪਛਾਣ 10 ਸਾਲਾ ਅਨਾਇਆ ਤੇ 4 ਸਾਲਾ ਜੈਕਸ ਵਜੋਂ ਹੋਈ। ਪੁਲਿਸ ਨੇ 16 ਸਾਲਾਂ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਉੱਤੇ ਛੇ ਚਾਰਜਿਜ਼ ਲਾਏ ਗਏ, ਮੁਜਰਮਾਨਾ ਅਣਗਹਿਲੀ ਦੇ ਦੋ ਮਾਮਲੇ ਜਿਨ੍ਹਾਂ ਕਾਰਨ ਮੌਤ ਹੋਈ, ਖਤਰਨਾਕ ਢੰਗ ਨਾਲ ਗੱਡੀ ਚਲਾਉਣਾ, ਗੱਡੀ ਨੂੰ ਗਲਤ ਢੰਗ ਨਾਲ ਚਲਾਉਣਾ ਜਿਸ ਨਾਲ ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚਿਆ। ਇਨ੍ਹਾਂ ਚਾਰਜਿਜ਼ ਨੂੰ ਅਜੇ ਅਦਾਲਤ ਵਿੱਚ ਸਿੱਧ ਨਹੀਂ ਕੀਤਾ ਗਿਆ ਹੈ।
ਜ਼ਮਾਨਤ ਲਈ ਵਰਚੂਅਲ ਸੁਣਵਾਈ ਦੌਰਾਨ 16 ਸਾਲਾ ਟੀਨੇਜਰ ਨੂੰ ਜ਼ਮਾਨਤ ਦੇ ਦਿੱਤੀ ਗਈ ਪਰ ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਉਸ ਦੀ ਪਛਾਣ ਜਾਹਿਰ ਨਹੀਂ ਕੀਤੀ ਜਾ ਸਕਦੀ।ਜ਼ਮਾਨਤ ਲਈ ਕਈ ਹੋਰ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਮਾਮਲੇ ਦੀ ਅਗਲੀ ਸੁਣਵਾਈ 17 ਜੂਨ ਨੂੰ ਹੋਵੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …