5.2 C
Toronto
Saturday, April 25, 2026
spot_img
Homeਕੈਨੇਡਾਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ 20ਵੀਂ ਪਿਕਨਿਕ ਦੀ ਤਿਆਰੀ ਜ਼ੋਰ ਸ਼ੋਰ ਨਾਲ

ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀਆਂ ਦੀ 20ਵੀਂ ਪਿਕਨਿਕ ਦੀ ਤਿਆਰੀ ਜ਼ੋਰ ਸ਼ੋਰ ਨਾਲ

ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਦੀ ਸਪੋਰਟਸ ਐਂਡ ਕਲਚਰਲ ਕਲੱਬ ਦੀ ਵਰਕਿੰਗ ਕਮੇਟੀ ਦੀ ਭਰਵੀਂ ਮੀਟਿੰਗ ਚਿੰਕਊਜੀ ਪਾਰਕ ਵਿਖੇ ਹੋਈ । ਬਹੁਤ ਕੁੱਝ ਵਿਚਾਰਨ ਪਿੱਛੋਂ ਫੈਸਲਾ ਹੋਇਆ ਕਿ 20ਵੀਂ ਪਿਕਨਿਕ 23 ਅਗਸਤ 2025 ਦਿਨ ਸ਼ਨਿੱਚਰਵਾਰ ਨੂੰ 9319 ਗੋਲਫ ਲਾਈਨ ਰੋਡ ਮਿਲਟਨ ਵਿਖੇ ਕਰਾਈ ਜਾਵੇ ਕਿਉਂਕਿ ਬਰੈਂਪਟਨ ਵਿੱਚ ਕੋਈ ਪਾਰਕ ਨਹੀਂ ਮਿਲ ਰਿਹਾ ਸੀ। ਯਾਦ ਰਹੇ ਪਿਛਲੇ ਸਾਲ ਵੀ ਇਸੇ ਜਗ੍ਹਾ ‘ਤੇ ਪਿਕਨਿਕ ਹੋਈ ਸੀ। ਇਸ ਪਿਕਨਿਕ ਦੀ ਤਿਆਰੀ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਸਭ ਪਰਿਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਰੌਣਕ ਵਾਲੇ ਦਿਨ ਨੂੰ ਮਨਾਂ ਦੀਆਂ ਡਾਇਰੀਆਂ ਵਿੱਚ ਲਿਖ ਲੈਣ ਅਤੇ ਆਪਣੇ ਹੋਰ ਸਾਥੀਆਂ ਨਾਲ ਸੁਨੇਹੇ ਸਾਂਝੇ ਕਰਨ ਤਾਂ ਕਿ ਸਾਰੇ ਜ਼ਿਲ੍ਹਾ ਫਿਰੋਜ਼ਪੁਰ ਨਿਵਾਸੀ ਪਿਕਨਿਕ ਵਿੱਚ ਸ਼ਾਮਲ ਹੋ ਸਕਣ। ਇਸਦੇ ਨਾਲ ਹੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਟੂਡੈਂਟ ਅਤੇ ਵਿਜਟਰਾਂ ਲਈ ਵੀ ਖੁੱਲ੍ਹਾ ਸੱਦਾ ਹੈ। ਹਰ ਮੈਂਬਰ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਸੁਨੇਹੇ ਲਾਉਣ ਦਾ ਕਾਰਜ ਕਰਨ। ਆਉ ਹਰ ਸਾਲ ਦੀ ਤਰ੍ਹਾਂ ਪਰਿਵਾਰ ਰਲ-ਮਿਲ ਕੇ ਇਸ ਦਿਨ ‘ਤੇ ਇਕੱਤਰ ਹੋਈਏ। ਸਵੀਟ ਮਹਿਲ ਦੇ ਸਵਾਦਲੇ ਪ੍ਰੀਤੀ ਭੋਜਨ ਦਾ ਸਵੇਰੇ ਤੋਂ ਸ਼ਾਮ ਤੱਕ ਖਾ ਕੇ ਅਨੰਦ ਮਾਣੀਏ। ਬੈਠਣ ਲਈ ਛਾਂ ਟੈਂਟ ਅਤੇ ਕੁਰਸੀਆਂ ਦਾ ਪ੍ਰਬੰਧ ਹੋਵੇਗਾ। ਬੀਬੀਆਂ ਬੱਚਿਆਂ ਪੁਰਸ਼ਾਂ ਦੀਆਂ ਖੇਡਾਂ ਦੇ ਮੁਕਾਬਲੇ ਵਿੱਚ ਭਾਗ ਲਈਏ ਅਤੇ ਇਨਾਮ ਜਿੱਤੀਏ। ਸ਼ਾਮ ਨੂੰ ਪੰਜਾਬ ਦਾ ਪ੍ਰਸਿੱਧ ਨਾਚ ਗਿੱਧਾ ਵੀ ਹੋਵੇਗਾ।
ਭੁਪਿੰਦਰ ਸਿੰਘ ਖੋਸਾ 416-450-2434, ਸੁਖਜੀਤ ਸਿਘ ਕੰਗ 647-200-5264, ਬਲਰਾਜ ਸਿੰਘ ਗਿਲ 416-450-0566, ਸੁਖਦੇਵ ਸਿੰਘ ਕਾਹਲੋਂ 905 -673 -0040
ਸਮੂਹ ਪ੍ਰਬੰਧਕੀ ਕਮੇਟੀ

 

RELATED ARTICLES
POPULAR POSTS