Breaking News
Home / ਕੈਨੇਡਾ / ਪੈਟਰਿਕ ਬਰਾਊਨ ਵੱਲੋਂ ਅਤਿ ਆਧੁਨਿਕ ਸਟੇਡੀਅਮ ਸਬੰਧੀ ਯੋਜਨਾਵਾਂ ਦਾ ਖੁਲਾਸਾ

ਪੈਟਰਿਕ ਬਰਾਊਨ ਵੱਲੋਂ ਅਤਿ ਆਧੁਨਿਕ ਸਟੇਡੀਅਮ ਸਬੰਧੀ ਯੋਜਨਾਵਾਂ ਦਾ ਖੁਲਾਸਾ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਦੇ ਮੇਅਰ ਦੀ ਚੋਣ ਦੇ ਉਮੀਦਵਾਰ ਪੈਟਰਿਕ ਬਰਾਊਨ ਨੇ ਕਿਹਾ ਕਿ ਮੇਅਰ ਵਜੋਂ ਉਹ ਇੱਥੇ ਬਹੁਮੰਤਵੀ ਅਤਿ ਆਧੁਨਿਕ ਕ੍ਰਿਕਟ ਸਟੇਡੀਅਮ ਦਾ ਨਿਰਮਾਣ ਕਰਾਉਣਗੇ। ਇਹ ਸਟੇਡੀਅਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚ ਕਰਾਉਣ ਲਈ ਤਕਨੀਕੀ ਮਿਆਰਾਂ ਨੂੰ ਪੂਰਾ ਕਰੇਗਾ।
ਇੱਥੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਬਰੈਂਪਟਨ ਵਿੱਚ ਅਤਿ ਆਧੁਨਿਕ ਸਟੇਡੀਅਮ ਦੀ ਅਣਹੋਂਦ ਕਾਰਨ ਇੱਥੋਂ ਦੇ ਖਿਡਾਰੀ ਨਿਰਾਸ਼ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਮੇਅਰ ਵਜੋਂ ਨਿੱਜੀ-ਜਨਤਕ ਭਾਈਵਾਲੀ ਅਧੀਨ ਵਿਸ਼ਵ ਪੱਧਰੀ, ਕ੍ਰਿਕਟ-ਬਹੁਮੰਤਵੀ ਖੇਡ ਸਟੇਡੀਅਮ ਦਾ ਨਿਰਮਾਣ ਕਰਾਉਣਗੇ। ਜਿਸ ਵਿੱਚ ਕ੍ਰਿਕਟ ਤੋਂ ਇਲਾਵਾ ਕਬੱਡੀ, ਫੁੱਟਬਾਲ, ਲਾਕਰੋਸ ਅਤੇ ਹਾਕੀ ਲਈ ਵੀ ਅਤਿ ਆਧੁਨਿਕ ਸਹੂਲਤਾਂ ਹੋਣਗੀਆਂ।

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …