ਬਰੈਂਪਟਨ/ਬਿਊਰੋ ਨਿਊਜ਼ : ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਭਾਰਤ ਦੇ ਲੋਕਾਂ ਦੀ ਹਕੀਕੀ ਅਜ਼ਾਦੀ ਲਈ ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆਂ। ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣ ਲਈ ਸੰਘਰਸ਼ ਕਰ ਰਹੇ ਲੋਕਾਂ ਲਈ ਪ੍ਰੇਰਣਾ ਸਰੋਤ ਹਨ। ਲੋਕਾਂ ਦੇ ਉਸ ਨਾਇਕ ਦਾ ਜਨਮ 27 ਸਤੰਬਰ 2017 ਨੂੰ ਅਸਲੀ ਦੇਸ਼ ਭਗਤ ਅਤੇ ਇਨਕਲਾਬੀ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਨੂੰ ਉਹਨਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ 23 ਮਾਰਚ 1931 ਨੂੰ ਸਾਮਰਾਜੀ ਗੋਰੀ ਸਰਕਾਰ ਨੇ ਫਾਂਸੀ ‘ਤੇ ਲਟਕਾ ਦਿੱਤਾ ਸੀ।
ਪੰਜਾਬੀ ਸੱਭਿਆਚਾਰ ਮੰਚ ਵਲੋਂ ਆਪਣੀ ਹੋਂਦ ਤੋਂ ਲੈ ਕੇ ਹਰ ਸਾਲ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਦੇ ਦਿਨ ਅਤੇ ਹੋਰ ਸੱਭਿਆਚਾਰਕ ਗਤੀ ਵਿਧੀਆਂ ਕੀਤੀਆਂ ਜਾਂਦੀਆਂ ਹਨ। ਮੰਚ ਦੇ ਪਰਧਾਨ ਬਲਦੇਵ ਸਹਿਦੇਵ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ 30 ਸਤੰਬਰ 2017 ਦਿਨ ਸ਼ਨੀਵਾਰ 11:30 ਤੋਂ 3:00 ਵਜੇ ਤੱਕ ਕੈਸੀ-ਕੈਂਬਲ ਸੀਨੀਅਰਜ਼ ਕਲੱਬ ਦੇ ਸਹਿਯੋਗ ਨਾਲ ਕੈਸੀ-ਕੈਂਬਲ ਕਮਿਊਨਿਟੀ ਸੈਂਟਰ ਵਿਖੇ ਮਨਾਇਆ ਜਾਵੇਗਾ। ਇਹ ਕਮਿਊਨਿਟੀ ਸੈਂਟਰ ਚਿਕੂੰਜੀ ਅਤੇ ਸੈਂਡਲਵੁੱਡ ਦੇ ਕਾਰਨਰ ਤੇ ਹੈ। ਇਸ ਪ੍ਰੋਗਰਾਮ ਵਿੱਚ ਭਗਤ ਸਿੰਘ ਦੀ ਲਾਮਿਸਾਲ ਕੁਰਬਾਨੀ, ਇਨਕਲਾਬੀ ਸੋਚ ਅਤੇ ਵਿਚਾਰਧਾਰਾ ਨੂੰ ਲੈਕਚਰ, ਗੀਤਾਂ, ਕਵਿਤਾਵਾਂ ਅਤੇ ਹੋਰ ਵੰਨਗੀਆਂ ਰਾਹੀਂ ਸਰੋਤਿਆਂ ਨਾਲ ਸਾਂਝਾਂ ਕੀਤਾ ਜਾਵੇਗਾ।
ਸਮੂਹ ਬੁੱਧੀਜੀਵੀਆਂ, ਚਿੰਤਕਾਂ, ਪ੍ਰਗਤੀਸ਼ੀਲ਼ ਲੋਕਾਂ, ਸੀਨੀਅਰਜ਼ ਕਲੱਬਾਂ ਅਤੇ ਸਾਰੇ ਲੋਕਾਂ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਕਿ ਸਾਰੇ ਰਲ ਕੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਤੇ ਉਹਨਾਂ ਦੀ ਵਿਚਾਰਧਾਰਾ ਤੋਂ ਜਾਣੂ ਹੋਈਏ।ਇਸ ਪ੍ਰੋਗਰਾਮ ਸਬੰਧੀ ਹੋਰ ਜਾਣਕਾਰੀ ਲਈ ਬਲਦੇਵ ਸਹਿਦੇਵ 647-328-7045, ਸੁਖਦੇਵ ਧਾਲੀਵਾਲ 647-298-7250 ਜਾਂ ਸ਼ੂਭਾਸ਼ ਖੁਰਮੀ 647-741-9003 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …