Breaking News
Home / ਕੈਨੇਡਾ / ਸਾਨ ਫਰਾਂਸਿਸਕੋ ‘ਚ ਗਣਤੰਤਰ ਦਿਵਸ ਵਰਚੂਅਲ ਸਮਾਗਮ ਰਾਹੀਂ ਪੂਰੇ ਉਤਸ਼ਾਹ ਨਾਲ ਮਨਾਇਆ

ਸਾਨ ਫਰਾਂਸਿਸਕੋ ‘ਚ ਗਣਤੰਤਰ ਦਿਵਸ ਵਰਚੂਅਲ ਸਮਾਗਮ ਰਾਹੀਂ ਪੂਰੇ ਉਤਸ਼ਾਹ ਨਾਲ ਮਨਾਇਆ

ਕੌਂਸਲ ਜਨਰਲ ਨੇ ਭਾਰਤੀ ਭਾਈਚਾਰੇ ਦੀ ਕੀਤੀ ਸ਼ਲਾਘਾ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਐਸੋਸੀਏਸ਼ਨ ਆਫ ਇੰਡੋ ਅਮੈਰੀਕਨ (ਏਆਈਏ) ਜੋ ਸਾਨ ਫਰਾਂਸਿਸਕੋ ਬੇਏਰੀਆ ਵਿਚ 38 ਤੋਂ ਵਧ ਗੈਰ ਮੁਨਾਫਾ ਭਾਰਤੀ ਸੰਸਥਾਵਾਂ ਦਾ ਸੰਗਠਨ ਹੈ, ਨੇ ਗਣਤੰਤਰ ਦਿਵਸ ਨੂੰ ਸਮਰਪਿਤ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਪੂਰੇ ਉਤਸ਼ਾਹ ਨਾਲ ਮਨਾਇਆ। ਕੋਵਿਡ-19 ਮਹਾਂਮਾਰੀ ਕਾਰਨ ਸਮਾਗਮ ਵਰਚੂਅਲ ਹੋਇਆ ਜਿਸ ਦਾ ਸਿੱਧਾ ਪ੍ਰਸਾਰਣ ਯੂ ਟਿਊਬ ਉਪਰ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਭਾਰਤ ਦੇ ਕੌਂਸਲ ਜਨਰਲ ਡਾ. ਟੀ ਵੀ ਨਾਗੇਂਦਰਾ ਪ੍ਰਸਾਦ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਬੇ ਏਰੀਆ ਵਿਚ ਰਹਿੰਦੇ ਭਾਰਤੀ ਭਾਈਚਾਰੇ ਦੀ ਹੋਂਦ ਤੇ ਤਾਕਤ ਦੀ ਭਰਪੂਰ ਪ੍ਰਸੰਸਾ ਕੀਤੀ। ਉਨ੍ਹਾਂ ਨੇ ਭਾਰਤੀ ਭਾਈਚਾਰੇ ਵੱਲੋਂ ਆਪਣੀਆਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਗਤੀਵਿਧੀਆਂ ਰਾਹੀਂ ਭਾਰਤ-ਅਮਰੀਕਾ ਵਿਚਾਲੇ ਮਿੱਤਰਤਾ ਮਜ਼ਬੂਤ ਕਰਨ ਲਈ ਨਿਭਾਈ ਵੱਡੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਇਸ ਵਰਚੂਅਲ ਸਮਾਗਮ ਨੂੰ ਸੈਨੇਟਰ ਡੇਵ ਕੋਰਟਸ, ਅਸੰਬਲੀ ਮੈਂਬਰ ਬਿੱਲ ਕੁਈਰਿਕ, ਐਸ਼ ਕਾਲਰਾ ਤੇ ਅਲੈਕਸ ਲੀ, ਅਲਾਮੇਡਾ ਕਾਊਂਟੀ ਸੁਪਰਵਾਈਜਰ ਡੇਵਿਡ ਹੌਬਰਟ, ਸਾਂਟਾ ਕਲਾਰਾ ਕਾਊਂਟੀ ਸੁਪਰਵਾਈਜਰ ਓਟੋ ਲੀ, ਓਕਲੈਂਡ ਮੇਅਰ ਲਿਬੀ ਸਕਾਫ, ਸਨੀਵੇਲ ਮੇਅਰ ਲੈਰੀ ਕਲੀਨ, ਫਰੀਮਾਂਟ ਵਾਇਸ ਮੇਅਰ ਰਾਜ ਸਲਵਾਨ, ਸੈਨ ਰਾਮੋਨ ਵਾਇਸ ਮੇਅਰ ਸ੍ਰੀਧਰ ਵਰੋਸ, ਸਾਂਟਾ ਕਲਾਰਾ ਵਾਈਸ ਮੇਅਰ ਸੁਧੰਨਸ਼ੂ ਜੈਨ ਤੇ ਸਾਂਟਾ ਕਲਾਰਾ ਕੌਂਸਲ ਮੈਂਬਰ ਕੈਵਿਨ ਪਾਰਕ ਸਮੇਤ ਅਨੇਕਾਂ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸੰਬੋਧਨ ਕੀਤਾ। ਏ ਆਈ ਏ ਵਿਚ ਸ਼ਾਮਿਲ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਸੰਦੇਸ਼ ਪੜ੍ਹੇ ਗਏ। ਡਾਂਸ ਸਮੇਤ ਰੰਗਾ ਰੰਗ ਪ੍ਰੋਗਰਾਮ ਵੀ ਹੋਇਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …