ਵਾਤਾਵਰਣ ਦੀ ਸੰਭਾਲ ਕਰਨੀ ਹੈ ਤਾਂ ਸਾਨੂੰ ਆਪਣਾ ਭਵਿੱਖ ਸਿਰਜਣਾ ਪਵੇਗਾ : ਸੋਨੀਆ ਸਿੱਧੂ
ਬਰੈਂਪਟਨ: ਹੁਣ ਜਦ ਕੈਨੇਡਾ ਵਾਤਾਵਰਣ ਤਬਦੀਲੀ, ਸਿਹਤਮੰਦ ਕਮਿਊਨਿਟੀਆਂ ਦੀ ਸਹਾਇਤਾ ਕਰਨ ਅਤੇ ਸਾਫ਼-ਸੁਥਰੇ ਅਰਥਚਾਰੇ ਦੇ ਵਿਕਾਸ ਲਈ ਲੜਾਈ ਲੜ ਰਿਹਾ ਹੈ ਤਾਂ ਆਵਾਜਾਈ ਵਿਚ ਪ੍ਰਦੂਸ਼ਣ ਨੂੰ ਘਟਾਉਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ। ਕੈਨੇਡਾ ਸਰਕਾਰ ਅਜਿਹੇ ਖੋਜ ਪ੍ਰਜੈੱਕਟਾਂ ਵਿਚ ਪੂੰਜੀ ਨਿਵੇਸ਼ ਕਰ ਰਹੀ ਹੈ ਜਿਹੜੇ ਸਾਫ਼-ਸੁਥਰੀ ਆਵਾਜਾਈ ਨੂੰ ਉਤਸ਼ਾਹਿਤ ਕਰਦੇ ਹਨ। ਇਨ੍ਹਾਂ ਵਿਚ ਬਿਜਲੀ ਨਾਲ ਚੱਲਣ ਵਾਲੀਆਂ ਮੋਟਰ-ਗੱਡੀਆਂ, ਹਾਈਬਰਿੱਡ-ਗੱਡੀਆਂ ਅਤੇ ਸਮਾਨਅੰਤਰ ਈਧਨ ਨਾਲ ਚੱਲਣ ਵਾਲੀਆਂ ਗੱਡੀਆਂ ਸ਼ਾਮਲ ਹਨ।
ਐੱਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਵਿਭਾਗ ਦੀ ਮੰਤਰੀ ਮਾਣਯੋਗ ਕੈਥਰੀਨ ਮੈੱਕਕਾਨਾ ਨੇ ਬਰੈਂਪਟਨ ਸਾਊਥ ਦੀ ਐੱਮ.ਪੀ ਸੋਨੀਆ ਸਿੱਧੂ ਅਤੇ ਬਰੈਂਪਟਨ ਦੇ ਹੋਰ ਪਾਰਲੀਮੈਂਟ ਮੈਂਬਰਾਂ ਨਾਲ ਲੋਅ ਕਾਰਬਨ ਇਕਾਨੌਮੀ ਫ਼ੰਡ ਵਿੱਚੋਂ ਬਰੈਂਪਟਨ ਵਿਚ ਬੈਟਰੀ ਨਾਲ ਚੱਲਣ ਵਾਲੀਆਂ ਬੱਸਾਂ ਅਤੇ ਹਾਈ ਪਾਵਰ ਔਨ-ਰੂਟ ਚਾਰਜਰਾਂ ਲਈ 76 ਮਿਲੀਅਨ ਡਾਲਰ ਪੂੰਜੀ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਸ ਪ੍ਰਾਜੈੱਕਟ ਹੇਠ ਬਰੈਂਪਟਨ ਵਿਚ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ ਦੇ ਫ਼ਲੀਟ ਨੂੰ ਹੌਲੀ-ਹੌਲੀ ਬੈਟਰੀ ਨਾਲ ਚੱਲਣ ਵਾਲੀਆਂ ਬੱਸਾਂ ਨਾਲ ਬਦਲਿਆ ਜਾਏਗਾ ਜਿਸ ਨਾਲ ਗਰੀਨ ਹਾਊਸ ਗੈਸਾਂ ਦੇ ਰਿਸਾਅ ਅਤੇ ਹਵਾਈ ਪ੍ਰਦੂਸ਼ਣ ਵਿਚ ਕਮੀ ਹੋਵੇਗੀ।
ਇਸ ਮੌਕੇ ਬਰੈਂਪਟਨ ਸਾਊਥ ਦੀ ਐੱਮ.ਪੀ. ਸੋਨੀਆ ਸਿੱਧੂ ਦਾ ਕਹਿਣਾ ਸੀ, ”ਅੱਜ ਇਹ ਵੱਡੀ ਤਬਦੀਲੀ ਵੇਖ ਕੇ ਮਨ ਖੁਸ਼ ਹੋ ਰਿਹਾ ਹੈ ਕਿ ਬਰੈਂਪਟਨ ਹੁਣ ਕਿਵੇਂ ਵਿਚਰ ਰਿਹਾ ਹੈ।
ਇਹ ਪ੍ਰਾਜੈੱਕਟ ਅਤੇ ਇਸ ਵਿਚ ਕੀਤੀ ਜਾ ਰਹੀ ਇਹ ਫ਼ੰਡਿੰਗ ਬਰੈਂਪਟਨ ਸ਼ਹਿਰ ਨੂੰ ਕੌਮੀ ਪੱਧਰ ‘ਤੇ ਗਰੀਨ ਇਨਫ਼ਰਾਸਟਰੱਕਚਰ ਦਾ ਲੀਡਰ ਬਣਾ ਦੇਵੇਗੀ। ਜੇਕਰ ਅਸੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੰਭਾਲ ਕਰਨੀ ਹੈ ਤਾਂ ਸਾਨੂੰ ਆਪਣਾ ਭਵਿੱਖ ਇਸ ਤਰ੍ਹਾਂ ਦਾ ਸਿਰਜਣਾ ਹੀ ਪਵੇਗਾ।” ਇਸ ਮੌਕੇ ਬੋਲਦਿਆਂ ਮਾਣਯੋਗ ਮੰਤਰੀ ਮੈੱਕਕਾਨਾ ਨੇ ਕਿਹਾ, ”ਸਾਡੀਆਂ ਕਮਿਊਨਿਟੀਆਂ, ਸਾਡੇ ਅਰਥਚਾਰੇ ਅਤੇ ਸਾਡੇ ਵਾਤਾਵਰਣ ਲਈ ਸਾਫ਼-ਸੁਥਰੀਆਂ ਗੱਡੀਆਂ ਸ਼ੁਰੂ ਕਰਨੀਆਂ ਬਹੁਤ ਚੰਗੀ ਗੱਲ ਹੈ।
ਸਾਡੀ ਸਰਕਾਰ ਓਨਟਾਰੀਓ ਸੂਬੇ ਦੇ ਨੈੱਟਵਰਕ ਲਈ ਕੀਤਾ ਜਾ ਰਿਹਾ ਪੂੰਜੀ-ਨਿਵੇਸ਼ ਕੈਨੇਡੀਅਨ ਕੰਪਨੀਆਂ ਅਤੇ ਕੈਨੇਡਾ ਦੀ ਸੁਥਰੀ ਟੈੱਕਨਾਲੋਜੀ ਲਈ ਸਹਾਈ ਸਾਬਤ ਹੋਵੇਗਾ। ਇਸ ਨਾਲ ਅਸੀਂ ਆਪਣੇ ਬੱਚਿਆਂ ਅਤੇ ਅੱਗੋਂ ਉਨ੍ਹਾਂ ਦੇ ਬੱਚਿਆਂ ਲਈ ਸਾਫ਼-ਸੁਥਰਾ ਵਾਤਾਵਰਣ ਕਾਇਮ ਰੱਖ ਸਕਾਂਗੇ।”
ਜ਼ਿਕਰਯੋਗ ਹੈ ਕਿ ਵਾਤਾਵਰਣ ਮੰਤਰੀ ਮੈੱਕਕੈਨਾ ਨੇ ਕੈਨੇਡਾ ਦੇ ਕੁਦਰਤੀ ਵਸੀਲਿਆਂ ਦੇ ਮੰਤਰੀ ਮਾਣਯੋਗ ਅਮਰਜੀਤ ਸੋਹੀ ਦੀ ਤਰਫ਼ੋਂ ਕੈਨੇਡਾ ਦੇ ਗਰੀਨ ਇਨਫ਼ਰਾਸਟਰੱਕਚਰ ਪ੍ਰੋਗਰਾਮ ਅਧੀਨ ਵੱਡੀ ਰਾਸ਼ੀ ਨਿਵੇਸ਼ ਕਰਨ ਦਾ ਐਲਾਨ ਕੀਤਾ ਜਿਸ ਨਾਲ ਬਰੈਂਪਟਨ ਸ਼ਹਿਰ ਨੂੰ ਚਾਰ 450 ਕਿਲੋਵਾਟ ਦੇ ਬੱਸ ਚਾਰਜਿੰਗ ਸਟੇਸ਼ਨ ਕਾਇਮ ਕਰਨ ਅਤੇ ਬੈਟਰੀ ਨਾਲ ਚੱਲਣ ਵਾਲੀਆਂ ਅੱਠ ਬਿਜਲਈ ਬੱਸਾਂ ਖ਼ਰੀਦਣ ਵਿਚ ਮਦਦ ਮਿਲੇਗੀ।
Home / ਕੈਨੇਡਾ / ਮੈੱਕਕਾਨਾ ਨੇ ਬਰੈਂਪਟਨ ਦੇ ਪਾਰਲੀਮੈਂਟ ਮੈਂਬਰਾਂ ਨਾਲ ਬਰੈਂਪਟਨ ਬਿਜਲਈ ਬੱਸ ਸਰਵਿਸ ਨੈੱਟਵਰਕ ਦਾ ਕੀਤਾ ਐਲਾਨ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …