ਬਰੈਂਪਟਨ/ਡਾ.ਝੰਡ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ-ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ‘ਕੀਰਤਪੁਰੀ’ ਪਿਛਲੇ ਸਾਲਾਂ ਦੀ ਤਰ੍ਹਾਂ ਸਿੱਖ ਸੰਗਤਾਂ ਦੇ ਸੱਦੇ ‘ਤੇ ਗੁਰਮਤਿ ਪ੍ਰਚਾਰ ਲਈ ਕੈਨੇਡਾ ਪਹੁੰਚ ਚੁੱਕੇ ਹਨ। ਗਿਆਨੀ ਜੀ ਨੇ ਇਸ ਵਾਰ ਗੁਰਮਤਿ ਪ੍ਰਚਾਰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ ਸ਼ੁਰੂ ਕਰਦਿਆਂ ਗੁਰਬਾਣੀ ਕਥਾ-ਵਿਚਾਰ ਦੀ ਸੇਵਾ ਆਰੰਭ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ‘ਤੇ ਸਪੈਸ਼ਲ ਸਮਾਗ਼ਮਾਂ ਵਿਚ ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਜੀ ਦੇ ਪਰਉਪਕਾਰੀ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂੰ ਕਰਵਾਇਆ। ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਤੋਂ ਇਲਾਵਾ ਸ਼ਾਮ ਦੇ ਦੀਵਾਨਾਂ ਵਿਚ ਵਿਸ਼ੇਸ਼ ਤੌਰ ‘ਤੇ ‘ਸਿੱਧ ਗੋਸਟਿ’ ਦੀ ਬਾਣੀ ਦੀ ਕਥਾ ਆਰੰਭ ਕਰਕੇ ਅੱਜ ਕੱਲ੍ਹ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇਸ ਵਾਰ ਗਿਆਨੀ ਦਸੰਬਰ ਤੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਕਥਾ ਕਰਨ ਉਪਰੰਤ ਜਨਵਰੀ ਮਹੀਨੇ ਵਿਚ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਇਹ ਸੇਵਾ ਨਿਭਾਉਣਗੇ ਅਤੇ ਉਸ ਤੋਂ ਪਿੱਛੋਂ ਸਰੀ ਬੀ.ਸੀ. ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਅਤੇ ਕੈਲੇਗਰੀ ਦੇ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਕੈਲੇਗਰੀ ਵਿਖੇ ਵੀ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਜਾਣੂੰ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਗੇ। ਗਿਆਨੀ ਜੀ ਨਾਲ ਉਨ੍ਹਾਂ ਦੇ ਫ਼ੋਨ 1-204-396-6464 ਜਾਂ ਉਨ੍ਹਾਂ ਦੇ ਵੱਟਸੈਪ ਨੰਬਰ 91-98725-73978 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …