ਬਰੈਂਪਟਨ : ਲੰਘੇ ਸਨਿਚਰਵਾਰ ਨੂੰ ਰੋਬਰਟ ਪੋਸਟ ਸੀਨੀਅਰਜ ਕਲੱਬ ਬਰੈਂਪਟਨ ਦੇ ਸਾਰੇ ਮੈਬਰਾਂ ਦਾ ਕਲੱਬ ਦੇ ਪਾਰਕ ਵਿੱਚ ਆਮ ਇਜਲਾਸ ਹੋਇਆ। ਇਸ ਮੀਟਿੰਗ ਦਾ ਏਜੰਡਾ ਪਿਛਲੀ ਕਮੇਟੀ ਦੀ ਮਿਆਦ ਪੂਰੀ ਹੋ ਜਾਣ ਕਾਰਨ ਨਵੇ ਪ੍ਰਧਾਨ, ਹੋਰ ਅਹੁਦੇਦਾਰਾਂ ਤੇ ਡਇਰੈਕਟਰਜ਼ ਦੀ ਚੋਣ ਕਰਨਾ ਸੀ। ਦੋ ਸਾਲ ਕਰੋਨਾ ਮਹਾਂਮਾਰੀ ਦੇ ਔਖੇ ਸਮੇਂ ਵਿਚੋ ਨਿਕਲ ਚੁੱਕੇ ਸੀਨੀਅਰਜ, ਹੁਣ ਪਾਬੰਦੀਆਂ ਤੋਂ ਰਹਿਤ ਮਿਲ ਜਾਣ ‘ਤੇ ਕਾਫੀ ਖੁਸ਼ ਨਜਰ ਆ ਰਹੇ ਸਨ। ਕਲੱਬ ਦੇ ਐਡਵਾਈਜ਼ਰ ਪ੍ਰੀਤਮ ਸਿੰਘ ਨੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਜੀ ਆਇਆ ਕਿਹਾ ਤੇ ਖਾਸ ਤੌਰ ‘ਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਨਵੇ ਮੈਂਬਰਾਂ ਨੂੰ ਕਲੱਬ ਦਾ ਹਿੱਸਾ ਬਣਨ ‘ਤੇ ਵਧਾਈ ਦਿੱਤੀ।
ਉਹਨਾਂ ਨੇ ਕਰੋਨਾ ਮਹਾਮਾਰੀ ਦੇ ਦਹਿਸ਼ਤ ਵਾਲੇ ਸਮੇ ਦੌਰਾਨ ਵੀ ਕਲੱਬ ਦੇ ਪ੍ਰਧਾਨ ਤੇ ਸਮੁੱਚੀ ਕਾਰਜਕਾਰਨੀ ਵੱਲੋਂ ਸਾਰੇ ਮੈਂਬਰਾਂ ਨਾਲ ਰਾਬਤਾ ਕਾਇਮ ਰੱਖਣ, ਤੇ ਉਹਨਾਂ ਨੂੰ ਕਰੋਨਾ ਤੋ ਬਚਾਅ ਲਈ ਨਿਯਮਾਂ ਦੀ ਪਾਲਣਾ ਕਰਨ ਲਈ ਲਗਾਤਾਰ ਪ੍ਰੇਰਿਤ ਕਰਦੇ ਰਹਿਣ ਤੇ ਔਖੇ ਸਮੇਂ ਵਿਚ ਸਾਰਿਆਂ ਨੂੰ ਚੜਦੀ ਕਲਾ ਵਿੱਚ ਰਹਿਣ ਲਈ ਅਗਵਾਈ ਦੇਣ ਤੇ ਸਮੁੱਚੀ ਕਮੇਟੀ ਨੂੰ ਵਧਾਈ ਦਿੱਤੀ। ਪ੍ਰਧਾਨ ਬਲਵਿੰਦਰ ਸਿੰਘ ਸਿੱਧੂ ਨੇ ਪਿਛਲੇ ਤਿੰਨ ਸਾਲਾਂ ਦੀਆ ਕਲੱਬ ਦੀਆ ਪ੍ਰਾਪਤੀਆਂ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਿਨਾਂ ਕਰਕੇ ਕਲੱਬ ਨੇ ਸਮੁੱਚੇ ਬਰੈਂਪਟਨ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ।
ਮਹਿੰਦਰ ਸਿੰਘ ਮੋਹੀ ਵੱਲੋ ਵੀ ਕਲੱਬ ਦੇ ਸਲਾਹੁਣਯੋਗ ਕਾਰਜਾਂ ਖਾਸਕਰ ਸਿਟੀ, ਸਟੇਟ ਤੇ ਨੈਸ਼ਨਲ ਲੈਵਲ ਦੇ ਸਮਰਥ ਅਧਿਕਾਰੀਆ ਤੇ ਚੁਣੇ ਹੋਏ ਨੁਮਾਇੰਦਿਆਂ ਕੋਲ ਸੀਨੀਅਰਜ ਦੇ ਮਸਲੇ ਉਠਾਉਣ ਤੇ ਉਹਨਾਂ ਦਾ ਹਲ ਕਰਨ ਲਈ ਕੀਤੇ ਗਏ ਯਤਨਾਂ ਦੀ ਜਾਣਕਾਰੀ ਦਿਤੀ। ਉਹਨਾਂ ਵੱਲੋ ਨਵੀ ਚੁਣੀ ਜਾਣ ਵਾਲੀ ਕਮੇਟੀ ਦੇ ਅਹੁਦੇਦਾਰਾਂ ਵਿੱਚ ਲੋਕ ਸੇਵਾ ਦੀ ਭਾਵਨਾ ਦਾ ਹੋਣਾ ਤੇ ਇਸ ਲਈ ਆਪਣੇ ਘਰਾਂ ਦਾ ਟਾਈਮ ਛਡ ਕੇ, ਹਮੇਸ਼ਾ ਤਤਪਰ ਰਹਿਣਾ, ਸੀਨੀਅਰਜ਼ ਦੇ ਭਖਦੇ ਮਸਲਿਆਂ ਦੀ ਜਾਣਕਾਰੀ ਦਾ ਹੋਣਾ ਤੇ ਉਹਨਾਂ ਨੂੰ ਸਬੰਧਿਤ ਅਧਿਕਾਰੀਆਂ ਕੋਲ ਦਲੀਲ ਨਾਲ ਪੇਸ਼ ਕਰਨ ਦੀ ਸਮਰੱਥਾ ਦਾ ਹੋਣਾ ਤੇ ਕੰਪਿਊਟਰ ਦਾ ਬੇਸਿਕ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਅਖੀਰ ਵਿੱਚ ਸਾਰੇ ਮੈਂਬਰਾਨ ਵੱਲੋ ਪਿਛਲੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਤੇ ਡਇਰੈਕਟਰਜ਼ ਵੱਲੋ ਉਹਨਾਂ ਦੇ ਕਾਰਜਕਾਲ ਦੌਰਾਨ ਚੰਗੇ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਸਰਬਸੰਮਤੀ ਨਾਲ ਦੁਬਾਰਾ ਚੋਣ ਕੀਤੀ ਗਈ ਜਿਸਦਾ ਵੇਰਵਾ ਇਸ ਤਰਾਂ ਹੈ। ਪ੍ਰਧਾਨ ਬਲਵਿੰਦਰ ਸਿੰਘ ਸਿੱਧੂ, ਉਪ ਪ੍ਰਧਾਨ ਮਹਿੰਦਰ ਸਿੰਘ ਮੋਹੀ, ਸਕੱਤਰ ਮਨਜੀਤ ਸਿੰਘ ਚਾਹਲ, ਵਿਤ ਸਕੱਤਰ ਸਤਨਾਮ ਸਿੰਘ ਬਰਾੜ, ਡਇਰੈਕਟਰਜ਼ ਪ੍ਰੀਤਮ ਸਿੰਘ ਸਰਾਂ, ਅਮਰਜੀਤ ਸਿੰਘ ਸਿੱਧੂ, ਮਹਿੰਦਰ ਸਿੰਘ ਥਿਆੜਾ, ਸ਼ਿਵਦੇਵ ਸਿੰਘ ਮੁਲਤਾਨੀ, ਹਰਵਿੰਦਰ ਸਿੰਘ ਬੈਨੀਪਾਲ, ਸੁਖਵਿੰਦਰ ਕੌਰ ਬਰਾੜ ਅਤੇ ਗੁਰਪ੍ਰੀਤ ਕੌਰ ਸਿੱਧੂ। ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਮੋਹੀ ਨਾਲ ਫੋਨ ਨੰਬਰ 416 659 1232 ‘ਤੇ ਗੱਲ ਕੀਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …