ਬਰੈਂਪਟਨ/ਬਿਊਰੋ ਨਿਊਜ਼ : ਹਰ ਸਾਲ ਦੀ ਤਰ੍ਹਾਂ ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਨੇ 15 ਜੁਲਾਈ 2023 ਨੂੰ ਸੈਂਟਰ ਆਈਜ਼ਲੈਂਡ ਦਾ ਟੂਰ ਲਗਾਇਆ। ਬੱਸ ਸਵੇਰੇ 9.30 ਵਜੇ ਡੌਨ ਮਿਨੇਕਰ ਪਾਰਕ ਤੋਂ ਚੱਲੀ। ਪਾਰਕ ਵਿਚ ਸਵੇਰੇ ਵਾਰਡ ਨੰ: 7-8 ਦੇ ਕੌਂਸਲਰ ਰੌਡ ਪਾਵਰ ਨੇ ਸਾਰਿਆਂ ਨਾਲ ਫੋਟੋ ਸਾਂਝੀ ਕੀਤੀ।
ਉਨ੍ਹਾਂ ਨੇ ਸਾਰਿਆਂ ਨੂੰ ਖੁਸ਼ੀ ਖੁਸ਼ੀ ਵਿਦਾ ਕੀਤਾ। ਟੋਰਾਂਟੋ ਪਹੁੰਚ ਕੇ ਫੈਰੀ ਵਿਚ ਬੈਠ ਕੇ ਸਾਰੇ ਸੈਂਟਰ ਆਈਜ਼ਲੈਂਡ 11 ਵਜੇ ਪਹੁੰਚੇ। ਮੌਸਮ ਬੜਾ ਸੁਹਾਵਣਾ ਸੀ। ਸਾਰਿਆਂ ਨੇ ਘੁੰਮ ਕੇ ਅਨੰਦ ਮਾਣਿਆ। ਵੱਖ-ਵੱਖ ਗਰੁੱਪਾਂ ਵਿਚ ਫੋਟੋ ਖਿੱਚਵਾਈਆਂ। ਉਸ ਦਿਨ ਉਥੇ ਹਰੇ ਰਾਮਾ, ਹਰੇ ਕ੍ਰਿਸ਼ਨਾ ਦਾ ਵੀ ਮੇਲਾ ਸੀ। ਉਸ ਵਿਚ ਸ਼ਾਮਲ ਹੋ ਕੇ ਕਈਆਂ ਨੇ ਅਨੰਦ ਲਿਆ। ਅਖੀਰ ਵਿਚ 5 ਵਜੇ ਬੱਸ ਵਿਚ ਬੈਠ ਕੇ ਵਾਪਸ ਡੌਨ ਮਿਨੇਕਰ ਪਾਰਕ ਸਾਢੇ 6 ਵਜੇ ਪਹੁੰਚ ਗਏ ਤੇ ਆਪਣੇ ਘਰਾਂ ਨੂੰ ਚਲੇ ਗਏ। ਸਾਰੇ ਬੜੇ ਖੁਸ਼ ਸਨ।
ਅਗਲਾ ਟੂਰ 9 ਸਤੰਬਰ 2023 ਨੂੰ ਨਿਆਗਰਾ ਫਾਲ ਦਾ ਲਾਇਆ ਜਾਵੇਗਾ ਅਤੇ 5 ਅਗਸਤ ਸ਼ਨਿੱਚਰਵਾਰ ਡੌਨ ਮਿਨੇਕਰ ਪਾਰਕ ਵਿਚ ਕੈਨੇਡਾ ਡੇਅ ਅਤੇ ਤੀਆਂ ਦਾ ਮੇਲਾ 1.30 ਵਜੇ ਤੋਂ ਸ਼ਾਮ 7 ਵਜੇ ਤੱਕ ਮਨਾਇਆ ਜਾਵੇਗਾ। ਉਸ ਵਿਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਅਮਰੀਕ ਸਿੰਘ ਕੁਮਰੀਆ ਨਾਲ 647-998-7253 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।