17 C
Toronto
Wednesday, September 17, 2025
spot_img
Homeਕੈਨੇਡਾਬਰੈਂਪਟਨ ਵੁਮੈੱਨ ਕਲੱਬ ਵੱਲੋਂ ਤੀਆਂ ਦੀਆਂ ਰੌਣਕਾਂ

ਬਰੈਂਪਟਨ ਵੁਮੈੱਨ ਕਲੱਬ ਵੱਲੋਂ ਤੀਆਂ ਦੀਆਂ ਰੌਣਕਾਂ

ਬਰੈਂਪਟਨ/ਬਿਊਰੋ ਨਿਊਜ਼ : ਸ਼ਹਿਰ ਵਿੱਚ ਪਿਛਲੇ ਸਮੇਂ ਤੋਂ ਸਰਗਰਮੀਆਂ ਵਾਸਤੇ ਜਾਣੇ ਜਾਂਦੇ ਬਰੈਂਪਟਨ ਵੂਮੈੱਨ ਸੀਨੀਅਰਜ਼ ਕਲੱਬ ਵਲੋਂ ਲੰਘੇ ਸਨਿਚਰਵਾਰ ਨੂੰ ਮੇਰੀਕੀਨਾ ਫਰੈਂਡਸ਼ਿਪ ਪਾਰਕ ਵਿੱਚ ਤੀਆਂ ਦੇ ਇਕ ਵੱਡੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਦੇ ਸ਼ੁਰੂ ਹੋਣ ਮੌਕੇ ਮੇਅਰ ਉਮੀਦਵਾਰ ਜੌਨ ਸਪ੍ਰੋਵੇਰੀ ਤੇ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਪੁੱਜੇ ਅਤੇ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੇਲੇ ਵਿੱਚ ਔਜਲਾ ਬ੍ਰਦਰਜ਼, ਜੋਤੀ ਸ਼ਰਮਾ, ਰੁਪਿੰਦਰ ਰੂਪੀ ਅਤੇ ਕੁਝ ਹੋਰ ਕਲਾਕਾਰਾਂ ਨੇ ਗੀਤਾਂ ਨਾਲ ਖੂਬ ਮਨੋਰੰਜਨ ਕੀਤਾ। ਬਰੈਂਪਟਨ ਨਾਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਬੀਬੀਆਂ ਨਾਲ ਮਿਲ਼ ਕੇ ਗਿੱਧਾ ਪਾਇਆ। ਚਮਚਾ ਅਤੇ ਕੁਰਸੀ ਰੇਸ ਨੂੰ ਦਰਸ਼ਕਾਂ ਨੇ ਉਤਸੁਕਤਾ ਨਾਲ ਮਾਣਿਆ ਤੇ ਕੁਝ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਮੇਲੇ ਦੇ ਚੱਲਦਿਆਂ ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ, ਬਲਬੀਰ ਸੋਹੀ ਅਤੇ ਹੋਰ ਉਮੀਦਵਾਰਾਂ ਨੇ ਵੀ ਹਾਜ਼ਰੀ ਲਗਵਾਈ। ਇਸ ਦੌਰਾਨ ਸਵਾਦਲੇ ਪਕਵਾਨਾਂ ਦੇ ਖਾਣ-ਪੀਣ ਦਾ ਦੌਰ ਵੀ ਚੱਲਦਾ ਰਿਹਾ। ਕਲੱਬ ਦੀ ਪ੍ਰਧਾਨ ਬੀਬੀ ਕੁਲਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਸ਼ਾਮ ਤੱਕ 500 ਦੇ ਕਰੀਬ ਬੀਬੀਆਂ ਮੇਲੇ ਵਿੱਚ ਪੁੱਜ ਗਈਆਂ ਸਨ ਅਤੇ ਦੇਰ ਸ਼ਾਮ ਤੱਕ ਭਰਵੀਂ ਰੌਣਕ ਲੱਗੀ ਰਹੀ। ਉਨ੍ਹਾਂ ਨੇ ਦੱਸਿਆ ਕਿ ਮੇਲੇ ਦੇ ਪ੍ਰਬੰਧਕੀ ਕਾਰਜਾਂ ਵਿੱਚ ਜਗਜੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਬਰਾੜ, ਜਗਬੀਰ ਸਿੰਘ ਮਸੂਤਾ, ਦਰਸ਼ਨ ਸਿੰਘ ਤਾਤਲਾ ਅਤੇ ਵੀਰਪਲ ਸਿੰਘ ਨੇ ਭਰਪੂਰ ਸਹਿਯੋਗ ਦਿੱਤਾ। ਪ੍ਰਧਾਨ ਬੀਬੀ ਗਰੇਵਾਲ ਨੇ ਦੱਸਿਆ ਕਿ ਉਪ-ਪ੍ਰਧਾਨ ਸਿੰਦਰਪਾਲ ਕੌਰ ਬਰਾੜ, ਸਕੱਤਰ ਸੁਰਿੰਦਰਜੀਤ ਕੌਰ ਛੀਨਾ, ਖਜਾਨਚੀ ਸੁਰਜੀਤ ਕੌਰ ਮਸੂਤਾ, ਸਟੇਜ ਸਕੱਤਰ ਕੁਲਵੰਤ ਕੌਰ ਗਰੇਵਾਲ, ਡਾਇਰੈਕਟਰ ਇੰਦਰਜੀਤ ਕੌਰ ਢਿੱਲੋਂ, ਗੁਰਮੀਤ ਕੌਰ ਰਾਏ, ਅਵਤਾਰ ਕੌਰ ਰਾਏ, ਕਮਲਜੀਤ ਕੌਰ ਤਾਤਲਾ, ਚਰਨਜੀਤ ਕੌਰ ਮਰ੍ਹਾਰ ਨੇ ਵੀ ਸਮਾਗਮ ਦੀ ਸਫਲਤਾ ਵਾਸਤੇ ਸਖਤ ਮਿਹਨਤ ਕੀਤੀ।

RELATED ARTICLES
POPULAR POSTS