Breaking News
Home / ਕੈਨੇਡਾ / ਕੈਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ ਨਿਆਗਰਾ ਫਾਲਜ਼ ਦਾ ਟਰਿੱਪ ਲਗਾਇਆ

ਕੈਲਡਰਸਟੋਨ ਸੀਨੀਅਰਜ਼ ਕਲੱਬ ਬਰੈਂਪਟਨ ਨੇ ਨਿਆਗਰਾ ਫਾਲਜ਼ ਦਾ ਟਰਿੱਪ ਲਗਾਇਆ

ਬਰੈਂਪਟਨ/ਬਿਊਰੋ ਨਿਊਜ਼ : ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੀਆਂ ਕਲੱਬਾਂ ਆਪਣੇ ਸੀਨੀਅਰਜ਼ ਦੀ ਖੁਸ਼ੀ ਵਾਸਤੇ ਕੋਈ ਨਾ ਕੋਈ ਪਲੈਨ ਘੜਦੀਆਂ ਰਹਿੰਦੀਆਂ ਹਨ। ਕੈਲਡਰਸਟੋਨ ਸੀਨੀਅਰਜ਼ ਕਲੱਬ ਨੇ ਵੀ ਇੱਕ ਇਹੋ ਜਿਹੀ ਯੋਜਨਾ ਬਣਾਈ ਸੀ ਜਿੱਸ ਦੇ ਤਹਿਤ ਨਿਆਗਰਾ ਫਾਲਜ਼ ਤੇ ਉਸਦੇ ਨੇੜੇ ਤੇੜੇ ਦੇ ਵੇਖਣਯੋਗ ਥਾਵਾਂ ਦਾ ਚੱਕਰ ਲਾਉਣਾ ਸੀ। ਪੰਜ ਅਗਸਤ ਵਾਲੇ ਦਿਨ ਸਵੇਰੇ 10 ਵਜੇ ਬੱਸ ਨੇ ਤੁਰਨਾ ਸੀ ਜਿਸ ਵਾਸਤੇ ਜਾਣ ਵਾਲੇ ਸਾਰੇ ਸੱਜਣ ਪਾਰਕ ਵਿੱਚ ਪਹਿੱਲਾਂ ਹੀ ਪਹੁੰਚ ਗਏ। ਗਰੁੱਪ ਦੀ ਫੋਟੋ ਤੋਂ ਬਾਅਦ ਸਾਰੇ ਜਣੇ ਬੱਸ ਵਿੱਚ ਬੈਠ ਗਏ ਤੇ ਆਪਣੀ ਮੰਜਲ ਵੱਲ ਚਾਲੇ ਪਾ ਲਏ। ਸੱਬ ਤੋਂ ਪਹਿਲਾ ਸਟਾਪ ਇੱਕ ਘੰਟੇ ਬਾਅਦ ਸੀ ਪਰੰਤੂ ਹਾਈਵੇ ‘ਤੇ ਜਾਮ ਕਾਰਨ ਦੋ ਘੰਟੇ ਲੱਗ ਗਏ ਪਰ ਫਿਰ ਵੀ ਸਾਥੀ ਘਬਰਾਏ ਨਹੀ। ਗਰਿਮਜ਼ਬੀ ਟਾਊਨ ‘ਤੇ ਰੁਕ ਕੇ ਵਾਸ਼ਰੂਮ ਵਗੈਰਾ ਕੀਤਾ ਤੇ ਨਾਲ ਲਿਆਂਦੀ ਚਾਹ ਤੇ ਸਮੋਸਿਆਂ ਦਾ ਅਨੰਦ ਲਿਆ। ਅਗਲਾ ਸਟਾਪ ਵੈਲੈਂਡ ਪਾਰਕਵੇ ਵਿੱਚ ਲੌਕ 3 ਵੇਖਣਾ ਸੀ। ਗੁੱਡ ਲੱਕ ਸੀ ਸਾਡੀ ਕਿ ਇੱਕ ਸ਼ਿਪ ਨੇ ਉਥੋਂ ਉਸੇ ਵੇਲੇ ਕਰਾਸ ਕਰਨਾ ਸੀ। ਬਹੁਤ ਸਾਰੇ ਮੈਂਬਰਜ਼ ਨੇ ਕੈਨੇਡੀਅਨ ਸਾਇੰਸਦਾਨਾਂ ਦੀ ਇਹ ਕਾਢ ਦੇਖੀ ਅਤੇ ਹੈਰਾਨ ਰਹਿ ਗਏ ਕਿ ਕਿਵੇਂ ਸ਼ਿਪ ਨੀਵੇਂ ਪਾਣੀਆਂ ਤੋਂ ਉਪਰ ਵਾਲੇ ਪਾਣੀ ਵਿੱਚ ਦਾਖਲ ਹੁੰਦਾ ਹੈ।
150 ਸਾਲ ਪਹਿਲਾਂ ਦੇ ਲੱਗ ਭੱਗ ਇਹ ਕਾਢ ਕੱਢੀ ਜਿਸ ਰਾਹੀਂ ਸਮਾਨ ਨਾਲ ਲੱਦੇ ਸਮੁੰਦਰੀ ਜਹਾਜ਼ ਉੱਚੇ ਪਾਣੀ ਤੋਂ ਨੀਵੇਂ ਪਾਣੀ ਵਿੱਚ ਤੈਰ ਸਕਦੇ ਸਨ। ਲੌਕ 3 ਨੂੰ ਦੇਖਣ ਤੋਂ ਬਾਅਦ ਰੁਖ ਕੀਤਾ ਕੁਈਂਸਟਨ ਹਾਈਟਸ ਪਾਰਕ ਦਾ ਜਿੱਥੇ ਸਾਰਿਆਂ ਨੇ ਲੰਗਰ ਛਕਿਆ ਤੇ ਕਰੀਬ ਡੇਢ ਘੰਟਾ ਅਰਾਮ ਕੀਤਾ। ਫਿਰ ਨਾਲ ਹੀ ਫਲੋਰਲ ਕਲਾਕ ਸੀ ਜਿੰਨੂ ਦੇਖ ਕੇ ਆਪਾਂ ਫਾਲਜ਼ ਵੱਲ ਤੁਰ ਪਏ। ਫਾਲਜ਼ ਉੱਤੇ ਹਰ ਸਾਲ ਦੀ ਤਰ੍ਹਾਂ ਆਈ ਮੇਲਾ ਲੱਗਾ ਹੋਇਆ ਸੀ ਜਿੱਥੇ ਚੰਗੇ ਚੰਗੇ ਪੰਜਾਬੀ ਸਿੰਗਰ ਪੰਜਾਬੀਆਂ ਦਾ ਮਨ ਪਰਚਾਵਾ ਕਰਨ ਲਈ ਪਹੁੰਚੇ ਹੋਏ ਸਨ।ਸਾਰੇ ਗਰੁਪ ਨੇ ਪੂਰੇ ਪੰਜ ਘੰਟੇ ਪੰਜਾਬੀ ਸਿੰਗਰਜ਼ ਨੂੰ ਸੁਣਿਆ ਅਤੇ ਅਨੰਦ ਮਾਣਿਆ ਅਤੇ ਨਾਲ ਹੀ ਫਾਲਜ਼ ਦਾ ਮੱਨ ਖਿੱਚਵਾਂ ਨਜ਼ਾਰਾ ਦੇਖਿਆ। ਦੱਸ ਵਜੇ ਦੇ ਕਰੀਬ ਫਾਇਰ ਵਰਕ ਅਰੰਭ ਹੋਏ ਜੋ ਕਿ ਕਦੇ ਵੀ ਨਾ ਭੁੱਲਣ ਵਾਲਾ ਸੀਨ ਸੀ। ਸਾਢੇ ਕੁ ਦੱਸ ਵਜੇ ਬੱਸ ਤੇ ਸਵਾਰ ਹੋ ਕੇ ਅਸੀਂ ਘਰਾਂ ਵੱਲ ਤੁਰ ਪਏ ਤੇ ਸਾਢੇ ਕੁ ਬਾਰਾਂ ਵਜੇ ਘਰ ਪਹੁੰਚ ਗਏ। ਕੁੱਲ ਮਿਲਾ ਕੇ ਨਿਆਗਰਾ ਫਾਲਜ਼ ਦਾ ਇਹ ਟਰਿੱਪ ਬਹੁਤ ਹੀ ਕਾਮਯਾਬ ਰਿਹਾ। ਅਖੀਰ ‘ਤੇ ਕਲੱਬ ਦੇ ਪ੍ਰਧਾਨ ਡਾ. ਸੋਹਨ ਸਿੰਘ ਨੇ ਸਾਰੇ ਭੈਣ ਭਰਾਵਾਂ ਦਾ ਤੇ ਖਾਸ ਕਰਕੇ ਡਰਾਈਵਰ ਦਾ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …