ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਦੇ ਉਮੀਦਵਾਰ ਵਿੱਕ ਢਿੱਲੋਂ ਵੱਲੋਂ ਆਉਂਦੀ 7 ਜੂਨ ਦੇ ਸੂਬੇ ਦੀ ਚੋਣਾਂ ਤੋਂ ਪਹਿਲਾਂ ਆਪਣੇ ਕੰਪੇਨ ਆਫਿਸ ਦਾ ਸ਼ਾਨਦਾਰ ਉਦਘਾਟਨ ਕੀਤਾ। ਉਦਘਾਟਨ ਲਈ ਬਰੈਂਪਟਨ ਦੇ ਕਈ ਨਿਵਾਸੀਆਂ ਦੇ ਆ ਕੇ ਵਿੱਕ ਢਿੱਲੋਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ‘ਤੇ ਬਰੈਂਪਟਨ ਨੋਰਥ ਦੀ ਉਮੀਦਵਾਰ ਹਰਿੰਦਰ ਮਲ੍ਹੀ ਅਤੇ ਬਰੈਂਪਟਨ ਈਸਟ ਦੇ ਉਮੀਦਵਾਰ ਡਾ: ਪਰਮਿੰਦਰ ਸਿੰਘ ਵੀ ਮੌਜੂਦ ਸਨ। ਬਹੁਤ ਸਾਰੇ ਸੀਨੀਅਰਜ਼ ਅਤੇ ਨੌਜਵਾਨਾਂ ਦੀ ਮੌਜੂਦਗੀ ਵਿਚ ਵਿੱਕ ਢਿਲੋਂ ਨੇ ਸੱਭ ਦਾ ਧੰਨਵਾਦ ਕਰਦਿਆਂ ਇਹ ਵਾਅਦਾ ਕੀਤਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਮਿਹਨਤ ਕਰਨਗੇ ਤਾਂ ਜੋ ਬਰੈਂਪਟਨ ਵੈਸਟ ਹੋਰ ਵੀ ਖੁਸ਼ਹਾਲ ਅਤੇ ਕਾਮਯਾਬ ਬਣੇ। ਵਿੱਕ ਢਿੱਲੋਂ ਦੇ ਕੈਂਪੇਨ ਦਫਤਰ 10784 ਚਿੰਗੂਜ਼ੀ ਰੋਡ ਬਰੈਂਪਟਨ ਵਿਖੇ ਸਥਿਤ ਹੈ। ਵਧੇਰੇ ਜਾਣਕਾਰੀ ਲਈ, ਹੇਠ ਲਿਖੇ ਨੰਬਰ ਤੇ ਸੰਪਰਕ ਕਰੋ: 905-495-5373
ਬਰੈਂਪਟਨ ਵੈਸਟ ਤੋਂ ਵਿੱਕ ਢਿੱਲੋਂ ਦੇ ਕੰਪੇਨ ਆਫਿਸ ਦਾ ਸ਼ਾਨਦਾਰ ਉਦਘਾਟਨ
RELATED ARTICLES

