ਮੇਅਰ ਪੈਟ੍ਰਿਕ ਬਰਾਊਨ, ਐੱਮ.ਪੀ. ਮਨਿੰਦਰ ਸਿੱਧੂ, ਐੱਮ.ਪੀ.ਪੀ. ਅਮਰਜੋਤ ਸੰਧੂ ਤੇ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਵੀ ਕੀਤੀ ਸ਼ਿਰਕਤ
ਬਰੈਂਪਟਨ/ਡਾ.ਝੰਡ : ਕਰੋਨਾ ਮਹਾਂਮਾਰੀ ਦੇ ਚੱਲ ਰਹੇ ਅਜੋਕੇ ਪ੍ਰਕੋਪ ਨੂੰ ਮੁੱਖ ਰੱਖਦਿਆਂ ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਇਸ ਵਾਰ ‘ਕੈਨੇਡਾ ਡੇਅ’ ਜ਼ੂਮ ਟੈਨਨਾਲੋਜੀ ਦੀ ਵਰਤੋਂ ਕਰਦਿਆਂ ਹੋਇਆਂ 12 ਜੁਲਾਈ ਦਿਨ ਐਤਵਾਰ ਨੂੰ ਮਨਾਇਆ ਗਿਆ। ਨਿਸਚਿਤ ਕੀਤੇ ਗਏ ਸਮੇਂ ‘ਤੇ ਕਲੱਬ ਦੇ 57 ਮੈਂਬਰ ਕਲੱਬ ਦੇ ਜਨਰਲ ਸਕੱਤਰ ਹਰਚਰਨ ਸਿੰਘ ਵੱਲੋਂ ਦਿੱਤੀ ਗਈਆਂ ਹਦਾਇਤਾਂ ਅਨੁਸਾਰ ਆਪੋ ਆਪਣੇ ਲੈਪਟੌਪਾਂ ਤੇ ਫ਼ੋਨਾਂ ਰਾਹੀਂ ਜ਼ੂਮ ਆਈ.ਡੀ. ਨਾਲ ਜੁੜ ਗਏ। ਇਸ ਈਵੈਂਟ ਨੂੰ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਹੋਸਟ ਕੀਤਾ ਗਿਆ ਅਤੇ ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਕੈਨੇਡਾ-ਡੇਅ ਦੀਆਂ ਵਧਾਈਆਂ ਦਿੱਤੀਆਂ। ਇਸ ਵਰਚੂਅਲ ਸਮਾਗ਼ਮ ਦੀ ਸ਼ੁਰੂਆਤ ਮਿਸ ਹਰਜਾਪ ਕੌਰ ਖੱਖ ਵੱਲੋਂ ਗਾਏ ਗਏ ਕੈਨੇਡਾ ਦੇ ਰਾਸ਼ਟਰੀ-ਗੀਤ ‘ਓ ਕੈਨੇਡਾ’ ਨਾਲ ਕੀਤੀ ਗਈ। ਬਲਜੀਤ ਸਿੰਘ ਭਲੂਰ ਨੇ ‘ਕੈਨੇਡਾ-ਡੇਅ’ ਬਾਰੇ ਖ਼ੂਬਸੂਰਤ ਕਵਿਤਾ ਪੇਸ਼ ਕੀਤੀ ਅਤੇ ਸਾਰਿਆਂ ਨੂੰ ਇਸ ਸ਼ੁਭ-ਦਿਨ ਦੀ ਮੁਬਾਰਕਬਾਦ ਦਿੱਤੀ। ਬਰੈਂਪਟਨ ਦੀ ਸੁਰੀਲੀ ਗਾਇਕਾ ਰਿੰਟੂ ਭਾਟੀਆ ਵੱਲੋਂ ਆਪਣੀ ਮਿੱਠੀ ਆਵਾਜ਼ ਵਿਚ ਦੋ ਪੰਜਾਬੀ ਗੀਤ ਗਾਏ ਗਏ ਜਿਨ੍ਹਾਂ ਨੂੰ ਸਾਰੇ ਮੈਂਬਰਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਚੱਲ ਰਹੇ ਸਮਾਗ਼ਮ ਵਿਚ ਆਪਣੀ ਸਮੂਲੀਅਤ ਕਰਦਿਆਂ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਲੱਬ ਦੇ ਮੈਂਬਰਾਂ ਨਾਲ ਕੈਨੇਡਾ-ਡੇਅ ਦੀ ਖ਼ੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਹ ਬੜੀ ਚੰਗੀ ਗੱਲ ਹੈ ਕਿ ਕੋਵਿਡ-19 ਦੇ ਚੱਲ ਰਹੇ ਇਨ੍ਹਾਂ ਦਿਨਾਂ ਵਿਚ ਇਸ ਕਲੱਬ ਦੇ ਮੈਂਬਰਾਂ ਅਜੋਕੀ ਟੈਕਨਾਲੌਜੀ ਜ਼ੂਮ ਦੇ ਰਾਹੀਂ ਇਹ ਸਮਾਗ਼ਮ ਕਰਕੇ ਇਹ ਸ਼ੁਭ-ਦਿਨ ਮਨਾ ਰਹੇ ਹਨ। ਉਨ੍ਹਾਂ ਨੇ ਬਰੈਂਪਟਨ ਵਿਚ ਜਨ-ਸੰਖਿਆ ਵਧੇਰੇ ਹੋਣ ਕਾਰਨ ਇੱਥੇ ਕੋਰੋਨਾ ਦੇ ਵਧੇਰੇ ਪ੍ਰਭਾਵ ਅਤੇ ਕੇਸਾਂ ਬਾਰੇ ਵੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਬਰੈਂਪਟਨ ਈਸਟ ਦੇ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ, ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸੰਧੂ ਅਤੇ ਸਕੂਲ-ਟਰੱਸਟੀ ਬਲਬੀਰ ਸੋਹੀ ਨੇ ਵੀ ਇਸ ਜ਼ੂਮ ਸਮਾਗ਼ਮ ਵਿਚ ਹਿੱਸਾ ਲੈਦਿਆਂ ਮੈਂਬਰਾਂ ਨਾਲ ਕੈਨੇਡਾ-ਡੇਅ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਸੁਖਦੇਵ ਸਿੰਘ ਪਡਿਆਲਾ ਨੇ ਤੂੰਬੀ ਨਾਲ ਕੈਨੇਡਾ ਦੀ ਜੁਗਨੀ ਪੇਸ਼ ਕਰਕੇ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ। ਉਸ ਦੀ ਇਸ ਪੇਸ਼ਕਾਰੀ ਨੇ ਸਾਰਿਆਂ ਵੱਲੋਂ ਖ਼ੂਬ ਵਾਹ-ਵਾਹ ਖੱਟੀ। ਕਲੱਬ ਦੇ ਮੈਂਬਰ ਐੱਸ.ਐੱਸ. ਬੇਦੀ ਨੇ ਕੈਨੇਡਾ ਦੀਆਂ ਖ਼ੂਬਸੂਰਤ ਕਦਰਾਂ-ਕੀਮਤਾਂ ਨੂੰ ਕਵਿਤਾ ਰੂਪ ਵਿਚ ਪਰੋ ਕੇ ਪੇਸ਼ ਕੀਤਾ ਜਿਸ ਦੀ ਖ਼ੂਬ ਸਰਾਹਨਾ ਹੋਈ। ਕਲੱਬ ਦੇ ਸਕੱਤਰ ਹਰਚਰਨ ਸਿੰਘ ਨੇ ਇਸ ਸੀਨੀਅਰਜ਼ ਕਲੱਬ ਦੀ ਅਪ੍ਰੈਲ 2017 ਵਿਚ ਹੋਈ ਪਹਿਲੀ ਮੀਟਿੰਗ ਤੋਂ ਹੁਣ ਤੱਕ ਦੀ ਕਾਰਗ਼ੁਜ਼ਾਰੀ ਨੂੰ ਸੰਖੇਪ ਸ਼ਬਦਾਂ ਵਿਚ ਬਿਆਨ ਕੀਤਾ ਅਤੇ ਹਾਲਾਤ ਸੁਧਰਨ ਤੱਕ ਕਰੋਨਾ ਦੇ ਇਸ ਚੱਲ ਰਹੇ ਮਾਹੌਲ ਦੌਰਾਨ ਅਜਿਹੇ ਹੋਰ ਜ਼ੂਮ ਸਮਾਗ਼ਮ ਕਰਨ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਜਿਸ ਦੀ ਸਾਰੇ ਮੈਂਬਰਾਂ ਵੱਲੋਂ ਤਾਈਦ ਕੀਤੀ ਗਈ। ਕਲੱਬ ਦੇ ਫ਼ਾਂਊਂਡਰ ਮੈਂਬਰ ਮਲੂਕ ਸਿੰਘ ਕਾਹਲੋਂ ਨੇ ਵੀ ਇਸ ਮੌਕੇ ਸਾਰਿਆਂ ਨੂੰ ਕੈਨੇਡਾ-ਡੇਅ ਦੀ ਵਧਾਈ ਦਿੱਤੀ। ਹੋਰ ਪ੍ਰਮੁੱਖ ਬੁਲਾਰਿਆਂ ‘ਚ ਉੱਪ-ਪ੍ਰਧਾਨ ਗਿਆਨ ਪਾਲ, ਖ਼ਜ਼ਾਨਚੀ ਮਨਜੀਤ ਸਿੰਘ ਗਿੱਲ, ਰਾਮ ਸਿੰਘ, ਮੁਖਤਿਆਰ ਸਿੰਘ ਮੁਲਤਾਨੀ,ਪਾਲ ਖੁਰਾਨਾ, ਰਘਬੀਰ ਸਿੰਘ ਮੱਕੜ, ਸੂਰੀਆ ਜੀ. ਵਿਆਸ, ਰਾਜਾ ਸਿੰਘ, ਕਰਨੈਲ ਸਿੰਘ ਮਰਵਾਹਾ, ਨਿਰਮਲ ਸਿੰਘ ਵਿਰਕ, ਅਮਰਦੀਪ ਸਿੰਘ ਗਿੱਲ, ਆਦਿ ਸ਼ਾਮਲ ਸਨ। ਅਖ਼ੀਰ ‘ਚ ਰਾਮ ਸਿੰਘ ਵੱਲੋਂ ਇਸ ਜ਼ੂਮ ਸਮਾਗ਼ਮ ਵਿਚ ਭਾਗ ਲੈਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Home / ਕੈਨੇਡਾ / ਪੰਜਾਬ ਐਂਡ ਸਿੰਧ ਬੈਂਕ ਸੀਨੀਅਰਜ਼ ਕਲੱਬ ਨੇ ‘ਕੈਨੇਡਾ-ਡੇਅ’ ਅਜੋਕੀ ਜ਼ੂਮ ਟੈਕਨਾਲੋਜੀ ਦੀ ਵਰਤੋਂ ਕਰਦਿਆਂ ਮਨਾਇਆ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …