ਕਿਹਾ -ਪੰਜਾਬ ਵਿਚ ‘ਹੁਨਰ ਵਿਕਾਸ ਕੇਂਦਰ’ ਸਥਾਪਿਤ ਕਰਾਂਗੇ
ਅੰਮ੍ਰਿਤਸਰ/ਬਿਊਰੋ ਨਿਊਜ਼ :
ਉੱਘੇ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐੱਸ. ਪੀ. ਸਿੰਘ ਓਬਰਾਏ, ਜੋ ਹੁਣ ਕਰੋਨਾ ਸੰਕਟ ਦੌਰਾਨ ਅਰਬ ਮੁਲਕਾਂਵਿਚ ਫਸੇ ਤੇ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਭਾਰਤੀਆਂ, ਖਾਸਕਰ ਪੰਜਾਬੀਆਂਨੂੰ ਆਪਣੇ ਖਰਚੇ ‘ਤੇ ਵਿਸ਼ੇਸ਼ ਹਵਾਈ ਉਡਾਣਾਂ ਦਾ ਪ੍ਰਬੰਧ ਕਰਕੇ ਉਨ੍ਹਾਂਨੂੰ ਆਪਣੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਨਿਸ਼ਕਾਮ ਸੇਵਾ ਨਿਭਾ ਰਹੇ ਹਨ, ਵਲੋਂ ਇਨ੍ਹਾਂ ਵਾਪਸ ਪਰਤ ਰਹੇ ਨੌਜਵਾਨਾਂਨੂੰ ਸਵੈ-ਰੁਜ਼ਗਾਰ ਵੱਲ ਪ੍ਰੇਰਿਤ ਕਰਨ ਲਈ ਟਰੱਸਟ ਵਲੋਂ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚ ‘ਹੁਨਰ ਵਿਕਾਸ ਕੇਂਦਰ’ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਅੰਮ੍ਰਿਤਸਰ ਵਿਚ ਗੱਲਬਾਤ ਕਰਦਿਆਂ ਡਾ: ਓਬਰਾਏ ਨੇ ਕਿਹਾ ਕਿ ਹਰੇਕ ਹੁਨਰ ਵਿਕਾਸ ਕੇਂਦਰ ਵਿਚ 40 ਤੋਂ 50 ਦੇ ਕਰੀਬ ਲੋੜਵੰਦਾਂਨੂੰ ਮੁਫ਼ਤ ਕਿੱਤਾ-ਮੁੱਖੀ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਹੁਨਰਮੰਦ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਹੇ ਸੂਬੇ ਪੰਜਾਬ ਵਿਚ ਹੀ ਆਪਣੇ ਪੈਰਾਂ’ਤੇ ਖੜ੍ਹੇ ਹੋ ਸਕਣ ਤੇ ਮੁੜ ਵਿਦੇਸ਼ ਜਾਣ ਦੀ ਝਾਕ ਛੱਡ ਸਕਣ। ਡਾ: ਓਬਰਾਏ ਨੇ ਦੱਸਿਆ ਕਿ ਖਾੜੀ ਦੇਸ਼ਾਂਵਿਚ ਫਸੇ ਹਜ਼ਾਰਾਂ ਨੌਜਵਾਨਾਂਵਿਚੋਂ ਟਰੱਸਟ ਵਲੋਂ ਦੂਜੀ ਵਿਸ਼ੇਸ਼ ਚਾਰਟਰਡ ਉਡਾਣ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੱਲ ਕੇ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ 174 ਹੋਰ ਫਸੇ ਹੋਏ ਲੋਕਾਂਨੂੰ ਲੈ ਕੇ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਪਸ ਪਰਤਣ ਵਾਲਿਆਂਵਿਚੋਂ ਕੁਝ ਨੇ ਖੁਦ ਤੇ ਕੁਝ ਨੇ 30 ਤੋਂ 50 ਫ਼ੀਸਦੀ ਟਿਕਟ ਦੇ ਪੈਸੇ ਦਿੱਤੇ ਹਨ, ਪਰ ਬਹੁਗਿਣਤੀ ਦੀ ਟਿਕਟ ਦਾ ਸਾਰਾ ਖ਼ਰਚ ਟਰੱਸਟ ਵਲੋਂ ਕੀਤਾ ਗਿਆ ਹੈ ਅਤੇ ਉਥੋਂ ਆਉਣ ਵਾਲੇ ਸਾਰੇ ਲੋਕਾਂ ਦਾ ਕਰੋਨਾ ਟੈਸਟ ਕਰਵਾਉਣ ਦਾ ਖ਼ਰਚਾ ਵੀ ਟਰੱਸਟ ਵਲੋਂ ਹੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਵਲੋਂ ਵੀ ਟਰੱਸਟ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਟਰੱਸਟ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਬੰਧਕ ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ ਸੰਧੂ ਤੇ ਹੋਰ ਹਾਜ਼ਰ ਸਨ।
Check Also
ਚੱਬੇਵਾਲ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਹਾਸਲ
ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਢਿੱਲੋਂ ਨੇ ਮਾਰੀ ਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …