ਬਲਜੀਤ ਰੰਧਾਵਾ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਲੇਖ ਨਹੀਂ ਜਾਣੇ ਨਾਲੇ’ ਕੈਨੇਡੀਅਨ ਸਮਾਜ ਦਾ ਸ਼ੀਸ਼ਾ ਹੈ ਤੇ ‘ਦਰਪਣ ਝੂਠ ਨਾ ਬੋਲੇ’। ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ। ਉਹ ਓਹੀ ਤਸਵੀਰ ਪੇਸ਼ ਕਰਦਾ ਹੈ ਜੋ ਕੁਝ ਉਸ ਦੇ ਸਾਹਮਣੇ ਹੁੰਦਾ ਹੈ। ਬਿਲਕੁਲ ਓਸੇ ਤਰ÷ ਾਂ ਹੀ ਬਲਜੀਤ ਰੰਧਾਵਾ ਦੀ ਇਹ ਹਥਲੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਕੈਨੇਡੀਅਨ ਸਮਾਜਿਕ ਜੀਵਨ ਦੀ ਤਸਵੀਰ ਹੂ-ਬਹੂ ਪੇਸ਼ ਕਰਦੀ ਹੈ। ਬਲਜੀਤ ਨੇ ਇੱਥੇ ਕੈਨੇਡਾ ਆ ਕੇ ਜੋ ਆਪਣੇ ਅੱਖੀਂ ਵੇਖਿਆ ਤੇ ਹੱਡੀਂ ਹੰਡਾਇਆ ਹੈ, ਉਹੀ ਪੰਜਾਬੀ ਪਾਠਕਾਂ ਦੇ ਸਾਹਮਣੇ ਰੱਖ ਦਿੱਤਾ ਹੈ। ਉਸ ਨੇ ਇਸ ਵਿਚ ਰਤੀ-ਮਾਸਾ ਵੀ ਵਾਧ-ਘਾਟ ਨਹੀਂ ਕੀਤੀ। ਇਹ ਉਸਦੀ ਲਿਖ਼ਤ ਦੀ ਖ਼ੂਬੀ ਹੀ ਕਹੀ ਜਾ ਸਕਦੀ ਹੈ ਕਿ ਉਸ ਨੇ ਕਿਸੇ ਗੱਲ ਜਾਂ ਘਟਨਾ ਨੂੰ ਵਧਾ-ਚੜ÷ ਾ ਕੇ ਪੇਸ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੀ ਬੇਲੋੜੀ ਨਿੰਦਾ ਕੀਤੀ ਹੈ। ਅਲਬੱਤਾ! ਆਪਣੇ ਨਿਰਪੱਖ ਵਿਚਾਰ ਉਸ ਦੇ ਬਾਰੇ ਜ਼ਰੂਰ ਦਰਸਾਏ ਹਨ।
ਉੱਘੇ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ ਨੇ ਇਸ ਪੁਸਤਕ ਦੇ ‘ਮੁੱਖ-ਬੰਦ’ ਵਿਚ ਇਸ ਨੂੰ ਕੈਨੇਡਾ ਵਿਚ ਆਉਣ ਵਾਲਿਆਂ ਲਈ ‘ਬਾਲ-ਉਪਦੇਸ਼’ ਕਿਹਾ ਹੈ। ਉਨ÷ ਾਂ ਦਾ ਕਹਿਣਾ ਹੈ ਕਿ ਜਿਵੇਂ ਬਚਪਨ ਵਿੱਚ ‘ਬਾਲ-ਉਪਦੇਸ਼’ ਪੜ÷ ਨ ਤੋਂ ਬਾਅਦ ਹੀ ਅੱਗੋਂ ਅਸਲੀ ਪੜ÷ ਾਈ ਦਾ ਰਾਹ ਖੁੱਲ÷ ਦਾ ਹੈ, ਕੈਨੇਡੀਅਨ ਜੀਵਨ ਨੂੰ ਵੱਡੇ ਪੱਧਰ ‘ਤੇ ਸਮਝਣ ਲਈ ਇਹ ਲਿਖ਼ਤ ਪੰਜਾਬੀਆਂ ਲਈ ‘ਬਾਲ-ਉਪਦੇਸ਼’ ਦਾ ਕੰਮ ਕਰੇਗੀ। ਮੇਰਾ ਵੀ ਇਹ ਮੰਨਣਾ ਹੈ ਕਿ ਕੈਨੇਡਾ ਆਉਣ ਵਾਲੇ ਪੰਜਾਬੀ ਇਸ ਪੁਸਤਕ ਤੋਂ ਕੈਨੇਡਾ ਦੇ ਬਾਰੇ ਅਤੇ ਕੈਨੇਡੀਅਨ ਜੀਵਨ ਬਾਰੇ ਬੜਾ ਕੁਝ ਸਿੱਖ ਸਕਣਗੇ ਤੇ ਸਮਝ ਸਕਣਗੇ। ਕੈਨੇਡਾ ਬਾਰੇ ਜਾਨਣ ਲਈ ਇਹ ਪੁਸਤਕ ਉਨ÷ ਾਂ ਦੀ ਵਧੀਆ ਅਗਵਾਈ ਕਰੇਗੀ।
ਸ਼ੁਰੂਆਤੀ ਆਰਟੀਕਲ ‘ਖੁੱਲ÷ ਾ ਡੁੱਲ÷ ਾ ਮੁਲਕ ਕਨੇਡਾ’ ਵਿਚ ਬਲਜੀਤ ਨੇ ਕੈਨੇਡਾ ਦੇ ਇਤਿਹਾਸ, ਆਰੰਭ ਵਿੱਚ ਕੈਨੇਡਾ ਦੇ ਦੋ ਹੀ ਹਿੱਸਿਆਂ ‘ਅੱਪਰ ਕੈਨੇਡਾ’ ਤੇ ਲੋਅਰ ਕੈਨੇਡਾ’ ਬਾਰੇ ਜਾਣਕਾਰੀ ਦਿੱਤੀ ਹੈ। ਫ਼ਿਰ ਇਸ ਦੇ ਵੱਖ-ਵੱਖ ਸੂਬਿਆਂ ਨੂੰ ਇਕੱਠਾ ਕਰਕੇ ਬਣਾਈ ਗਈ ‘ਕਨਫ਼ੈੱਡਰੇਸ਼ਨ’ ਅਤੇ ਅਖ਼ੀਰ ਕੈਨੇਡਾ ਦੇ ਮੁਲਕ ਬਣਨ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ। ਉਹ ਇਸ ਦੇ ਆਵਾਜਾਈ ਦੇ ਵਧੀਆ ਸਾਧਨਾਂ ਤੇ ਸਿਸਟਮ ਦੀ ਗੱਲ ਕਰਦੀ ਹੈ। ਉਹ ਕਹਿੰਦੀ ਹੈ ਕਿ ਇੱਥੇ ਕੈਨੇਡਾ ਵਿਚ ਕਾਨੂੰਨ ਦਾ ਰਾਜ ਹੈ। ਲੋਕ ਕਾਨੂੰਨ ਨੂੰ ਮੰਨਦੇ ਹਨ ਅਤੇ ਉਨ÷ ਾਂ ਵਿੱਚੋਂ ਬਹੁਤੇ ਇਸ ਦੀ ਪੂਰੀ ਪਾਲਣਾ ਕਰਦੇ ਹਨ।
ਕੈਨੇਡਾ ਦੇ ਇਤਿਹਾਸ ਨੂੰ ਫੋਲੀਏ ਤਾਂ ਪਤਾ ਲੱਗਦਾ ਹੈ ਕਿ ਇੱਥੋਂ ਦੇ ਪੁਰਾਣੇ ਵਸਨੀਕਾਂ ਜਿਨ÷ ਾਂ ਨੂੰ ‘ਇੰਡੀਅਨ’, ‘ਰੈੱਡ ਇੰਡੀਅਨ’, ‘ਇਨਊਟ’, ‘ਮੋਹਾਕ’, ‘ਐਬਓਰਿਜਨਲ’ ਆਦਿ ਨਾਵਾਂ ਨਾਲ ਜਾਣਿਆਂ ਜਾਂਦਾ ਹੈ, ਦੇ ਨਾਲ ਬੜੀਆਂ ਜ਼ਿਆਦਤੀਆਂ ਹੋਈਆਂ। ਅੰਗਰੇਜ਼ਾਂ ਤੇ ਫ੍ਰਾਂਸੀਸੀਆਂ ਦੇ ਇੱਥੇ ਆਉਣ ‘ਤੇ ਉਨ÷ ਾਂ ਦੇ ਨਾਲ ਲੜ-ਭਿੜ ਕੇ ਉਨ÷ ਾਂ ਨੂੰ ਕੈਨੇਡਾ ਦੇ ਉੱਤਰੀ ਭਾਗਾਂ ਵੱਲ ਧੱਕ ਦਿੱਤਾ ਗਿਆ ਜਿੱਥੇ ਬਰਫ਼ ਵਧੇਰੇ ਪੈਂਦੀ ਹੈ ਅਤੇ ਠੰਢ ਬਹੁਤ ਜ਼ਿਆਦਾ ਹੈ। ਕੁਝ ਕੁ ਲੋੜੀਂਦੀਆਂ ਅਤੀ-ਜ਼ਰੂਰੀ ਸਹੂਲਤਾਂ ਦੇ ਕੇ ਉਨ÷ ਾਂ ਨੂੰ ਇੱਕ ਸੀਮਤ ਖਿੱਤੇ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ। ਬੋਰਡਿੰਗ ਸਕੂਲਾਂ ਵਿਚ ਪੜ÷ ਾਈ ਕਰਵਾਉਣ ਦੇ ਬਹਾਨੇ ਉਨ÷ ਾਂ ਦੇ ਬੱਚਿਆਂ ਨੂੰ ਉਨ÷ ਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਉਨ÷ ਾਂ ਉੱਪਰ ਅਨੇਕਾਂ ਜ਼ੁਲਮ ਢਾਹੇ ਗਏ ਅਤੇ ਕਈ ਪ੍ਰਕਾਰ ਦੀਆਂ ਵਧੀਕੀਆਂ ਕੀਤੀਆਂ ਗਈਆਂ। ਇਨ÷ ਾਂ ਬੋਰਡਿੰਗ ਸਕੂਲਾਂ ਦੇ ਵਿਹੜਿਆਂ ਵਿਚਲੇ ਉੱਚੇ ਢੇਰਾਂ ਦੀ ਖੋਦਾਈ ਤੋਂ ਬਾਅਦ ਉਨ÷ ਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਮਿਲੇ ਪਿੰਜਰ ਇਨ÷ ਾਂ ਬੱਚਿਆਂ ‘ਤੇ ਢਾਹੇ ਗਏ ਜ਼ੁਲਮ ਦੀ ਗਵਾਹੀ ਭਰਦੇ ਹਨ। ਬਲਜੀਤ ਢਿੱਲੋਂ ਵੱਲੋਂ ਇਸ ਪੱਖ ਨੂੰ ਵੀ ਬਾਖ਼ੂਬੀ ਪੇਸ਼ ਕੀਤਾ ਗਿਆ ਹੈ।
ਕੈਨੇਡਾ ਦੇ ਜੀਵਨ ਦੇ ਸਮਾਜਿਕ ਪੱਖ ਦਾ ਨਕਸ਼ਾ ਉਹ ਆਪਣੀ ਇਸ ਪੁਸਤਕ ਛੋਟੇ-ਛੋਟੇ ਆਰਟੀਕਲਾਂ ‘ਖ਼ਰਬੂਜ਼ੇ ਦਾ ਰੰਗ’ ਅਤੇ ‘ਇਸ਼ਕ ਨਾ ਪੁੱਛੇ ਜ਼ਾਤ’ ਵਿੱਚ ਬਾਖ਼ੂਬੀ ਚਿਤਰਦੀ ਹੈ ਜਿਨ÷ ਾਂ ਵਿੱਚ ਇੱਥੋਂ ਦੇ ‘ਖੁੱਲ÷ ੇ-ਡੁੱਲ÷ ੇ’ ਸਮਾਜਿਕ ਮਾਹੌਲ ਵਿਚ ਵਡੇਰੀ ਉਮਰ ਅਤੇ ਵੱਖੋ-ਵੱਖ ਜ਼ਾਤਾਂ ਦੇ ਵਿਅੱਕਤੀਆਂ ਵਿਚ ਇਸ਼ਕ ਹੋ ਜਾਂਦਾ ਹੈ। ਇਸ ਦੀ ਉਦਾਹਰਣ ਵਜੋਂ ਉਹ ਇਕ ਪੰਜਾਬੀ ‘ਕੁੜਮ-ਕੁੜਮਣੀ ਜੋੜੇ’ ਦੇ ਪਿਛਲੀ ਉਮਰੇ ਬਣੇ ਆਪਸੀ ਸਬੰਧਾਂ ਨਾਲ ਆਪਣੀ ਵੱਖਰੀ ਦੁਨੀਆਂ ਵਸਾਉਣ ਅਤੇ ਇੱਕ ਪੰਜਾਬੀ ਔਰਤ ਤੇ ਕਾਲ਼ੇ (ਨੀਗਰੋ) ਦੇ ਆਪਸੀ ਸਬੰਧ ਪੈਦਾ ਹੋ ਜਾਣ ‘ਤੇ ਨਵ-ਜੰਮੇਂ ਬੱਚੇ ਦੇ ਨੈਣ-ਨਕਸ਼ ਤੇ ਰੰਗ ਉਸ ਕਾਲ਼ੇ ਵਿਅੱਕਤੀ ਉੱਪਰ ਜਾਣ ਨਾਲ ਪੇਸ਼ ਕਰਦੀ ਹੈ।
ਕੈਨੇਡਾ ਦੇ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿਚ ਪੰਜਾਬੀ ਰੰਗਮੰਚ ਕਾਫ਼ੀ ਹਰਮਨ-ਪਿਆਰਾ ਹੈ। ਪਿਛਲੀ ਸਦੀ ਦੇ ਅੱਸੀਵਿਆਂ ਵਿਚ ਪੰਜਾਬ ਤੋਂ ਭਾਅ ਜੀ ਗੁਰਸ਼ਰਨ ਸਿੰਘ, ਹਰਪਾਲ ਟਿਵਾਣਾ, ਡਾ. ਹਰਚਰਨ ਸਿੰਘ, ਅਜਮੇਰ ਔਲਖ ਅਤੇ ਡਾ. ਆਤਮਜੀਤ ਸਿੰਘ ਵਰਗੇ ਨਾਟਕ ਨਿਰਦੇਸ਼ਕਾਂ ਨੂੰ ਇੱਥੇ ਬੁਲਾ ਕੇ ਉਨ÷ ਾਂ ਦੇ ਨਾਟਕ ਕਰਵਾਏ ਜਾਂਦੇ ਰਹੇ ਹਨ। ਪਰ ਹੁਣ ਇੱਥੋਂ ਦੇ ਨਾਟਕਕਾਰਾਂ ਤੇ ਨਿਰਦੇਸ਼ਕਾਂ ਨੇ ਸਥਾਨਕ ਕਲਾਕਾਰਾਂ ਦੀ ਮਦਦ ਨਾਲ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ ਹਨ। ਨੁੱਕੜ ਨਾਟਕ ਅਤੇ ਕਈ ਪੂਰੇ ਨਾਟਕ ਕਰਵਾਏ ਜਾਂਦੇ ਹਨ ਜਿਨ÷ ਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ। ਬਲਜਿੰਦਰ ਲੇਲਣਾ, ਜਸਪਾਲ ਢਿੱਲੋਂ, ਨਾਹਰ ਔਜਲਾ, ਸਰਬਜੀਤ ਸਿੰਘ ਅਰੋੜਾ, ਆਦਿ ਦਾ ਨਾਂ ਇਸ ਖ਼ੇਤਰ ਵਿਚ ਵਿਸ਼ੇਸ਼ ਤੌਰ ‘ਤੇ ਲਿਆ ਜਾ ਸਕਦਾ ਹੈ।
ਰਾਜਨੀਤੀ ਦੇ ਖ਼ੇਤਰ ਵਿੱਚ ਵੀ ਪੰਜਾਬੀਆਂ ਨੇ ਖ਼ੂਬ ਮੱਲਾਂ ਮਾਰੀਆਂ ਹਨ। ਇਹ ਇੱਥੇ ਕੌਂਸਲਰ, ਡਿਪਟੀ ਮੇਅਰ, ਸੂਬਾਈ ਐੱਮ.ਪੀ.ਪੀ., ਪਾਰਲੀਮੈਂਟ ਦੇ ਮੈਂਬਰ ਅਤੇ ਮੰਤਰੀ ਬਣੇ ਹਨ। ਕੈਨੇਡਾ ਦੀ ਤੀਸਰੀ ਵੱਡੀ ਰਾਜਨੀਤਕ ਪਾਰਟੀ ਐੱਨ.ਡੀ.ਪੀ. ਦਾ ਮੁਖੀ ਪੰਜਾਬੀ ਹੈ। ਬਰੈਂਪਟਨ ਦੇ ਪੰਜੇ ਹੀ ਐੱਮ.ਪੀ. ਪੰਜਾਬੀ ਹਨ। ਅਤੇ ਪੰਜਾਂ ਵਿੱਚੋਂ ਤਿੰਨ ਐੱਮ.ਪੀ.ਪੀ. ਪੰਜਾਬੀ ਹਨ ਤੇ ਉਨ÷ ਾਂ ਵਿੱਚੋਂ ਇੱਕ ਮੰਤਰੀ ਵੀ ਹੈ। ਇੱਥੋਂ ਦੇ ਇੱਕ ਐੱਮ.ਪੀ. ਨੇ ਲਗਾਤਾਰ ਛੇ ਵਾਰ ਐੱਮ.ਪੀ. ਬਣਨ ਦਾ ਰਿਕਾਰਡ ਵੀ ਬਣਾਇਆ ਹੈ। ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਹੋਈ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਦੇ 93 ਮੈਂਬਰਾਂ ਵਿੱਚੋਂ 15 ਮੈਂਬਰ ਪੰਜਾਬੀ ਕਮਿਊਨਿਟੀ ਦੇ ਚੁਣੇ ਗਏ ਹਨ। ਇਹ ਵੱਖਰੀ ਗੱਲ ਹੈ ਕਿ ਕੁਝ ਰਾਜਸੀ ਨੇਤਾਵਾਂ ਦੇ ਵਿਰੁੱਧ ਪੰਜਾਬੀ ਭਾਈਚਾਰੇ ਨੂੰ ਸ਼ਿਕਾਇਤ ਵੀ ਹੈ ਕਿ ਉਹ ਵੱਖ-ਵੱਖ ਸਦਨਾਂ ਵਿਚ ਪੰਜਾਬੀ ਕਮਿਊਨਿਟੀ ਦੀ ਆਵਾਜ਼ ਨਹੀਂ ਉਠਾਉਂਦੇ ਅਤੇ ਉੱਥੇ ‘ਸੁੱਚੇ ਮੂੰਹ’ ਹੀ ਬੈਠੇ ਰਹਿੰਦੇ ਹਨ। ਬਲਜੀਤ ਨੇ ਇਸ ਮੁੱਦੇ ਨੂੰ ਇਸ ਪੁਸਤਕ ਵਿਚ ਬੜੇ ਵਧੀਆ ਤਰ÷ ਾਂ ਉਠਾਇਆ ਹੈ
ਕੈਨੇਡਾ ਵਿੱਚ ‘ਕੰਮ, ਕੰਮ ਤੇ ਕੰਮ’ ਹੀ ਜੀਵਨ ਹੈ ਅਤੇ ਇਹ ਕੰਮ ਏਨੇ ਆਸਾਨ ਵੀ ਨਹੀਂ ਹਨ। ਭਾਰੇ ਸੇਫ਼ਟੀ-ਸ਼ੂ ਪਾ ਕੇ ਜਦੋਂ ਇਹ ਕੰਮ ਕਰਨੇ ਪੈਂਦੇ ਹਨ ਤਾਂ ਇਨਸਾਨ ਸਿਰ ਤੋਂ ਪੈਰਾਂ ਤੱਕ ਹਿੱਲ ਜਾਂਦਾ ਹੈ। ਖ਼ਾਸ ਤੌਰ ‘ਤੇ ਜਿੰਨਾਂ ਨੇ ਆਪਣੇ ਦੇਸ਼ ਵਿਚ ਰਹਿੰਦਿਆਂ ਕੋਈ ਕੰਮ ਨਹੀਂ ਕੀਤਾ ਹੁੰਦਾ, ਉਨ÷ ਾਂ ਲਈ ਤਾਂ ਇਹ ਕਰਨਾ ਹੋਰ ਵੀ ਮੁਸ਼ਕਲ ਬਣ ਜਾਂਦਾ ਹੈ। ‘ਸੇਫ਼ਟੀ-ਸ਼ੂਆਂ’ ਬਾਰੇ ਬਲਜੀਤ ਨੇ ਆਪਣੇ ਆਰਟੀਕਲ ”ਪੈਰਾਂ ਨੂੰ ਕਰਾ ਦੇ ਝਾਂਜਰਾਂ ਉਰਫ਼ ਸੇਫ਼ਟੀ-ਸ਼ੂ” ਵਿੱਚ ਉਹ ਕਹਿੰਦੀ ਹੈ, ”ਭਾਰੇ-ਭਾਰੇ ਸੇਫ਼ਟੀ ਸ਼ੂ ਪਾ ਕੇ ਜਦੋਂ ਤੁਸੀਂ ਤੁਰਦੇ ਹੋ ਤਾਂ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਪੈਰਾਂ ਵਿੱਚ ਬੇੜੀਆਂ ਪਈਆਂ ਹੋਣ। ਕਈ ਤਾਂ ਇਨ÷ ਾਂ ਨਾਲ ਇਸ ਤਰ÷ ਾਂ ਜੁੜ ਜਾਂਦੇ ਹਨ ਕਿ ਸਾਰੀ ਉਮਰ ਉਨ÷ ਾਂ ਦਾ ਇਨ÷ ਾਂ ਤੋਂ ਖਹਿੜਾ ਨਹੀਂ ਛੁੱਟਦਾ ਅਤੇ ਜਿਨ÷ ਾਂ ਦਾ ਖਹਿੜਾ ਛੁੱਟ ਵੀ ਜਾਂਦਾ ਹੈ, ਉਹ ਇਨ÷ ਾਂ ਨੂੰ ਸੰਭਾਲ ਕੇ ਰੱਖ ਲੈਂਦੇ ਹਨ ਅਤੇ ਜਦੋਂ ਕੋਈ ਨਵਾਂ ਭਾਈਬੰਦ ਇਮੀਗਰੈਂਟ ਆਉਂਦਾ ਹੈ ਤਾਂ ਉਸ ਨੂੰ ਭੇਂਟ ਕਰ ਦਿੱਤੇ ਹਨ।”
ਕੈਨੇਡਾ ਵਿਚ ਆਪਣੇ ਕੰਮ ਕਰਨ ਦੀ ਹੱਡ-ਬੀਤੀ ਬਲਜੀਤ ਬਾਖ਼ੂਬੀ ਬਿਆਨ ਕਰਦੀ ਹੈ ਕਿ ਕਿਵੇਂ ਉਸ ਨੂੰ ਇੱਥੇ ਆਰਜ਼ੀ ਕੰਮ ਦੇਣ ਵਾਲੀਆਂ ਏਜੰਸੀਆਂ ਰਾਹੀਂ ਵੱਖ-ਵੱਖ ਫ਼ੈਕਟਰੀਆਂ ਵਿੱਚ ਕਈ ਭਾਰੇ-ਭਾਰੇ ਕੰਮ ਕਰਨੇ ਪਏ। ਕਿਵੇਂ ਲੱਕੜੀ ਦੇ ਚਾਰ-ਚਾਰ ਕਿਲੋ ਭਾਰੇ ਦੋ-ਦੋ, ਤਿੰਨ-ਤਿੰਨ ਫੱਟੇ ਚੁੱਕ ਕੇ ਮਸ਼ੀਨ ‘ਤੇ ਰੱਖਣੇ ਪੈਂਦੇ ਸਨ ਜਿਸ ਨਾਲ ਉਸ ਦਾ ਬੁਰਾ ਹਾਲ ਹੋ ਗਿਆ। ਕਈ ਵਾਰ ਉਸ ਦੀਆਂ ਉਂਗਲੀਆਂ ਇਨ÷ ਾਂ ਫੱਟਿਆਂ ਆ ਜਾਣ ਕਰਕੇ ਕਿਵੇਂ ਉਹ ਹੋਰ ਵੀ ਦੁਖੀ ਹੋ ਜਾਂਦੀ ਸੀ। ਫਿਰ ਇੱਥੇ ਕੰਮ ਦਾ ਕੋਈ ਇਤਬਾਰ ਨਹੀਂ ਕਿ ਕੱਲ÷ ਨੂੰ ਕੰਮ ‘ਤੇ ਜਾਣਾ ਵੀ ਹੈ ਜਾਂ ਫਿਰ ਏਜੰਸੀ ਤੋਂ ਅਚਾਨਕ ਫ਼ੋਨ ਆ ਜਾਣਾ ਹੈ ਕਿ ਕੱਲ÷ ਨੂੰ ਕੰਮ ਨਹੀਂ ਹੈ, ਜਦੋਂ ਹੋਵੇਗਾ ਤੁਹਾਨੂੰ ਇਸ ਦੇ ਬਾਰੇ ਕਾਲ ਕਰ ਕੀਤੀ ਜਾਏਗੀ।
ਇਸ ਤਰ÷ ਾਂ ਬਲਜੀਤ ਦੀ ਇਹ ਕਿਤਾਬ ‘ਲੇਖ ਨਹੀਂ ਜਾਣੇ ਨਾਲ਼’ ਕੈਨੇਡੀਅਨ ਜੀਵਨ ਨੂੰ ਬਹੁਤ ਨੇੜਿਉਂ ਵਿਖਾਉਂਦੀ ਹੋਈ ਇਸ ਉੱਪਰ ਭਰਪੂਰ ਰੌਸ਼ਨੀ ਪਾਉਂਦੀ ਹੈ। ਇਹ ਉਨ÷ ਾਂ ਲੋਕਾਂ ਨੂੰ ਸਾਵਧਾਨ ਵੀ ਕਰਦੀ ਹੈ ਜਿਹੜੇ ਸਮਝਦੇ ਹਨ ਕਿ ਕੈਨੇਡਾ ਵਿਚ ਕੰਮ ਬੜੇ ਆਸਾਨ ਹਨ ਅਤੇ ਉੱਥੇ ਡਾਲਰ ਕਮਾਉਣੇ ਬੜੇ ਸੌਖੇ ਹਨ, ਜਿਵੇਂ ਇਹ ਇੱਥੇ ਰੁੱਖਾਂ ਨੂੰ ਲੱਗੇ ਹੋਣ ਅਤੇ ਉਹ ਆ ਕੇ ਜਿੰਨੇ ਮਰਜ਼ੀ ਤੋੜ ਕੇ ਆਪਣੀਆਂ ਝੋਲ਼ੀਆਂ ਭਰ ਲੈਣ।
ਇਹ ਪੁਸਤਕ ਕੰਮਾਂ ਲੱਦੇ ਕੈਨੇਡੀਅਨ ਸਮਾਜ ਦਾ ਸ਼ੀਸ਼ਾ ਬਹੁਤ ਹੀ ਵਧੀਆ ਤਰ÷ ਾਂ ਵਿਖਾਉਂਦੀ ਹੈ। ਇਹ ਗਾਈਡ-ਨੁਮਾ ਪੁਸਤਕ ਲਿਖਣ ਅਤੇ ਛਪਵਾਉਣ ਲਈ ਮੈਂ ਬਲਜੀਤ ਰੰਧਾਵਾ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਇਸ ਦੀ ਸੰਪਾਦਨਾ ਕਰਨ ਵਿੱਚ ਉਸ ਦੇ ਪਤੀਦੇਵ ਹੀਰਾ ਰੰਧਾਵਾ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਹੈ ਅਤੇ ਉਹ ਵੀ ਇਸ ਦੇ ਲਈ ਵਧਾਈ ਦੇ ਪੂਰੇ ਹੱਕਦਾਰ ਹਨ। ‘ਚੇਤਨਾ ਪ੍ਰਕਾਸ਼ਨ ਲੁਧਿਆਣਾ’ ਨੇ ਇਸ ਨੂੰ ਬੜੇ ਰੂਹ ਨਾਲ ਛਾਪਿਆ ਹੈ। ਕਿਤੇ ਕਿਤੇ ਲਗਾਂ-ਮਾਤਰਾਂ ਦੀਆਂ ਮਾਮੂਲੀ ਜਿਹੀਆਂ ਗ਼ਲਤੀਆਂ ਰਹਿ ਵੀ ਗਈਆਂ ਹਨ ਅਤੇ ਇਹ ਕੋਸ਼ਿਸ਼ ਕਰਨ ਦੇ ਬਾਵਜੂਦ ਆਮ ਤੌਰ ‘ਤੇ ਰਹਿ ਹੀ ਜਾਂਦੀਆਂ ਹਨ।
Check Also
ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ
ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …