-2.7 C
Toronto
Monday, February 16, 2026
spot_img
Homeਕੈਨੇਡਾਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ਪੁਸਤਕ ਰਿਲੀਜ਼ ਸਮਾਰੋਹ 7 ਦਸੰਬਰ...

ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ਪੁਸਤਕ ਰਿਲੀਜ਼ ਸਮਾਰੋਹ 7 ਦਸੰਬਰ ਨੂੰ

ਐਬਸਫੋਰਡ : ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ, ਬੀਸੀ, ਕੈਨੇਡਾ ਵੱਲੋਂ 7 ਦਸੰਬਰ ਦਿਨ ਸ਼ਨੀਵਾਰ ਨੂੰ ਦੋ ਪੁਸਤਕਾਂ ‘ਉਦਾਸੀ ਜਾਗਦੀ ਹੈ’ ਅਤੇ ‘ਤੂੰ ਤੇ ਪਿਕਾਸੋ’ ਰਿਲੀਜ਼ ਕੀਤੀਆਂ ਜਾਣਗੀਆਂ। ਇਹ ਪੁਸਤਕਾਂ ਪ੍ਰਸਿੱਧ ਸ਼ਾਇਰ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਵੱਲੋਂ ਲਿਖੀਆਂ ਗਈਆਂ ਹਨ। ਪੁਸਤਕ ਰਿਲੀਜ਼ ਸਮਾਰੋਹ 7 ਦਸੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਖਾਲਸਾ ਦੀਵਾਨ ਸੁਸਾਇਟੀ (ਹੈਰੀਟੇਜ ਗੁਰਦੁਆਰਾ ਸਾਹਿਬ) ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਉਲੀਕਿਆ ਗਿਆ ਹੈ। ਇਸ ਮੌਕੇ ‘ਤੇ ਸਮੂਹ ਸਾਹਿਤਕ ਸੰਸਥਾਵਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਆਉਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਡਾ. ਗੁਰਵਿੰਦਰ ਸਿੰਘ 604 825 1550, ਸੁਰਜੀਤ ਸਿੰਘ ਸਹੋਤਾ 604 897 2843, ਦਵਿੰਦਰ ਸਿੰਘ ਪੂਨੀਆ 604 768 7283 ਜਾਂ ਹਰੀ ਸਿੰਘ ਤਤਲਾ ਨਾਲ 604 302 6768 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS