ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਦਿਨੋ-ਦਿਨ ਵਧ ਰਹੀ ਕਰੋਨਾਂ ਮਹਾਂਮਾਰੀ ਬਾਰੇ ਟੋਰਾਂਟੋਂ ਵਿਖੇ ਵਿਲੀਅਮ ਓਸਲਰ ਹਸਪਤਾਲ ਵਿੱਚ ਸਟਾਫ ਐਮਰਜੈਂਸੀ ਫਿਜ਼ੀਸ਼ੀਅਨ ਦੇ ਅਹੁਦੇ ਤੇ਼ ਸੇਵਾਵਾਂ ਨਿਭਾਅ ਰਹੇ ਡਾ. ਗੁਰਜੀਤ ਸਿੰਘ ਬਾਜਵਾ ਨੇ ઑਅਜੀਤ਼ ਨਾਲ ਵਿਸ਼ੇਸ਼ ਤੌਰ ਤੇ਼ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਕਰੋਨਾ ਨਾਮ ਦੀ ਅਣਦੇਖੀ,ਅਣਸੁਣੀ,ਅਣਸੁਲਝੀ ਅਤੇ ਘਾਤਕ ਬਿਮਾਰੀ ਨੇ ਜੋ ਪੂਰੀ ਦੁਨੀਆ ਵਿੱਚ ਪੈਰ ਪਸਾਰ ਲਏ ਹਨ ਇਸਦਾ ਅਜੇ ਤੱਕ ਕੋਈ ਇਲਾਜ਼ ਨਹੀਂ ਲੱਭਾ ਪਰ ਇਸਦਾ ਇਲਾਜ਼ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜ਼ਾਰੀ ਹਨ ਅਤੇ ਕੁਝ ਦਵਾਈਆਂ ਦੇ ਲਗਾਤਾਰ ਪ੍ਰੀਖਣ ਕੀਤੇ ਜਾ ਰਹੇ ਹਨ।
ਡਾ. ਗੁਰਜੀਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਅਸੀਂ ਕਨੇਡੀਅਨ ਪਬਲਿਕ ਹੈਲਥ ਐਸੋਸ਼ੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਲਗਾਤਾਰ ਪਾਲਣਾ ਕਰ ਰਹੇ ਹਾਂ ਤੇ ਏਹੀ ਕਾਰਨ ਹੈ ਕਿ ਕਨੇਡਾ ਵਿੱਚ ਇਹ ਘਾਤਕ ਬਿਮਾਰੀ ਕਾਫੀ ਹੱਦ ਤੱਕ ਕੰਟਰੋਲ ਵਿੱਚ ਹੈ ਤੇ ਉਹ ਕਨੇਡਾ ਭਰ ਦੇ ਸਾਰੇ ਡਾਕਟਰਾਂ ਅਤੇ ਹੈਲਥ ਸਿਸਟਮ ਦੇ ਸਾਰੇ ਸਟਾਫ ਦੀ ਸਰਾਹਨਾ ਕਰਦੇ ਹਨ ਕਿ ਉਹ ਦਿਨ ਰਾਤ ਡਿਉਟੀ ਕਰਕੇ ਆਪੋ-ਆਪਣੇ ਫਰਜ਼ ਨਿਭਾਅ ਰਹੇ ਹਨ। ਕਰੋਨਾ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਡਾਕਟਰਾਂ ਨੂੰ ਸ਼ੱਕ ਸੀ ਕਿ ਇਹ ਵਾਈਰਸ ਠੰਢ ਵਿੱਚ ਜ਼ਿਆਦਾ ਫੈਲਦਾ ਹੈ ਅਤੇ ਗਰਮੀਆਂ ਆਉਂਣ ਤੇ਼ ਇਸਦਾ ਅਸਰ ਘਟੇਗਾ ਕਿਉਂਕਿ ਲੈਬ ਵਿੱਚ ਇਹੀ ਦੇਖਣ ਨੂੰ ਮਿਲਿਆ ਸੀ ਪਰ ਅਜਿਹਾ ਨਹੀ ਹੈ ਸਗੋਂ ਇਸਦਾ ਅਸਰ ਦਿਨੋ-ਦਿਨ ਵਧ ਰਿਹਾ ਹੈ।
ਡਾ. ਬਾਜਵਾ ਦਾ ਕਹਿਣਾ ਹੈ ਕਿ ਗਲਾ ਦੁਖਣਾ, ਲਗਾਤਾਰ ਖੰਘਣਾਂ, ਸਰੀਰ ਦਾ ਦੁਖਣਾ ਆਦਿ ਇਸਦੇ ਮੁਢਲੇ ਲੱਛਣ ਹਨ ਅਤੇ ਅਜਿਹਾ ਹੋਣ ਤੇ਼ ਤੁਰੰਤ ਹਸਪਤਾਲ ਜਾ ਕੇ ਆਪਣਾ ਚੈੱਕਅੱਪ ਕਰਵਾਉਂਣਾ ਹੀ ਬਿਹਤਰ ਹੈ ਅਤੇ ਮੁਢਲੇ ਦਿਨਾਂ ਦੌਰਾਨ ਇਸ ਉੱਤੇ ਆਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ,ਨੱਕ ਵਗਣਾ,ਉਲਟੀਆਂ,ਟੱਟੀਆਂ,ਢਿੱਡ ਆਦਿ ਦੁਖਣ ਤੇ ਵੀ ਤੁਰੰਤ ਹਸਪਤਾਲ ਜਾ ਕੇ ਟੈਸਟ ਕਰਵਾਉਂਣਾ ਚਾਹੀਦਾ ਹੈ ਅਤੇ ਬੁਖਾਰ ਆਦਿ ਹੋਣ ਤੇ਼ ઑਟੈਲਾਨੋਲ਼ ਦੀ ਗੋਲੀ ਦੀ ਵਰਤੋਂ ਕਰੋ,ਜ਼ਿਆਦਾ ਪਾਣੀ ਪੀਓ ਲਗਾਤਾਰ ਕਸਰਤ ਕਰੋ ਪਰ ਜੇਕਰ ਗਲਾ ਦੁਖਣ ਨਾਲ ਸਾਹ ਲੈਣ ਵਿੱਚ ਮੁਸ਼ਕਿਲ ਪੇਸ਼ ਆਵੇ ਤਾਂ ਤੁਰੰਤ ਹਸਪਤਾਲ ਜਾ ਕੇ ਸਾਹ ਦੇ ਟੈਸਟ ਅਤੇ ਛਾਤੀ ਦੇ ਐਕਸਰੇ ਕਰਵਾਉ।
ਉਹਨਾਂ ਦਾ ਕਹਿਣਾਂ ਹੈ ਕਿ ਪਾਜੀਟਵ ਮਰੀਜ਼ ਦੇ ਛਿੱਕ ਮਾਰਨ ਤੇ ਕਰੋਨਾ ਦਾ ਵਾਈਰਸ ਦੋ ਮੀਟਰ ਤੱਕ ਮਾਰ ਕਰਦਾ ਹੈ ਅਤੇ ਕਿਸੇ ਵੀ ਚੀਜ਼ ਤੇ ਹੱਥ ਲਾਉਂਣ ਨਾਲ ਕਈ ਘੰਟੇ ਉੱਥੇ ਇਸਦਾ ਅਸਰ ਰਹਿੰਦਾ ਹੈ,ਪ੍ਰਹੇਜ਼ ਸਭ ਤੋਂ ਵਧੀਆ ਇਲਾਜ਼ ਹੈ ਵੱਧ-ਤੋਂ ਵੱਧ ਘਰ ਵਿੱਚ ਹੀ ਰਹੋ,ਜਿਆਦਾ ਜ਼ਰੂਰੀ ਕੰਮ ਹੋਣ ਤੇ਼ ਬਾਹਰ ਜਾਣਾਂ ਜਾਂ ਘਰ ਲਈ ਗਰੋਸਰੀ ਲੈਣ ਜਾਣ ਸਮੇਂ ਸਾਵਧਾਨੀਆਂ ਵਰਤੋਂ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖੋ,ਮੂੰਹ ਤੇ਼ ਮਾਸਕ ਅਤੇ ਹੱਥਾਂ ਤੇ਼ ਦਸਤਾਨੇ ਪਾ ਕੇ ਰੱਖੋ, ਘਰ ਵਾਪਸ ਆਉਂਣ ਤੇ਼ ਸਾਬਣ ਨਾਲ ਚੰਗੀ ਤਰਾਂ ਧੋਵੋ, ਮੂੰਹ ਅਤੇ ਨੱਕ ਤੇ ਬਾਰ-ਬਾਰ ਹੱਥ ਨਾ ਲਾਵੋ ਇਸ ਨਾਲ ਇਸਦਾ ਅਸਰ ਛੇਤੀ ਅਤੇ ਤੇਜੀ ਨਾਲ ਹੁੰਦਾ ਹੈ,ਜੇਕਰ ਕਰੋਨਾ ਵਾਈਰਸ ਹੈ ਤਾਂ ਤਕਰੀਬਨ 10 ਦਿਨਾਂ ਬਾਅਦ ਇਸਦਾ ਪਤਾ ਲੱਗਣਾਂ ਸ਼ੁਰੂ ਹੁੰਦਾ ਹੈ ਅਤੇ ਘੱਟ ਅਸਰ ਕਰਨ ਵਾਲੇ ਵਾਈਰਸ ਨਾਲ 80 ਫੀਸਦੀ ਮਰੀਜ਼ ਠੀਕ ਹੋਣ ਦੀ ਸੰਭਾਵਨਾਂ ਹੁੰਦੀ ਹੈ ਜਦੋਂ ਕਿ 20ਫੀਸਦੀ ਲੋਕਾਂ ਵਿੱਚ ਇਸਦਾ ਅਸਰ ਵਧੇਰੇ ਵੇਖਣ ਨੂੰ ਮਿਲ ਸਕਦਾ ਹੈ ਅਤੇ ਕਈ ਵਾਰ ਕਰੋਨਾਂ ਦੇ ਲੱਛਣਾ ਵਾਲੇ ਮਰੀਜ਼ਾਂ ਦਾ ਛੇਤੀ ਕੀਤਿਆਂ ਪਤਾ ਨਹੀ ਲੱਗਦਾ ਜਿਸ ਨਾਲ ਕਈ ਹੋਰ ਵੀ ਲੋਕਾਂ ਉੱਤੇ ਇਸਦਾ ਅਸਰ ਹੋ ਜਾਂਦਾ ਹੈ ਮੂੰਹ ਦੀ ਹਵਾੜ ਅਤੇ ਸਵਾਦ ਵੀ ਬਦਲ ਸਕਦਾ ਹੈ ਆਪਣਾ ਆਲਾ ਦੁਆਲਾ ਚੰਗੀ ਤਰ੍ਹਾਂ ਸਾਫ ਕਰੋ, ਵਾਈਪਸ(ਕੈਮੀਕਲ ਵਾਲਾ ਗਿੱਲਾ ਟਿਸ਼ੂ) ਦੀ ਵਰਤੋਂ ਕਰੋ,ਬਾਹਰੋਂ ਲਿਆਉਂਣ ਬਾਅਦ ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਧੋਣ ਬਾਅਦ ਹੀ ਉਹਨਾਂ ਦੀ ਵਰਤੋਂ ਕਰੋ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …