-9.2 C
Toronto
Wednesday, January 28, 2026
spot_img
Homeਕੈਨੇਡਾਫ਼ਰੀਜ਼ਿੰਗ ਰੇਨ ਤੇ ਸਖ਼ਤ ਸਰਦੀ ਦੇ ਮੌਸਮ ਵਿਚ ਸੰਜੂ ਗੁਪਤਾ ਨੇ ਟੈਨੇਨਬਾਮ...

ਫ਼ਰੀਜ਼ਿੰਗ ਰੇਨ ਤੇ ਸਖ਼ਤ ਸਰਦੀ ਦੇ ਮੌਸਮ ਵਿਚ ਸੰਜੂ ਗੁਪਤਾ ਨੇ ਟੈਨੇਨਬਾਮ 10 ਕਿਲੋਮੀਟਰ ਦੌੜ ਵਿਚ ਹਿੱਸਾ ਲਿਆ

ਟੋਰਾਂਟੋ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਪਹਿਲੀ ਦਸੰਬਰ ਨੂੰ ਫ਼ਰੀਜ਼ਿੰਗ ਰੇਨ ਅਤੇ ਸਖ਼ਤ ਸਰਦੀ ਦੇ ਮੌਸਮ ਦੇ ਬਾਵਜੂਦ ਸੰਜੂ ਗੁਪਤਾ ਨੇ ਟੈਨੇਨਬਾਮ ਦੌੜ ਵਿਚ ਭਾਗ ਲਿਆ।
ਇਸ ਦੌੜ ਦਾ ਨਾਂ ‘ਟੈਨੇਨਬਾਮ’ (Tannenbaum) ਰੁੱਖ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਹ 10 ਕਿਲੋਮੀਟਰ ਦੌੜ ਟੋਰਾਂਟੋ ਬੀਚ ਨੇਬਰਹੁੱਡ ਵਿਚ ਹਰ ਸਾਲ ਦਸੰਬਰ ਦੇ ਪਹਿਲੇ ਐਤਵਾਰ ਨੂੰ ਕਰਵਾਈ ਜਾਂਦੀ ਹੈ ਅਤੇ ਇਸ ਸ਼ੁਗਲੀਆ ਦੌੜ ਵਿਚ ਦੌੜਾਕ ਵੱਡੀ ਗਿਣਤੀ ਵਿਚ ਹਿੱਸਾ ਲੈਂਦੇ ਹਨ। ਇਸ ਵਾਰ ‘ਫ਼ਰੀਜ਼ਿੰਗ ਰੇਨ’ ਹੋਣ ਕਾਰਨ ਮੌਸਮ ਬਹੁਤ ਠੰਢਾ ਹੋ ਗਿਆ ਅਤੇ ਇਸ ਲਈ ਦੌੜਾਕਾਂ ਦੀ ਗਿਣਤੀ ਕੁਝ ਘਟ ਗਈ।
ਦੌੜ ਦੇ ਸ਼ੁਰੂ ਹੋਣ ਸਮੇਂ ਤਾਪਮਾਨ ਮਨਫ਼ੀ 2 ਡਿਗਰੀ ਸੈਂਟੀਗਰੇਡ ਸੀ। ਇਸ ਦੇ ਬਾਵਜੂਦ ਇਸ ਦੌੜ ਵਿਚ 936 ਦੌੜਾਕ ਦੌੜੇ ਜਿਨ੍ਹਾਂ ਵਿਚ 503 ਪੁਰਸ਼ ਅਤੇ 433 ਇਸਤਰੀਆਂ ਸਨ। ਸੰਜੂ ਨੇ ਨੇ ਇਹ ਦੌੜ ਇਕ ਘੰਟਾ 11 ਮਿੰਟ ਤੇ 26 ਸਕਿੰਟ ਵਿਚ ਪੂਰੀ ਕੀਤੀ ਅਤੇ ਉਹ ਇਸ ਵਿਚ 855ਵੇਂ ਸਥਾਨ ‘ਤੇ ਰਿਹਾ। ਇਨ੍ਹਾਂ ਤੋਂ ਇਲਾਵਾ ਇਸ ਦੌੜ ਲਈ 100 ਬੱਚਿਆਂ ਨੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ ਪਰ ਮੌਸਮ ਵਧੇਰੇ ਖ਼ਰਾਬ ਹੋਣ ਕਾਰਨ ਕਈ ਮਾਪੇ ਆਪਣੇ ਬੱਚਿਆਂ ਨੂੰ ਇਸ ਵਿਚ ਦੌੜਨ ਲਈ ਨਾ ਲਿਆਏ। ਪਰ ਫਿਰ ਵੀ 75 ਬੱਚਿਆਂ ਨੇ ਅਜਿਹੇ ਬਰਫ਼ੀਲੇ ਮੌਸਮ ਵਿਚ ਇਸ ਬਰਫ਼ੀਲੇ ਮੌਸਮ ਵਿਚ ਇਸ ਦੌੜ ਵਿਚ ਹਿੱਸਾ ਲਿਆ। ਇਨ੍ਹਾਂ ਬੱਚਿਆਂ ਸਮੇਤ ਇਸ ਦੌੜ ਵਿਚ ਭਾਗ ਲੈਣ ਸਾਰੇ ਹੀ ਦੌੜਾਕਾਂ ਦੇ ਹੱਠ ਤੇ ਹੌਸਲੇ ਦੀ ਦਾਦ ਦੇਣੀ ਬਣਦੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਚੈਰਿਟੀ ਦੌੜ ਵਿਚ 20,000 ਡਾਲਰ ਤੋਂ ਵਧੇਰੇ ਰਕਮ ਇਕੱਠੀ ਹੋਈ ਅਤੇ ਇਹ ਕ੍ਰਿਸਮਸ ਦੇ ਮੌਕੇ 1000 ਤੋਂ ਵੱਧ ਘਰਾਂ ਵਿਚ ਬੱਚਿਆਂ ਲਈ ਖਿਡੌਣੇ ਪਹੁੰਚਾਉਣ ਲਈ ਖ਼ਰਚੀ ਜਾਵੇਗੀ।

RELATED ARTICLES
POPULAR POSTS