ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਬਲਵਿੰਦਰ ਬਰਾੜ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਮੈਂਬਰਾਂ ਦਾ ਧੰਨਵਾਦ ਕਰਨ ਦੇ ਨਾਲ ਹੀ ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ ਦਾ ਲੰਬੀ ਗੈਰਹਾਜ਼ਰੀ ਬਾਦ ਅਤੇ ਨਵੇਂ ਚੁਣੇ ਪ੍ਰਧਾਨਾਂ ਸੁਖਦਰਸ਼ਨ ਸਿੰਘ ਕੁਲਾਰ, ਸੁਖਦੇਵ ਸਿੰਘ ਬੇਦੀ ਅਤੇ ਹੋਰਨਾਂ ਦਾ ਮੀਟਿੰਗ ਵਿੱਚ ਪਹਿਲੀ ਵਾਰ ਸ਼ਾਮਲ ਹੋਣ ਤੇ ਸਵਾਗਤ ਕੀਤਾ। ਇਸ ਤੋਂ ਬਾਅਦ ਐਸੋਸੀਏਸ਼ਨ ਵਲੋਂ ਪਿਛਲੇ ਕਈ ਸਾਲਾਂ ਤੋਂ ਕਰਵਾਏ ਜਾ ਰਹੇ ਸਮਾਗਮ ਦੇ ਪ੍ਰਬੰਧ ਬਾਰੇ ਵਿਸਥਾਰ ਪੂਰਬਕ ਗੱਲਬਾਤ ਹੋਈ ਇਸ ਵਿਚਾਰ ਵਟਾਂਦਰੇ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਭਾਗ ਲਿਆ ਅਤੇ ਆਪਣੇ ਕੀਮਤੀ ਸੁਝਾਅ ਦਿੱਤੇ। ਫੈਸਲੇ ਮੁਤਾਬਕ ਇਸ ਸਾਲ ਦਾ ਇਹ ਸਾਲਾਨਾ ਸਮਾਗਮ 29 ਜੁਲਾਈ ਦਿਨ ਐਤਵਾਰ ਸਵੇਰੇ 10:30 ਤੋਂ 4:00 ਵਜੇ ਤੱਕ ਡਿਕਸੀ ਅਤੇ ਸੈਂਡਲਵੁੱਡ ਇੰਟਰਸੈਕਸ਼ਨ ‘ਤੇ ਸਥਿਤ ਬਰੈਂਪਟਨ ਸ਼ੌਕਰ ਸੈਂਟਰ ਵਿੱਚ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਸ ਸਮਾਗਮ ਵਿੱਚ ਸੀਨੀਅਰਜ਼ ਕਲੱਬਾਂ ਤੋਂ ਬਿਨਾਂ ਬਹੁਤ ਸਾਰੇ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਕ ਅਦਾਰੇ ਭਾਗ ਲੈ ਰਹੇ ਹਨ। ਤਰਕਸ਼ੀਲ ਸੁਸਾਇਟੀ, ਸਰੋਕਾਰਾਂ ਦੀ ਆਵਾਜ਼, ਲੋਟਸ ਫਿਉਨਲ ਹੋਮ ਅਤੇ ਬਲਬੀਰ ਕੌਰ ਸੋਹੀ ਡੈਂਟਿਸਟ ਵਲੋਂ ਜਾਣਕਾਰੀ ਭਰਪੂਰ ਵਿਸ਼ੇਸ਼ ਸਟਾਲ ਲਾਏ ਜਾਣਗੇ। ਜਨਰਲ ਬਾਡੀ ਦੀ ਇਸ ਮੀਟਿੰਗ ਵਿੱਚ ਦਲਬੀਰ ਕੰਬੋਜ ਨੇ ਬਰੈਂਪਟਨ ਵਿੱਚ ਮੈਡੀਕਲ ਕਾਲਜ ਅਤੇ ਹੋਰ ਹੱਸਪਤਾਲ ਖੋਲ੍ਹੇ ਜਾਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਤੇ ਦਸਤਖਤ ਕਰਵਾਏ। ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਲੋਕਾਂ ਲਈ ਚਾਹ-ਪਾਣੀ ਅਤੇ ਸਨੈਕਸ ਦਾ ਖੁਲ੍ਹਾ ਅਤੇ ਵਧੀਆ ਪਰਬੰਧ ਹੋਵੇਗਾ । ਸਾਰੇ ਪ੍ਰਬੰਧਾ ਲਈ ਵੱਖ ਵੱਖ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331 ਜਾਂ ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026, ਕਰਤਾਰ ਸਿੰਘ ਚਾਹਲ 647-854-8746 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …