ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਮਾਰਚ 2017 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਸੁਰਿੰਦਰ ਗੀਤ ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਅੱਜ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਰਫ਼ੀ ਅਹਮਦ ਨੇ, ਜੋ ਉਰਦੂ ਦੇ ਬੜੇ ਅੱਛੇ ਬੁਲਾਰੇ ਹਨ, ਇਕ ਕਹਾਣੀ “ਸ਼ੱਬੋ” ਅਪਣੇ ਖ਼ਾਸ ਅੰਦਾਜ਼ ਵਿਚ ਸੁਣਾ ਕੇ ਸਭਾ ਨੂੰ ਕਾਇਲ ਕਰ ਦਿੱਤਾ।ઠ
ਹਰਨੇਕ ਬੱਧਣੀ ਹੋਰਾਂ ਸਮਾਜ ਵਿੱਚ ਧੀਆਂ ਨਾਲ ਹੁੰਦੇ ਵਿਤਕਰੇ ਤੇ ਚੋਟ ਕਰਦੀ ਆਪਣੀ ਰਚਨਾ ਨਾਲ ਸਭ ਨੂੰ ਤੇ ਖ਼ਾਸ ਕਰਕੇ ਲਿਖਾਰੀਆਂ ਨੂੰ ਇਹ ਸੁਨੇਹਾ ਦਿੱਤਾ। ਬੀਬੀ ਸੁਰਿੰਦਰ ਗੀਤ ਨੇ ਅਪਣੀ ਇਕ ਕਵਿਤਾ ਤੇ ਗੀਤ ਪੇਸ਼ ਕਰਕੇ ਤਾੜੀਆਂ ਲੈ ਲਈਆਂ- ਮਾਸਟਰ ਜੀਤ ਸਿੰਘ ਸਿੱਧੂ ਹੋਰਾਂ ‘ਫ਼ਿਰਾਕ ਗੋਰਖਪੁਰੀ’ ਦੇ ਕੁਝ ਉਰਦੂ ਸ਼ੇਅਰ ਸਾਂਝੇ ਕਰਕੇ ਤਾੜੀਆਂ ਲਈਆਂ। ਜਸਵੀਰ ਸਿੰਘ ਸਹੋਤਾ ਹੋਰਾਂ ਅਪਣੇ ਦੋਹਿਰਾ ਕਾਵਿ-ਸੰਗ੍ਰਹਿ “ਐ ਮੇਰੇ ਭੋਲੇ ਮਨਾ” ਵਿੱਚੋਂ ਅਪਣੇ ਕੁਝ ਦੋਹੇ ਸਾਂਝੇ ਕਰਕੇઠ ਸੁਰਿੰਦਰ ਢਿੱਲੋਂ ਹੋਰਾਂ ਇਕ ਮਸ਼ਹੂਰ ਹਿੰਦੀ ਗ਼ਜ਼ਲ ਕਰੋਕੇ ਨਾਲ ਗਾਕੇ ਰੌਣਕ ਲਾ ਦਿੱਤੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਪਣੀਆਂ ਦੋ ਗ਼ਜ਼ਲਾਂ ਸਾਂਝੀਆਂ ਕਰਕੇ ਭਰਪੂਰ ਤਾਲੀਆਂ ਦੀ ਦਾਦ ਲੈ ਲਈઠਸੁਖਵਿੰਦਰ ਸਿੰਘ ਤੂਰ ਹੋਰਾਂ ਪੰਮਾ ਡੂਮੇਵਾਲੀਆ ਦਾ ਗਾਇਆ ਗੀਤ “ਸੱਚੇ ਬੋਲ” ਏਨਾ ਸੋਹਣਾ ਗਾਇਆ ਕਿ ਸਭ ਝੂਮ ਉੱਠੇ।ઠਬੀਬੀ ਨਿਰਮਲ ਕੰਡਾ ਨੇ ਅਪਣੀ ਹਿੰਦੀ ਗ਼ਜ਼ਲ ਸਾਂਝੀ ਕਰਕੇ ਵਾਹ-ਵਾਹ ਲਈ। ਜਸਬੀਰ ਚਾਹਲ “ਤਨਹਾ” ਹੋਰਾਂ ਇਹ ਚਿੰਤਾ ਦਰਸਾਈ ਕਿ ਅਜੋਕੇ ਸਮੇਂ ਦਾ ਇਹ ਸਾਹਿਤਕ ਮਾਹੌਲ ਤੇ ਸਾਹਿਤਕ ਸਭਾਵਾਂ ਜਲਦੀ ਹੀ ਅਤੀਤ ਦੀ ਇਕ ਗੱਲ ਬਣ ਜਾਣਗੀਆਂ ਜੇ ਅਸੀਂ ਅੱਜ ਕੱਲ੍ਹ ਦੇ ਨੌਜਵਾਨ ਤਬਕੇ ਤੇ ਬੱਚਿਆਂ ਨੂੰ ਅਪਣੇ ਨਾਲ ਜੋੜਨ ਵਿੱਚ ਅਸਮਰਥ ਰਹੇ। ਅਮਰੀਕ ਚੀਮਾ ਹੋਰਾਂ ‘ਉਜਾਗਰ ਸਿੰਘ ਕੰਵਲ’ ਦਾ ਲਿਖਿਆ ਗੀਤ ਬੜੀ ਖ਼ੂਬਸੂਰਤੀ ਨਾਲ ਗਾਕੇ ਰੰਗ ਬੰਨ੍ਹਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …