ਬਰੈਂਪਟਨ/ਬਾਸੀ ਹਰਚੰਦ : 20 ਅਗਸਤ ਦਿਨ ਸਨਿਚਰਵਾਰ ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਨਿਵਾਸੀ ਪਰਿਵਾਰਾਂ ਲਈ ਸੁਭ ਦਿਹਾੜਾ, ਜੋ ਉਡੀਕਦਿਆਂ ਇਹ ਦਿਨ ਆਇਆ।
ਇਸ ਦਿਨ ‘ਤੇ ਆਪਣੀ ਸੋਲਵੀਂ ਪਿਕਨਿਕ ਤੇ ਪਰਿਵਾਰ ਵਾਈਲਡ ਵੁੱਡ ਪਾਰਕ (ਪਾਲ ਕੌਫੀ) ਵਿਖੇ ਇਕੱਤਰ ਹੋਏ। ਦਸ ਵਜੇ ਪ੍ਰਬੰਧਕ ਸਾਡੇ ਸੀਨੀਅਰ ਮੈਂਬਰ ਜਲੌਰ ਸਿੰਘ ਕਾਹਲੋਂ, ਧਰਮ ਸਿੰਘ ਕੰਗ, ਹਰਚੰਦ ਸਿੰਘ ਬਾਸੀ, ਭੁਪਿੰਦਰ ਸਿੰਘ ਖੋਸਾ, ਸੁਖਜੀਤ ਕੰਗ, ਸੁਖਦੇਵ ਸਿੰਘ ਕਾਹਲੋਂ, ਦਿਲਬਾਗ ਸਿੰਘ ਸੰਧੂ, ਪਰੀਤਪਾਲ ਰਾਣਾ, ਗੁਪਰੀਤ ਸਿੰਘ ਖੋਸਾ, ਜਸਵਿੰਦਰ ਸਿੰਘ ਸੇਖੋਂ, ਗੁਰਜੀਤ ਸਿੰਘ ਸਰਾਂ, ਰਛਪਾਲ ਸਿੰਘ ਬਰਾੜ ਫੋਟੋਗਰਾਫਰ ਅਤੇ ਹਰਪਰੀਤ ਢਿਲੋਂ ਸੱਭ ਲੋੜੀਦਾ ਸਮਾਨ ਲੈ ਕੇ ਬਿਨਾਂ ਕਿਸੇ ਢਿੱਲ ਮੱਠ ਤੋਂ ਪਹੁੰਚ ਗਏ।
ਪਾਰਕ ਵਿੱਚ ਪਹੁੰਚ ਕੇ ਸੱਭ ਤਿਆਰੀਆਂ ਸੌ ਪ੍ਰਤੀਸ਼ਤ ਮੁਕੰਮਲ ਕਰ ਲਈਆਂ। ਟੈਂਟ, ਮੇਜ਼, ਕੁਰਸੀਆਂ, ਸਾਊਡ, ਸਪੌਸਰਜ਼ ਦੇ ਬੈਨਰ, ਬਰੇਕਫਾਸਟ ਦਾ ਸਮਾਨ, ਠੰਡੇ, ਰੂਹ ਅਫਜ਼ਾ ਅਤੇ ਹੋਰ ਸੱਭ ਲੋੜੀਂਦਾ ਸਮਾਨ ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਹਰ ਤਰ੍ਹਾਂ ਨਾਲ ਮੁਕੰਮਲ ਸੀ। ਜਿਉਂ ਹੀ ਮਹਿਮਾਨਾਂ ਦੀ ਆਵਾਜਾਈ ਸ਼ੁਰੂ ਹੋਈ ਸੱਭ ਤੋਂ ਪਹਿਲਾਂ ਅਕਾਲ ਪੁਰਖ ਅੱਗੇ ਪਰਿਵਾਰਾਂ ਦੀ ਸੁਖ ਸਾਂਤੀ ਲਈ ਅਰਦਾਸ ਕਰਕੇ ਅਤੇ ਵਿਛੜ ਗਏ ਸਾਥੀਆਂ ਨੂੰ ਯਾਦ ਕੀਤਾ। ਉਪਰੰਤ :”ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਭਹੂੰ ਨ ਟਰੋ॥” ਦਾ ਸਬਦ ਗਾਇਨ ਕੀਤਾ ਅਤੇ ਕੈਨੇਡਾ ਦਾ ਕੌਮੀ ਤਰਾਨਾ ਗਾਇਆ।
ਇਸ ਤੋਂ ਬਾਅਦ ਨਾਸ਼ਤੇ/ਸਨੇਕਸ ਦੀ ਸ਼ੁਰੂਆਤ ਕੀਤੀ। ਵਿੰਹਦਿਆਂ ਵਿੰਹਦਿਆਂ ਆਦਮੀਆਂ, ਮਹਿਲਾਵਾਂ ਅਤੇ ਬੱਚਿਆਂ ਨਾਲ ਪਾਰਕ ਵਿੱਚ ਗਹਿਮਾ ਗਹਿਮੀ ਹੋਣ ਲੱਗੀ। ਕਰੋਨਾ ਦੀ ਮਾਰ ਤੋਂ ਬਾਅਦ ਇਕੱਤਰ ਹੋਏ ਪਰਿਵਾਰ ਇਕ ਦੂਜੇ ਨੂੰ ਚਾਈਂ ਚਾਈਂ ਗਲੇ ਲੱਗ ਲੱਗ ਮਿਲਦੇ ਰਹੇ। ਪਿਕਨਿਕ ਵਿਚ ਲਗਪਗ ਚਾਰ ਸੌ ਵਿਅਕਤੀ ਸਾਮਲ ਹੋ ਗਏ ਅਤੇ ਸਵੀਟ ਮਹਿਲ ਰੈਸਟੋਰੈਂਟ ਵਾਲਿਆਂ ਦੇ ਅਤਿ ਸੁਆਦਲੇ ਭੋਜਨ ਨੂੰ ਖਾ ਕੇ ਅਨੰਦ ਮਾਣਦੇ ਰਹੇ।
ਰਿਸ਼ਤਿਆਂ ਦੀਆਂ ਸਾਝਾਂ ਦੀਆਂ ਗੱਲਾਂ ਅਤੇ ਰੁੱਖਾਂ ਦੀਆਂ ਛਾਵਾਂ ਪਾਰਕ ਦੇ ਛੈਡਾਂ ਨੇ ਜਰਾ ਜਿੰਨੀ ਗਰਮੀ ਮਹਿਸੂਸ ਨਹੀਂ ਹੋਣ ਦਿਤੀ। ਦੂਸਰਾ ਸੁਆਦੀ ਰੂਹ ਅਫਜਾ ਨੇ ਪਿਆਸ ਨੂੰ ਤਰਿਪਤ ਕਰੀ ਰੱਖਿਆ। ਸ਼ਹਿਰ ਦੀਆਂ ਕੁੱਝ ਸਨਮਾਨ ਯੋਗ ਸਖਸੀਅਤਾਂ ਸਾਡੇ ਬੁਲਾਵੇ ‘ਤੇ ਸ਼ਾਮਲ ਹੋਈਆਂ ਜਿਨ੍ਹਾਂ ਵਿੱਚ ਮੋਗੇ ਤੋਂ ਵਿਦਵਾਨ ਪੂਰਨ ਸਿੰਘ ਪਾਂਧੀ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ, ਨਾਮਵਰ ਸੋਸ਼ਲ ਐਕਟੀਵਿਸਟ ਗੁਰਦੇਵ ਸਿੰਘ ਮਾਨ, ਮਹੇਸਰੀ ਤੋਂ ਹੋਣਹਾਰ ਪੁਲਿਸ ਸਾਰਜੈਂਟ ਬਲਜੀਵਨ ਸਿੰਘ ਸੰਧੂ, ਜ਼ਿਲ੍ਹਾ ਫਿਰੋਜਪੁਰ ਤੋਂ ਮੇਲਿਆਂ ਦਾ ਧਨੀ ਨਾਮਵਰ ਹਸਤੀ ਜਸਵਿੰਦਰ ਸਿੰਘ ਖੋਸਾ, ਉਘੈ ਪੱਤਰਕਾਰ ਸੱਤਪਾਲ ਜੌਹਲ, ਮੋਗਾ ਕਲੱਬ ਦੇ ਪਰਧਾਨ ਜਤਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਕਾਹਲੋਂ ਅਤੇ ਪਿਆਰਾ ਸਿੰਘ ਪੰਨੂ ਆਦਿ ਸ਼ਾਮਲ ਸਨ।
ਪਿੰਡ ਸਨ੍ਹੇਰ ਸੇਖੋਂ ਪਰਿਵਾਰ ਤੋਂ ਹਰ ਸਾਲ ਪੱਕੀ ਡਿਉਟੀ ਸੰਭਾਲਦੇ ਮਿਹਨਤੀ ਖਜਾਨਚੀ ਅਜੈਬ ਸਿੰਘ ਸੇਖੋਂ ਨੇ ਮਹਿਮਾਨਾਂ ਵੱਲੋਂ ਮਾਇਕ ਸਹਾਇਤਾ ਲੈ ਕੇ ਪਰਚੀਆਂ ਕੱਟੀਆਂ। ਮਹਿਮਾਨਾਂ ਨੇ ਦਿਲ ਖੋਹਲ ਕੇ ਮਾਇਕ ਸਹਾਇਤਾ ਕੀਤੀ। ਸਹਾਇਤਾ ਕਰਨ ਵਾਲੇ ਸੱਭ ਮਹਿਮਾਨਾਂ ਦਾ ਸਮੁੱਚੀ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ। ਸੱਭ ਦੇ ਨਾਂ ਸਹਾਇਤਾ ਬੁਕ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹਨ। ਸੌ ਡਾਲਰ ਦੀ ਸਹਾਇਤਾ ਕਰਨ ਵਾਲਿਆਂ ਨੂੰ ਕਲੱਬ ਵੱਲੋਂ ਟੀ ਸ਼ਰਟ ਦਾ ਗਿਫਟ ਦਿੱਤਾ ਗਿਆ।
ਸਾਡੇ ਸਨਮਾਨਯੋਗ ਸਪੌਸਰਾਂ ਵਿੱਚ ਸਵੀਟ ਮਹਿਲ ਰੈਸਟੋਰੈਂਟ ਤੋਂ ਸੁਖਰਾਜ ਸਿੰਘ ਕੰਗ ਇੱਕ ਹਜ਼ਾਰ ਡਾਲਰ, ਅਵਤਾਰ ਸਿੰਘ ਖੋਸਾ ਫਰੈਸ਼ ਗਰੌਸਰੀ ਕੇਲਡਨ ਇੱਕ ਹਜ਼ਾਰ ਡਾਲਰ, ਬਲਜਿੰਦਰ ਸਿੰਘ ਸੰਧੂ, ਸੰਧੂ ਲਾਅ ਆਫਿਸ ਤੋਂ ਪੰਜ ਸੌ ਡਾਲਰ, ਜਸਵਿੰਦਰ ਸਿੰਘ ਸੇਖੋਂ ਵਰਲਡ ਫਾਇਨੈਸ਼ਲ ਗਰੁਪ ਤੋਂ ਪੰਜ ਸੌ ਡਾਲਰ, ਸੁਖਪਾਲ ਸਿੰਘ ਕੰਗ ਨੌਰਥ ਮਿਕਸ ਕੰਕਰੀਟ ਤੋਂ ਪੰਜ ਸੌ ਡਾਲਰ ਅਤੇ ਜਸਕਰਨ ਸਿੰਘ ਖੋਸਾ ਵਰਲਡ ਫਾਇਨੈਸ਼ਲ ਗਰੁਪ ਇਮੀਗ੍ਰੇਸਨ ਤੋਂ ਪੰਜ ਸੌ ਡਾਲਰ, ਦੇ ਕੇ ਸਹਾਇਤਾ ਕੀਤੀ। ਕਲੱਬ ਕਮੇਟੀ ਨੇ ਇਨ੍ਹਾਂ ਸਪੌਂਸਰਜ਼ ਮੈਬਰਾਂ ਦਾ ਪਲੈਕ ਦੇ ਕੇ ਸਨਮਾਨ ਕੀਤਾ ਅਤੇ ਅਤਿ ਧੰਨਵਾਦ ਕੀਤਾ।
ਖਚਾ ਖਚ ਭਰੇ ਪਾਰਕ ਵਿੱਚ ਪ੍ਰੋਗਰਾਮ ਰੋਕ ਕੇ ਸਾਡੇ ਕੋਲੋਂ ਵਿੱਛੜ ਗਏ ਪਿਆਰੇ ਸਾਥੀਆਂ ਨੂੰ ਦੋ ਮਿੰਟ ਮੋਨ ਧਾਰ ਕੇ ਸੱਭ ਮਹਿਮਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ।
ਕਮੇਟੀ ਨੇ ਸਾਡੀ ਪਿਕਨਿਕ ਦੀ ਐਡ ਦੇਣ ਵਾਲੇ ਅਖਬਾਰਾਂ ਅਤੇ ਰੇਡੀਉ ਵਾਲੇ ਆਦਰਯੋਗ ਮੀਡੀਆ ਲਈ ਧੰਨਵਾਦੀ ਮਤਾ ਵੀ ਪਾਸ ਕੀਤਾ। ਅੰਕਲ ਜੈਕਾਰ ਦੁਗਲ ਦਾ ਵੀ ਧੰਨਵਾਦ ਕੀਤਾ। ਲੱਗਪੱਗ ਢਾਈ ਕੁ ਵਜੇ ਬੱਚਿਆਂ ਬੀਬੀਆਂ ਅਤੇ ਨੌਜਵਾਨਾਂ ਦੀਆਂ ਖੇਡਾਂ ਸ਼ੁਰੂ ਹੋ ਗਈਆਂ, ਜਿਨ੍ਹਾਂ ਵਿਚ ਵੱਖ-ਵੱਖ ਉਮਰ ਗਰੁੱਪਾਂ ਦੇ ਮੁਕਾਬਲੇ ਹੋਏ। ਹਰ ਉਮਰ ਗਰੁੱਪ ਦੇ ਬੀਬੀਆਂ, ਬੱਚਿਆਂ, ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਦਰਸ਼ਕਾਂ ਨੇ ਬੜੀ ਦਿਲਚਸਪੀ ਨਾਲ ਖੇਡਾਂ ਦਾ ਅਨੰਦ ਮਾਣਿਆ। ਜੇਤੁਆਂ ਨੂੰ ਸੁੰਦਰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।