ਮਿਸੀਸਗਾ : ਮਿਸੀਸਾਗਾ-ਮਾਲਟਨ ਤੋਂ ਐਮਪੀਪੀ ਦੀਪਕ ਆਨੰਦ ਨੇ ਅਰਥ ਡੇਅ ਦੇ ਮੌਕੇ ‘ਤੇ ਏਕਰੋਨ ਪਲੇਸ ਟਾਊਨ ਹਾਲ ਕੰਪਲੈਕਸ ਵਿਚ ਕਲੀਨਅਪ ਡੇਅ ਦਾ ਆਯੋਜਨ ਕੀਤਾ ਅਤੇ ਲੋਕਾਂ ਨੂੰ ਸਾਫ ਸਫਾਈ ਦਾ ਸੰਦੇਸ਼ ਦਿੱਤਾ। ਇਸ ਮੌਕੇ ‘ਤੇ ਐਮਪੀਪੀ ਦੀਪਕ ਆਨੰਦ ਨੇ ਦੱਸਿਆ ਕਿ ਉਹ ਮਿਸੀਸਾਗਾ ਅਤੇ ਮਾਲਟਨ ਨੂੰ ਸਾਫ ਅਤੇ ਬਿਹਤਰ ਕਮਿਊਨਿੀ ਦੇ ਤੌਰ ‘ਤੇ ਅੱਗੇ ਵਧਦੇ ਹੋਏ ਦੇਖਣਾ ਚਾਹੁੰਦੇ ਹਨ, ਜਿਸ ਵਿਚ ਸਾਰੇ ਖੁਸ਼ਹਾਲ ਹੋਣ। ਉਨ੍ਹਾਂ ਨੇ ਦੱਸਿਆ ਕਿ ਇਹ ਆਯੋਜਨ ਸਾਰਿਆਂ ਲਈ ਖੁੱਲ੍ਹਾ ਸੀ। ਹਿੱਸਾ ਲੈਣ ਵਾਲਿਆਂ ਨੂੰ ਦਸਤਾਨੇ, ਗਾਰਬੇਜ਼ ਬੈਗ ਅਤੇ ਸੇਫਟੀ ਜੈਕਟਾਂ ਦਿੱਤੀਆਂ ਗਈਆਂ। ਐਮਪੀਪੀ ਆਨੰਦ ਵੀ ਵਲੰਟੀਅਰਾਂ ਲਈ ਮੱਦਦ ਲਈ ਮੌਕੇ ‘ਤੇ ਮੌਜੂਦ ਰਹੇ ਅਤੇ ਸਾਰਿਆਂ ਦਾ ਹੌਸਲਾ ਵੀ ਵਧਾਇਆ। ਸਾਫ ਸਫਾਈ ਦਾ ਅਭਿਆਨ ਐਮਪੀਪੀ ਆਨੰਦ ਦੇ ਕਮਿਊਨਿਟੀ ਕੈਲੰਡਰ ਵਿਚ ਇਕ ਫੀਚਰ ਹੈ ਅਤੇ ਉਹ ਇਕ ਮਹੀਨਾ ਇਸ ਅਭਿਆਨ ਨੂੰ ਚਲਾਉਂਦੇ ਹਨ। ਮੌਸਮ ਨੂੰ ਬਿਹਤਰ ਰੱਖਣ ਤੱਕ ਉਹ ਲਗਾਤਾਰ ਇਸ ਆਯੋਜਨ ਨੂੰ ਜਾਰੀ ਰੱਖਦੇ ਹਨ ਅਤੇ ਸਾਰਿਆਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਮੌਕਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਆਲੇ-ਦੁਆਲੇ ਦੇ ਮਾਹੌਲ ਨੂੰ ਸਾਫ ਰੱਖਣਾ ਸਾਡਾ ਫਰਜ਼ ਹੈ ਅਤੇ ਅਸੀਂ ਇਸ ਨੂੰ ਪੂਰਾ ਕਰ ਰਹੇ ਹਨ। ਸਾਰੇ ਵਲੰਟੀਅਰਾਂ ਨੇ ਇਕ ਪਰਿਵਾਰ ਵਾਂਗ ਹੀ ਕੰਮ ਕੀਤਾ ਅਤੇ ਸਾਰਿਆਂ ਨੇ ਇਸ ਨੂੰ ਸਕਾਰਾਤਮਕ ਕਦਮ ਦੱਸਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …