ਬਰੈਂਪਟਨ : ਇੱਕ ਜਨੂਨੀ ਵਿਅਕਤੀ ਵਲੋਂ ਟੋਰਾਂਟੋ ‘ਚ, ਫੁੱਟਪਾਥ ਉਤੇ ਖੜ੍ਹੇ ਬੇਕਸੂਰ ਲੋਕਾਂ ਉਤੇ ਅੰਨੇਵਾਹ, ਜਾਣਬੁੱਝ ਕੇ ਗੱਡੀ ਚੜ੍ਹਾ ਕੇ ਕਈਆਂ ਨੂੰ ਮਾਰ ਦਿੱਤਾ ਗਿਆ। ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵਲੋਂ ਇੱਕਤਰਤਾ ਕਰਕੇ, ਇਸ ਦਰਦਨਾਕ ਘਟਨਾ ਦੀ ਨਿਖੇਧੀ ਕੀਤੀ ਗਈ ਅਤੇ ਸਬੰਧਤ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕੀਤੀ ਗਈ। ਮੀਟਿੰਗ ‘ਚ 8 ਸਾਲ ਦੀ ਮਾਸੂਮ ਬੱਚੀ ਆਸਿਫਾ ਬਾਨੋ ਨਾਲ ਜੋ ਦਰਿੰਦਿਆਂ ਨੇ ਘਿਣਾਉਣੀ ਹਰਕਤ ਕੀਤੀ ਉਸ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਰੋਸ ਦਾ ਪ੍ਰਗਟਾਵਾ ਕੈਂਡਲ ਮਾਰਚ ਕਰਕੇ ਕੀਤਾ ਗਿਆ। ਮੀਟਿੰਗ ‘ਚ ਕੁਲਦੀਪ ਕੌਰ ਗਰੇਵਾਲ, ਸ਼ਿੰਦਰ ਕੌਰ ਬਰਾੜ, ਗੁਰਮੀਤ ਕੌਰ, ਸੁਰਜੀਤ ਕੌਰ ਮਸੂਤਾ ਤੇ ਇੰਦਰਜੀਤ ਢਿਲੋਂ ਦੇ ਨਾਲ ਕਲੱਬ ਦੀਆਂ ਹੋਰ ਮੈਂਬਰ ਵੀ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …