ਮਜੀਠੀਆ ਨੇ ਆਈਏਐਸ ਅਧਿਕਾਰੀ ਮੁਅੱਤਲ ਕਰਨ ਦੇ ਮੁੱਦੇ ’ਤੇ ਘੇਰੀ ਮਾਨ ਸਰਕਾਰ September 2, 2023 ਮਜੀਠੀਆ ਨੇ ਆਈਏਐਸ ਅਧਿਕਾਰੀ ਮੁਅੱਤਲ ਕਰਨ ਦੇ ਮੁੱਦੇ ’ਤੇ ਘੇਰੀ ਮਾਨ ਸਰਕਾਰ ਕਿਹਾ : ਆਪਣੀਆਂ ਗਲਤੀਆਂ ਛੁਪਾਉਣ ਲਈ ਮੁੱਖ ਮੰਤਰੀ ਨੇ ਸਰਕਾਰੀ ਅਧਿਕਾਰੀ ਕੀਤੇ ਸਸਪੈਂਡ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੇ ਪੰਚਾਇਤਾਂ ਨੂੰ ਭੰਗ ਕਰਨ ਦੇ ਫੈਸਲੈ ਨੂੰ ਵਾਪਸ ਲੈਣ ਤੋਂ ਬਾਅਦ ਆਈਏਐਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਮੁੱਦੇ ’ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ। ਬਿਕਰਮ ਮਜੀਠੀਆ ਨੇ ਆਰੋਪ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਆਈਏਐਸ ਅਧਿਕਾਰੀ ਡੀ ਕੇ ਤਿਵਾੜੀ ਅਤੇ ਆਈਏਐਸ ਅਧਿਕਾਰ ਗੁਰਪ੍ਰੀਤ ਖਹਿਰਾ ਨੂੰ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਭੰਗ ਕਰਨ ਵਾਲੀ ਫਾਈਲ ਦਾ ਪਹਿਲਾ ਪੇਜ਼ ਜਨਤਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਫਾਈਲ ਦੇ ਪਹਿਲੇ ਪੇਜ਼ ਤੋਂ ਹੀ ਸਾਫ਼ ਹੋ ਜਾਵੇਗਾ ਕਿ ਇਹ ਪੂਰੀ ਪਲਾਨਿੰਗ ਮੁੱਖ ਮੰਤਰੀ ਭਗਵੰਤ ਅਤੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੀ ਸੀ ਪ੍ਰੰਤੂ ਇਸ ਮਾਮਲੇ ’ਚ ਆਈਏਐਸ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਮਜੀਠੀਆ ਨੇ ਫਾਇਲ ਦੇ ਪੰਨੇ ਦਿਖਾਉਂਦੇ ਹੋਏ ਦੱਸਿਆ ਕਿ ਇਸ ਫਾਈਲ ’ਤੇ ਸਸਪੈਂਡ ਅਧਿਕਾਰੀ ਖੁਦ ਲਿਖ ਰਹੇ ਹਨ ਕਿ ਪੰਚਾਇਤਾਂ ਨੂੰ ਭੰਗ ਕਰਨ ਦੇ ਲਈ ਮਨਜ਼ੂਰੀ ਚਾਹੀਦੀ ਹੈ। ਜਿਸ ਤੋਂ ਬਹੁਤ ਹੀ ਜਲਦਬਾਜ਼ੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਇਸ ’ਤੇ ਹਸਤਾਖਰ ਕਰ ਦਿੱਤੇ। ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ 13765 ਸਰਪੰਚਾਂ ਤੇ ਕਰੀਬ 75000 ਪੰਚਾਂ ਸਮੇਤ ਪਿੰਡਾਂ ’ਚ ਰਹਿ ਰਹੇ ਲੋਕਾਂ ਦੇ ਹੱਕ ਨੂੰ ਖੋਹ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਬਿਨਾਂ ਦੇਖੇ ਫਾਈਲਾਂ ’ਤੇ ਦਸਤਖ਼ਤ ਕਰਨੇ ਹਨ ਤਾਂ ਇਸ ਦਾ ਮਤਲਬ ਪੰਜਾਬ ਅੰਦਰ ਸਰਕਾਰ ਅਫ਼ਸਰ ਚਲਾ ਰਹੇ ਹਨ, ਇਸ ਸੰਬੰਧੀ ਮੁੱਖ ਮੰਤਰੀ ਸਥਿਤੀ ਸ਼ਪਸ਼ਟ ਕਰਨ। ਮਜੀਠੀਆ ਨੇ ਕਿਹਾ ਕਿ ਮੁਅੱਤਲ ਕੀਤੇ ਦੋਨੋਂ ਆਈ. ਏ. ਐਸ. ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਪੰਚਾਇਤਾਂ ਭੰਗ ਕਰਨ ਸੰਬੰਧੀ ਪੱਤਰ ਧਿਆਨ ਹਿੱਤ ਕਰਕੇ ਭੇਜਿਆ ਸੀ , ਲਿਹਾਜ਼ਾ ਮੁੱਖ ਮੰਤਰੀ ਵਲੋਂ ਸਾਰੇ ਕੁੱਝ ਦਾ ਭਾਂਡਾ ਦੋਨੋਂ ਅਫ਼ਸਰਾਂ ’ਤੇ ਸੁੱਟ ਦੇਣਾ ਬਹੁਤ ਗਲਤ ਹੈ। 2023-09-02 Parvasi Chandigarh Share Facebook Twitter Google + Stumbleupon LinkedIn Pinterest