ਪੰਜਾਬ ਦੇ ਜਸਕਰਨ ਸਿੰਘ ਨੇ ‘ਕੌਣ ਬਣੇਗਾ ਕਰੋੜਪਤੀ’ ਵਿਚ ਜਿੱਤਿਆ 1 ਕਰੋੜ ਰੁਪਿਆ September 2, 2023 ਪੰਜਾਬ ਦੇ ਜਸਕਰਨ ਸਿੰਘ ਨੇ ‘ਕੌਣ ਬਣੇਗਾ ਕਰੋੜਪਤੀ’ ਵਿਚ ਜਿੱਤਿਆ 1 ਕਰੋੜ ਰੁਪਿਆ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਖਾਲੜਾ ਰਹਿਣ ਵਾਲਾ ਹੈ ਜਸਕਰਨ ਤਰਨ ਤਾਰਨ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਖਾਲੜਾ ਨਾਲ ਸਬੰਧਤ ਇੱਕ ਸਾਧਾਰਨ ਪਰਿਵਾਰ ਦੇ ਨੌਜਵਾਨ ਜਸਕਰਨ ਸਿੰਘ ਨੇ ਸੋਨੀ ਟੀਵੀ ’ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮ ‘ਕੌਣ ਬਣੇਗਾ ਕਰੋੜਪਤੀ’ ਵਿੱਚ 1 ਕਰੋੜ ਰੁਪਿਆ ਜਿੱਤ ਕੇ ਪੰਜਾਬ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ। ਜਸਕਰਨ ਸਿੰਘ ਅੰਮਿ੍ਰਤਸਰ ਦੇ ਡੀ.ਏ.ਵੀ ਕਾਲਜ਼ ਦਾ ਵਿਦਿਆਰਥੀ ਹੈ। ਹੁਣ ਉਹ 7 ਕਰੋੜ ਰੁਪਿਆ ਜਿੱਤਣ ਲਈ ਅਗਲੇ ਸਵਾਲ ਦਾ ਜਵਾਬ ਦੇਵੇਗਾ। ਇਹ ਐਪੀਸੋਡ ਸੋਨੀ ਟੀਵੀ ਉੱਪਰ 4 ਸਤਬੰਰ ਨੂੰ ਵਜੇ ਵਿਖਾਇਆ ਜਾਵੇਗਾ। ਪ੍ਰੋਗਰਾਮ ‘ਕੌਣਾ ਬਣੇਗਾ ਕਰੋੜਪਤੀ’ ਵਿਚ ਹਿੱਸਾ ਲੈਣ ਵਾਲਾ ਜਸਕਰਨ ਸਿੰਘ ਸਿਵਲ ਸਰਵਿਸਿਜ਼ ਦੀ ਤਿਆਰੀ ਕਰ ਰਿਹਾ ਹੈ। ਜਸਕਰਨ ਸਿੰਘ ਦੀ ਇਸ ਪ੍ਰਾਪਤੀ ’ਤੇ ਪੂਰਾ ਪਿੰਡ ਖਾਲੜਾ ਅਤੇ ਪਰਿਵਾਰ ਨੂੰ ਬਹੁਤ ਮਾਣ ਹੈ ਅਤੇ ਜਸਕਰਨ ਸਿੰਘ ਦਾ ਪਰਿਵਾਰ ਬਹੁਤ ਖੁਸ਼ ਹੈ। 2023-09-02 Parvasi Chandigarh Share Facebook Twitter Google + Stumbleupon LinkedIn Pinterest