ਬਰੈਂਪਟਨ/ਬਿਊਰੋ ਨਿਊਜ਼
ਉਨਟਾਰੀਓ ਸੂਬੇ ਦੀਆਂ ਆ ਰਹੀਆਂ ਚੋਣਾਂ ਵਿੱਚ ਪੀਸੀ ਪਾਰਟੀ ਵਲੋਂ ਬਰੈਂਪਟਨ ਈਸਟ ਤੋਂ ਥਾਪੇ ਗਏ ਉਮੀਦਵਾਰ ਸਮਰ ਸੰਧੂ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਰਸਮ ਨੂੰ ਸੂਬੇ ਦੀ ਪੀਸੀ ਪਾਰਟੀ ਦੇ ਲੀਡਰ ਅਤੇ ਪ੍ਰੀਮੀਅਰ ਦੇ ਅਹੁੱਦੇ ਦੇ ਦਾਅਵੇਦਾਰ ਡੱਗ ਫੋਰਡ ਵਲੋਂ ਰੀਬਨ ਕੱਟ ਕੇ ਅਦਾ ਕੀਤਾ ਗਿਆ।
ਇਸ ਮੌਕੇ ਸ਼ਹਿਰ ਦੀਆਂ ਕਈ ਮੋਹਤਬਰ ਸ਼ਖ਼ਸੀਅਤਾਂ ਵਲੋਂ ਭਾਗ ਲਿਆ ਗਿਆ। ਕੋਈ ਢਾਈ ਸੌ ਦੇ ਕਰੀਬ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਡੱਗ ਫੌਰਡ ਨੇ ਕਿਹਾ ਕਿ ਅਗਰ ਪੀਸੀ ਪਾਰਟੀ ਓਨਟਾਰੀਓ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਲੋਗ ਟਰਮ ਕੇਅਰ ਬੈਡਜ਼ ਦੀ ਗਿਣਤੀ ਵਧਾ ਕੇ ਪੰਦਰਾ ਹਜ਼ਾਰ ਕਰ ਦਿੱਤੀ ਜਾਵੇਗੀ। ਟੈਕਸ ਕਰੈਡਿਟ ਵਿੱਚ ਘੱਟ ਆਮਦਨੀ ਵਾਲੇ ਲੋਕਾਂ ਨੂੰ ਸਾਡੇ ਅੱਠ ਸੌ ਡਾਲਰਾਂ ਤੱਕ ਮਦਦ ਦਿੱਤੀ ਜਾਵੇਗੀ ਅਤੇ ਸੂਬੇ ਦਾ ਕਾਰਪੋਰੇਟ ਟੈਕਸ ਇੱਕ ਪ੍ਰਤੀਸ਼ਤ ਕਰ ਦਿੱਤਾ ਜਾਵੇਗਾ ਅਤੇ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਉਮੀਦਵਾਰ ਸੰਧੂ ਇਸ ਇਲਾਕੇ ਵਿੱਚ ਆਪਣੀ ਪਤਨੀ ਅਤੇ ਲੜਕੇ ਨਾਲ ਪਿਛਲ ਲੰਬੇ ਸਮੇਂ ਤੋਂ ਰਹਿ ਰਿਹਾ ਹੈ ਅਤੇ ਇਸ ਹਲਕੇ ਦੇ ਲੋਕਾਂ ਵਲੋਂ ਵੋਟ ਦੀ ਮਦਦ ਚਾਹੁੰਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …