Breaking News
Home / ਕੈਨੇਡਾ / Front / ਮੁੱਖ ਚੋਣ ਕਮਿਸ਼ਨਰ ਵੱਲੋਂ ਲੋਕ ਸਭਾ ਚੋਣਾਂ ਲਈ ਤਰੀਕਾਂ ਦਾ ਕੀਤਾ ਗਿਆ ਐਲਾਨ

ਮੁੱਖ ਚੋਣ ਕਮਿਸ਼ਨਰ ਵੱਲੋਂ ਲੋਕ ਸਭਾ ਚੋਣਾਂ ਲਈ ਤਰੀਕਾਂ ਦਾ ਕੀਤਾ ਗਿਆ ਐਲਾਨ

7 ਗੇੜਾਂ ਤਹਿਤ ਪਾਈਆਂ ਜਾਣਗੀਆਂ ਵੋਟਾਂ, ਪਹਿਲਾ ਗੇੜ 19 ਅਪ੍ਰੈਲ ਤੋਂ
ਆਖਰੀ ਗੇੜ ਤਹਿਤ 1 ਜੂਨ ਨੂੰ ਪੰਜਾਬ ’ਚ ਪੈਣਗੀਆਂ ਵੋਟਾਂ ਅਤੇ ਨਤੀਜੇ 4 ਜੂਨ ਨੂੰ ਆਉਣਗੇ


ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਅੱਜ ਦੇਸ਼ ਦੀਆਂ 543 ਲੋਕ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ। ਲੋਕ ਸਭਾ ਚੋਣਾਂ 7 ਗੇੜਾਂ ’ਚ ਹੋਣੀਆਂ ਅਤੇ 19 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। 26 ਅਪ੍ਰੈਲ ਨੂੰ ਦੂਜੇ ਗੇੜ ਲਈ ਵੋਟਾਂ ਪੈਣਗੀਆਂ ਜਦਕਿ 7 ਮਈ ਨੂੰ ਤੀਜੇ, 13 ਮਈ ਨੂੰ ਚੌਥੇ, 20 ਮਈ ਨੂੰ ਪੰਜਵੇਂ, 25 ਮਈ ਛੇਵੇਂ ਅਤੇ 1 ਜੂਨ ਨੂੰ ਸੱਤਵੇਂ ਆਖਰੀ ਗੇੜ ਲਈ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਵਿਚ 13 ਸੀਟਾਂ ਲਈ 1 ਜੂਨ ਨੂੰ ਆਖਰੀ ਗੇੜ ਤਹਿਤ ਵੋਟਾਂ ਪਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕਰੀਬ 97 ਕਰੋੜ ਰਜਿਸਟਰਡ ਵੋਟਰ ਹਨ। ਇਨ੍ਹਾਂ ’ਚ 47.1 ਕਰੋੜ ਮਹਿਲਾ ਵੋਟਰ ਹਨ। ਸਮੁੱਚ ਦੇਸ਼ ਵਿਚ ਵੋਟਾਂ ਪਾਉਣ ਲਈ 10 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਜਾਣਗੇ ਅਤੇ ਇਨ੍ਹਾਂ ਪੋਲਿੰਗ ਸਟੇਸ਼ਨਾਂ ’ਤੇ 55 ਲੱਖ ਈਵੀਐੱਮ ਦੀ ਹੋਵੇਗੀ ਵਰਤੋਂ। ਪਹਿਲੇ ਗੇੜ ਲਈ 102 ਸੀਟਾਂ, ਦੂਜੇ ਗੇੜ ’ਚ 89 ਸੀਟਾਂ, ਤੀਜੇ ਗੇੜ ’ਚ 94 ਸੀਟਾਂ, ਚੌਥੇ ਗੇੜ ’ਚ 96 ਸੀਟਾਂ, ਪੰਜਵੇਂ ਗੇੜ ’ਚ 49 ਸੀਟਾਂ, ਛੇਵੇਂ ਗੇੜ ’ਚ 57 ਸੀਟਾਂ ਤੇ ਸੱਤਵੇਂ ਗੇੜ ’ਚ 57 ਸੀਟਾਂ ’ਤੇ ਵੋਟਾਂ ਪੈਣਗੀਆਂ। ਇਸੇ ਦੇ ਨਾਲ ਹੀ ਚਾਰ ਵਿਧਾਨ ਸਭਾ ਤਹਿਤ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 60 ਤੇ ਸਿੱਕਮ ਦੀਆਂ 32 ਸੀਟਾਂ ਲਈ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਆਂਧਰਾ ਪ੍ਰਦੇਸ਼ ’ਚ 13 ਮਈ ਨੂੰ ਵੋਟਾਂ ਪੈਣਗੀਆਂ। ਉੜੀਸਾ ਵਿਧਾਨ ਸਭਾ ਦੀਆਂ ਚੋਣਾਂ ਚਾਰ ਪੜਾਵਾਂ ਵਿੱਚ 13 ਮਈ, 20 ਮਈ , 25 ਮਈ ਅਤੇ 1 ਜੂਨ ਨੂੰ ਹੋਣਗੀਆਂ। ਜਦਕਿ 26 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ।

 

Check Also

ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ

ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …