Breaking News
Home / ਕੈਨੇਡਾ / Front / ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 13 ਭਾਰਤ ਦੇ

ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 13 ਭਾਰਤ ਦੇ

ਦਿੱਲੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ 13 ਸ਼ਹਿਰ ਭਾਰਤ ਦੇ ਹਨ। ਮੇਘਾਲਿਆ ਦਾ ਬਰਨੀਹਾਟ ਸਿਖਰ ’ਤੇ ਹੈ ਅਤੇ ਦਿੱਲੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਦੀ ਕੈਟੇਗਰੀ ਵਿਚ ਟੌਪ ’ਤੇ ਹੈ। ਇਹ ਜਾਣਕਾਰੀ ਏਅਰ ਰਿਪੋਰਟ 2024 ਵਿਚ ਸਾਹਮਣੇ ਆਈ ਹੈ। ਰਿਪੋਰਟ ਵਿਚ ਭਾਰਤ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ਵਿਚ ਪੰਜਵਾਂ ਸਥਾਨ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ  2023 ਵਿਚ ਭਾਰਤ ਤੀਜੇ ਸਥਾਨ ’ਤੇ ਸੀ, ਯਾਨੀਕਿ ਹੁਣ ਪਹਿਲਾਂ ਤੋਂ ਦੋ ਸਥਾਨ ਹੇਠਾਂ ਆ ਗਏ ਹਾਂ। ਇਸ ਦੇ ਚੱਲਦਿਆਂ ਭਾਰਤ ਵਿਚ ਪਹਿਲਾਂ ਦੀ ਪ੍ਰਦੂਸ਼ਣ ਰਿਪੋਰਟ ਦੇ ਮੁਕਾਬਲੇ ਇਸ ਵਾਰ ਕੁਝ ਸੁਧਾਰ ਹੋਇਆ ਹੈ। ਭਾਰਤ ਦੇ ਪ੍ਰਦੂਸ਼ਿਤ ਸ਼ਹਿਰਾਂ ਵਿਚ ਪੰਜਾਬ ਦਾ ਮੁੱਲਾਂਪੁਰ, ਹਰਿਆਣਾ ਦਾ ਫਰੀਦਾਬਾਦ ਤੇ ਗੁਰੂਗਰਾਮ, ਰਾਜਸਥਾਨ ਦਾ ਗੰਗਾਨਗਰ ਅਤੇ ਹਨੂਮਾਨਗੜ੍ਹ ਵੀ ਸ਼ਾਮਲ ਹੈ।

Check Also

ਡਿਜ਼ੀਟਲ ਪਲੇਟਫਾਰਮ ’ਤੇ ਅਸ਼ਲੀਲਤਾ ਮਾਮਲੇ ’ਚ ਸੁਪਰੀਮ ਕੋਰਟ ਸਖਤ

ਕਿਹਾ : ਓ.ਟੀ.ਟੀ. ’ਤੇ ਅਸ਼ਲੀਲ ਸਮੱਗਰੀ ਬੇਹੱਦ ਗੰਭੀਰ ਮੁੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਵਿਚ …