ਬਰੈਂਪਟਨ/ਹਰਜੀਤ ਸਿੰਘ ਬਾਜਵਾ : ਨਾਮਵਰ ਨੌਜਵਾਨ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਜੋ ਕਿ ਅਨੇਕਾਂ ਹੀ ਕੈਸਟਾਂ/ਸੀਡੀਜ਼ ਪੰਜਾਬੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ ਦਾ ਸਿੰਗਲ ਟਰੈਕ (ਇਕਹਿਰਾ ਗੀਤ) ‘ਅੱਤਵਾਦੀ’ ਲਾਗਲੇ ਸ਼ਹਿਰ ਮਿਸੀਸਾਗਾ ਵਿਖੇ ਨਿਉਵੇਅ ਟਰੱਕ ਡਰਾਇੰਵਿੰਗ ਸਕੂਲ ਦੇ ਮੀਟਿੰਗ ਹਾਲ ਵਿੱਚ ਕਰਵਾਏ ਸੰਗੀਤਕ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ‘ਜਿਹੜਾ ਹੱਕਾਂ ਲਈ ਲੜੇ ਤਾਂ ਉਹਨੂੰ ਆਖਦੇ ਕਿ ਇਹ ਤਾਂ ਅੱਤਵਾਦੀ ਹੋ ਗਏ’ ਗੀਤਕਾਰ ਜੱਗਾ ਮਾਨ ਦੇ ਲਿਖੇ ਇਸ ਗੀਤ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਗਈ ਹੈ ਅਤੇ ਸਮੇ-ਸਮੇਂ ਹੋਏ ਕਤਲ ਕਾਂਡ, 1984 ਦੇ ਕਤਲੇਆਮ ਦੀ ਗੱਲ, ਪੰਜਾਬ ਵਿੱਚ ਵਧ ਰਿਹਾ ਨਸ਼ਿਆਂ ਦਾ ਰੁਝਾਨ, ਪਾਣੀਆਂ ਦੇ ਸੰਵੇਦਨਸ਼ੀਲ ਮਸਲਿਆਂ ਆਦਿ ਦੀ ਗੱਲ ਕਰਦਾ ਇਹ ਗੀਤ ਪੰਜਾਬੀਆਂ ਦੇ ਹੱਕਾਂ ਦੀ ਵੀ ਬਾਤ ਪਾਉਂਦਾ ਹੈ ਅਤੇ ਪੰਜਾਬ ਨਾਲ ਹੋ ਰਹੇ ਧੱਕੇ ਅਤੇ ਬੇਇਨਸਾਫੀ ਦੀ ਗੱਲ ਵੀ ਕਰਦਾ ਹੈ।
ਇਸ ਮੌਕੇ ਜਿੱਥੇ ਮਹਿਫਿਲ ਮੀਡੀਆ ਗਰੁੱਪ ਦੇ ਸੰਚਾਲਕ ਜਸਵਿੰਦਰ ਸਿੰਘ ਖੋਸਾ ਅਤੇ ਨਿਉਵੇਅ ਦੇ ਸੰਚਾਲਕ ਸਰਤਾਜ ਬਾਜਵਾ ਨੇ ਗਾਇਕ ਨੂੰ ਵਧਾਈ ਦਿੰਦਿਆਂ ਸੰਗੀਤਕ ਖੇਤਰ ਵਿੱਚ ਆ ਰਹੇ ਬਦਲਾਅ ਦੀ ਗੱਲ ਕੀਤੀ ਉੱਥੇ ਸਾਰੇ ਗਾਇਕਾਂ ਨੂੰ ਸਾਫ ਸੁੱਥਰਾ ਗਾਉਣ ਦੀ ਹਦਾਇਤ ਵੀ ਕੀਤੀ।ਸਮਾਗਮ ਦੌਰਾਨ ਕਰਨਵੀਰ ਮਠਾੜੂ, ਅਦੇਸ਼ਪਾਲ ਸਿੰਘ ਬਾਜਵਾ, ਜੱਗਾ ਸਿੰਘ ਮਾਨ, ਪੁਸ਼ਪਿੰਦਰ ਸਿੰਘ ਸੰਧੂ, ਜ਼ਿੰਮੀ ਕੌਸ਼ਿਕ, ਉਜਾਗਰ ਸਿੰਘ ਨਾਗਰਾ, ਸਮੇਤ ਕਈ ਹੋਰ ਵੀ ਸੰਗੀਤ ਪ੍ਰਮੀ ਹਾਜ਼ਰ ਸਨ।
ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਰਪ੍ਰੀਤ ਰੰਧਾਵਾ ਦਾ ਗੀਤ ਲੋਕ ਅਰਪਣ ਹੋਇਆ
RELATED ARTICLES

