ਬਰੈਂਪਟਨ : ਬਰੈਂਪਟਨ ਉਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਇੱਥੋਂ ਦੀਆਂ ਸਥਾਨਕ ਮਹਿਲਾਵਾਂ ਦੀ ਅਗਵਾਈ ਵਾਲੇ ਬਿਜ਼ਨਸ ਵਿੱਚ ਨਿਵੇਸ਼ ਕਰਨ ਲਈ ਆਪਣੀ ਸਰਕਾਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਲਈ ਲਿਬਰਲ ਸਰਕਾਰ 2 ਬਿਲੀਅਨ ਦਾ ਨਿਵੇਸ਼ ਕਰੇਗੀ ਜਿਸ ਨਾਲ 2025 ਤੱਕ ਮਹਿਲਾਵਾਂ ਦੀ ਮਲਕੀਅਤ ਵਾਲੇ ਕਾਰੋਬਾਰਾਂ ਦੀ ਸੰਖਿਆ ਦੁੱਗਣੀ ਹੋ ਜਾਵੇਗੀ। ਉਨ੍ਹਾਂ ਨੇ 3ਡੀ ਪ੍ਰਿੰਟਿੰਗ ਅਤੇ ਬਿਜਲੀ ਉਤਪਾਦਾਂ ਨਾਲ ਸਬੰਧਿਤ ਮਹਿਲਾਵਾਂ ਦੀ ਅਗਵਾਈ ਵਾਲੇ ਬੀਐਮਪੀ ਮੈਟਲਜ਼ ਇੰਕ. ਵਿੱਚ 100,000 ਡਾਲਰ ਤੱਕ ਦੇ ਨਿਵੇਸ਼ ਦਾ ਐਲਾਨ ਕੀਤਾ। ਇਸ ਤਹਿਤ ਪ੍ਰਾਪਤ ਹੋਏ ਫੰਡਾਂ ਨਾਲ ਇਹ ਪ੍ਰਾਜੈਕਟ ਕਾਰੋਬਾਰ ਨੂੰ ਵਧਾਉਣ ਲਈ ਇੱਕ ਵਿਕਾਸ ਰਣਨੀਤੀ ਲਾਗੂ ਕਰੇਗਾ ਜੋ ਉਦਯੋਗ ਸਮਰੱਥਾ ਨੂੰ 4.0 ਵਧਾਏਗੀ ਅਤੇ ਜਿਸ ਨਾਲ 25 ਨੌਕਰੀਆਂ ਪੈਦਾ ਹੋਣਗੀਆਂ। ਸ੍ਰੀਮਤੀ ਸਹੋਤਾ ਨੇ ਕਿਹਾ ਕਿ ਬਰੈਂਪਟਨ ਦੀਆਂ ਮਹਿਲਾ ਕਾਰੋਬਾਰੀ ਸਾਡੀ ਆਰਥਿਕਤਾ ਵਿੱਚ ਰੋਜ਼ਾਨਾ ਵਿਲੱਖਣ ਯੋਗਦਾਨ ਪਾ ਰਹੀਆਂ ਹਨ ਅਤੇ ਲਿਬਰਲ ਸਰਕਾਰ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਜ ਕਰ ਰਹੀ ਹੈ।
Check Also
‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ
ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …