ਬਰੈਂਪਟਨ : ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਆਪਣੇ ਚਾਰ ਸਾਥੀਆਂ ਦੇ ਜਨਮ ਦਿਨ ਮਨਾਏ। ਜਨਮ ਪਾਤਰੀਆਂ ਵਿਚ ਸਰਬ ਸ੍ਰੀ ਹਰੀ ਸਿੰਘ ਕੁਲਾਰ, ਕਰਤਾਰ ਸਿੰਘ ਗਿੱਲ, ਨਾਹਰ ਸਿੰਘ ਬੱਤਾ ਅਤੇ ਕਰਨੈਲ ਸਿੰਘ ਜੱਸਲ ਸ਼ਾਮਲ ਸਨ। ਚਾਹ ਪਾਣੀ ਮਗਰੋਂ ਸਭਿਆਚਾਰਕ ਪ੍ਰੋਗਰਾਮ ਵਿਚ ਅਨੂਪ ਸਿੰਘ ਨੇ ਦੋ ਗ਼ਜ਼ਲਾਂ ਗਾ ਕੇ ਸੁਣਾਈਆਂ। ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ ਗੀਤ ਗਾ ਕੇ ਵਾਹ-ਵਾਹ ਖੱਟੀ। ਰਾਮ ਸ਼ਰਨ ਢੀਂਗਰਾ ਨੇ ਦੋ ਰੁਬਾਈਆਂ ਤੇ ਇਕ ਕਵਿਤਾ ਸੁਣਾਈ, ਜੋ ਸਭ ਨੇ ਸਲਾਹੀ। ਮੀਤ ਪ੍ਰਧਾਨ ਗੁਰਮੇਲ ਸਿੰਘ ਬਾਠ ਨੇ ਕਲੱਬ ਦੀ ਉਸਾਰੀ ਲਈ ਕੁਝ ਸੁਝਾਅ ਦਿੱਤੇ। ਕਰਤਾਰ ਸਿੰਘ ਕੁਲਾਰ ਅਮਰੀਕਾ ਤੋਂ ਜਨਮ ਦਿਨ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣ ਲਈ ਆਏ। ਅੰਤ ਵਿਚ ਸਭਾ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਮਪੁਰੀ ਨੇ ਜਨਮ ਪਾਤਰੀਆਂ ਦੇ ਲੰਬੇ ਅਤੇ ਅਰੋਗ ਜੀਵਨ ਲਈ ਅਰਦਾਸ ਕੀਤੀ। ਚਾਹ ਪਾਣੀ ਡਾ. ਗਿੱਲ ਅਤੇ ਜਗਜੀਤ ਸਿੰਘ ਦਿਓਲ ਨੇ ਕੀਤਾ। ਮੰਚ ਸੰਚਾਲਨ ਜੋਗਿੰਦਰ ਸਿੰਘ ਅਣਖੀਲਾ ਨੇ ਬਾਖੂਬੀ ਨਿਭਾਇਆ।
ਸੀਨੀਅਰ ਏਸ਼ੀਅਨ ਐਸੋਸੀਏਸ਼ਨ ਨੇ ਸੀਨੀਅਰ ਸਾਥੀਆਂ ਦੇ ਜਨਮ ਦਿਨ ਮਨਾਏ
RELATED ARTICLES

