ਬਰੈਂਪਟਨ/ਡਾ.ਝੰਡ : ਮਹਿੰਦਰ ਸਿੰਘ ਆਹਲੂਵਾਲੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ‘ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ’ ਦੀ ਤੰਦੂਰੀ ਨਾਈਟਸ ਵਿਖੇ ਹੋਈ ਸ. ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ ਐਸੋਸੀਏਸ਼ਨ ਦੀ ਸਲਾਨਾ ਪਿਕਨਿਕ ‘ਕੈਨੇਡਾ ਡੇਅ’ ਵਾਲੇ ਦਿਨ ਪਹਿਲੀ ਜੁਲਾਈ ਨੂੰ ਮਨਾਈ ਜਾਏਗੀ। ਕੁਝ ਨਿੱਜੀ ਅਤੇ ਪਰਿਵਾਰਿਕ ਰੁਝੇਵਿਆਂ ਕਾਰਨ ਸ. ਅਵਤਾਰ ਸਿੰਘ ਨੇ ਕਾਰਜਕਾਰਨੀ ਨੂੰ ਐਸੋਸੀਏਸ਼ਨ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਉਨ੍ਹਾਂ ਦੀ ਥਾਂ ‘ਤੇ ਟੌਮੀ ਵਾਲੀਆ ਨੂੰ ਸਰਬ-ਸੰਮਤੀ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਬਣਾਇਆ ਗਿਆ।
ਇਹ ਪਿਕਨਿਕ ਐਡਿਨਡੇਲ ਪਾਰਕ ਡੰਡਾਸ ਸਟਰੀਟ ਵਿਖੇ ਹੋਵੇਗੀ ਅਤੇ ਇਸ ਵਿੱਚ ਹਰੇਕ ਵਰਗ ਦੀ ਪਸੰਦ ਦੇ ਪਕਵਾਨ, ਖੇਡਾਂ ਅਤੇ ਮਨੋਰੰਜਨ ਦਾ ਖ਼ਿਆਲ ਰੱਖਿਆ ਜਾਵੇਗਾ। ਪ੍ਰਬੰਧਕਾਂ ਵੱਲੋਂ ਸਮੂਹ ਆਹਲੂਵਾਲੀਆ ਪਰਿਵਾਰਾਂ ਨੂੰ ਇਸ ਪਿਕਨਿਕ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੌਮੀ ਵਾਲੀਆ ਨੂੰ 646-242-8100, ਕਿੰਗ ਵਾਲੀਆ ਨੂੰ 416-804-4122 ਜਾਂ ਵਿਸ਼ ਵਾਲੀਆ ਨੂੰ 647-856-4280 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਸਲਾਨਾ ਪਿਕਨਿਕ ‘ਕੈਨੇਡਾ ਡੇਅ’ ਵਾਲੇ ਦਿਨ ਪਹਿਲੀ ਜੁਲਾਈ ਨੂੰ
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …