23.7 C
Toronto
Tuesday, September 16, 2025
spot_img
Homeਕੈਨੇਡਾਕਾਫ਼ਲੇ ਦੀ ਮੀਟਿੰਗ 25 ਅਗਸਤ ਨੂੰ

ਕਾਫ਼ਲੇ ਦੀ ਮੀਟਿੰਗ 25 ਅਗਸਤ ਨੂੰ

ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਅਗਸਤ ਮਹੀਨੇ ਦੀ ਮੀਟਿੰਗ 25 ਅਗਸਤ ਨੂੰ ਬਰੈਮਲੀ ਸਿਵਿਕ ਸੈਂਟਰ (150 ਸੈਂਟਰਲ ਪਾਰਕ ਡਰਾਈਵ, ਬਰੈਂਪਟਨ) ਵਿਚਲੀ ਲਾਇਬਰੇਰੀ ਦੇ ਮੀਟਿੰਗ ਹਾਲ ਵਿੱਚ ਦੁਪਹਿਰ 1.30 ਵਜੇ ਤੋਂ 4.30 ਵਜੇ ਦਰਮਿਆਨ ਹੋਵੇਗੀ। ਇਸ ਮੀਟਿੰਗ ਵਿੱਚ ਭੁਪਿੰਦਰ ਦੁਲੈ ਵੱਲੋਂ ਗ਼ਜ਼ਲ ਦੇ ਬੁਨਿਆਦੀ ਅਸੂਲਾਂ ਅਤੇ ਪੰਜਾਬੀ ਗ਼ਜ਼ਲ ਦੀ ਮੌਜੂਦਾ ਸਥਿਤੀ ਬਾਰੇ ਗੱਲਬਾਤ ਕੀਤੀ ਜਾਵੇਗੀ, ਪੰਜਾਬੀ ਸ਼ਾਇਰ ਅਮਰ ਸੂਫ਼ੀ, ਡਾ. ਗੁਰਇਕਬਾਲ ਸਿੰਘ, ਅਤੇ ਮਲਵਿੰਦਰ ਸਿੰਘ ਸਾਡੇ ਮਹਿਮਾਨ ਹੋਣਗੇ। ਇਸਤੋਂ ਇਲਾਵਾ ਹਾਜ਼ਰ ਕਵੀਆਂ ਦਾ ਕਲਾਮ ਵੀ ਸੁਣਿਆ ਜਾਵੇਗਾ। ਆਪ ਸਭ ਨੂੰ ਬੇਨਤੀ ਹੈ ਕਿ ਮੀਟਿੰਗ ਵਿੱਚ ਸਮੇਂ ਸਿਰ ਪਹੁੰਚ ਕੇ ਮੀਟਿੰਗ ਨੂੰ ਸਹੀ ਸਮੇਂ ‘ਤੇ ਸ਼ੁਰੂ ਕਰਨ ਵਿੱਚ ਸਹਿਯੋਗ ਦਿਉ ਤਾਂ ਕਿ ਅਜੰਡੇ ਨੂੰ ਸਹੀ ਤਰੀਕੇ ਨਾਲ਼ ਨਿਭਾਇਆ ਜਾ ਸਕੇ।

RELATED ARTICLES
POPULAR POSTS